ਪੰਜਾਬ

punjab

ETV Bharat / state

ਸੈਂਕੜੇ ਵਿਦਿਆਰਥੀਆਂ ਨੂੰ ਕਰੋੜਾਂ ਰੁਪਏ ਦੀ ਠੱਗੀ, ਲੁੱਕਆਊਟ ਨੋਟਿਸ ਦੇ ਬਾਵਜੂਦ ਵੀ ਕੈਨੇਡਾ ਭੱਜੀ ਕ੍ਰਿਸਪੀ ਖਹਿਰਾ - Krispy Khaira news in punjabi

300 ਤੋਂ ਜ਼ਿਆਦਾ ਵਿਦਿਆਰਥੀਆਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੀ ਕ੍ਰਿਸਪੀ ਖਹਿਰਾ ਵਿਦੇਸ਼ ਭੱਜ ਗਈ। ਉਸਦੇ ਖਿਲਾਫ਼ ਲੁਕਆਊਟ ਨੋਟਿਸ ਦਾ ਸਰਕੂਲਰ ਜਾਰੀ ਕੀਤਾ ਗਿਆ ਸੀ ਜਿਸਦੇ ਬਾਵਜੂਦ ਵੀ ਵਿਦੇਸ਼ ਭੱਜਣ 'ਚ ਕਾਮਯਾਬ ਹੋ ਗਈ। ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਨੇ ਇਸ ਬਾਰੇ ਅਹਿਮ ਖੁਲਾਸੇ ਕੀਤੇ ਹਨ...

ਕੈਨੇਡਾ ਭੱਜੀ ਕ੍ਰਿਸਪੀ ਖਹਿਰਾ
ਕੈਨੇਡਾ ਭੱਜੀ ਕ੍ਰਿਸਪੀ ਖਹਿਰਾ

By

Published : Apr 29, 2023, 4:00 PM IST

ਚੰਡੀਗੜ੍ਹ: ਜੇਕਰ ਕਿਸੇ ਮੁਲਜ਼ਮ ਜਾਂ ਠੱਗ ਦੇ ਨਾਂ 'ਤੇ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਜਾਂਦਾ ਹੈ ਤਾਂ ਪੁਲਿਸ ਉਸ ਨੂੰ ਸ਼ਹਿਰ ਪਾਰ ਕਰਨ ਤੋਂ ਪਹਿਲਾਂ ਹੀ ਫੜ ਲੈਂਦੀ ਹੈ। ਪਰ ਕਰੀਬ 100 ਕਰੋੜ ਦੀ ਠੱਗੀ ਮਾਰਨ ਤੋਂ ਬਾਅਦ ਇਕ ਔਰਤ ਸ਼ਹਿਰ ਹੀ ਨਹੀਂ ਦੇਸ਼ ਛੱਡ ਕੇ ਫਰਾਰ ਹੋ ਗਈ। ਇਹ ਔਰਤ ਕੋਈ ਹੋਰ ਨਹੀਂ ਸਗੋਂ ਕ੍ਰਿਸਪੀ ਖਹਿਰਾ ਹੈ ਜਿਸ ਨੇ ਆਪਣੇ ਪਤੀ ਦਵਿੰਦਰ ਸਿੰਘ ਗਿੱਲ ਉਰਫ ਥਾਪਾ ਨਾਲ ਮਿਲ ਕੇ ਸੈਂਕੜੇ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗਿਆ ਹੈ। ਪਤੀ-ਪਤਨੀ ਦੋਵਾਂ ਖਿਲਾਫ ਦਰਜਨਾਂ ਐੱਫ.ਆਈ.ਆਰ. ਹਨ ਅਤੇ ਉਸਦਾ ਪਤੀ ਦਵਿੰਦਰ ਗਿੱਲ ਰੋਪੜ ਜੇਲ੍ਹ 'ਚ ਹੈ ਜਦਕਿ ਪਤਨੀ 100 ਕਰੋੜ ਲੈ ਕੇ ਕੈਨੇਡਾ ਭੱਜ ਗਈ।

ਹਾਈਕੋਰਟ ਦੇ ਵਕੀਲ ਨੇ ਕੀਤੇ ਕਈ ਖੁਲਾਸੇ: ਪੰਜਾਬ-ਹਰਿਆਣਾ ਹਾਈਕੋਰਟ ਦੇ ਐਡਵੋਕੇਟ ਵਰਿੰਦਰ ਸਿੰਘ ਨੇ ਕ੍ਰਿਸਪੀ ਖਹਿਰਾ ਦੇ ਫਰਾਰ ਹੋਣ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਅਦਾਲਤ ਨੇ ਵੀ ਕ੍ਰਿਸਪੀ ਨੂੰ ਭਗੌੜਾ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਉਸ ਦਾ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ। ਪੁਲਿਸ ਨੇ ਉਸ ਦੀ ਸੂਚਨਾ ਦੇਣ 'ਤੇ 50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਸੀ। ਇਸ ਦੇ ਬਾਵਜੂਦ ਉਹ ਪੁਲਿਸ ਦੀਆਂ ਅੱਖਾਂ 'ਚ ਧੂੜ ਪਾ ਕੇ ਫਰਾਰ ਹੋ ਗਈ। ਐਡਵੋਕੇਟ ਵਰਿੰਦਰ ਨੇ ਦੱਸਿਆ ਕਿ ਪੁਲਿਸ ਨੇ ਵੀ ਉਸ ਨੂੰ ਭਜਾਉਣ ਵਿੱਚ ਸਹਿਯੋਗ ਦਿੱਤਾ ਹੈ। ਇਸੇ ਲਈ ਉਨ੍ਹਾਂ ਨੇ ਕ੍ਰਿਸਪੀ ਖਹਿਰਾ ਨੂੰ ਭੱਜਣ ਵਿਚ ਮਦਦ ਕਰਨ ਵਾਲੇ ਦਾਗੀ ਪੁਲਿਸ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਅਤੇ ਕ੍ਰਿਸਪੀ ਖਹਿਰਾ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਬੰਧੀ ਡੀਜੀਪੀ ਪੰਜਾਬ ਨੂੰ ਵੀ ਸ਼ਿਕਾਇਤ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਵਿੱਚ ਕੈਨੇਡੀਅਨ ਕੌਂਸਲੇਟ, ਏਅਰ ਕੈਨੇਡਾ ਅਤੇ ਪੰਜਾਬ ਦੇ ਰਾਜਪਾਲ ਨੂੰ ਵੀ ਸ਼ਿਕਾਇਤਾਂ ਭੇਜੀਆਂ ਹਨ।

300 ਤੋਂ ਜ਼ਿਆਦਾ ਵਿਦਿਆਰਥੀਆਂ ਨਾਲ ਹੋਈ ਠੱਗੀ:ਕਰੋੜਾਂ ਰੁਪਏ ਦੀ ਧੋਖਾਧੜੀ ਪਤੀ ਕ੍ਰਿਸਪੀ ਖਹਿਰਾ ਦੇ ਨਾਲ ਦਵਿੰਦਰ ਸਿੰਘ ਗਿੱਲ ਉਰਫ ਥਾਪਾ ਨਾਲ ਮਿਲ ਕੇ ਕਰੋੜਾਂ ਰੁਪਏ ਦੀ ਠੱਗੀ ਇਹ ਦੋਵੇਂ ਪਤੀ-ਪਤਨੀ ਹੁਣ ਤੱਕ 300 ਤੋਂ ਵੱਧ ਵਿਦਿਆਰਥੀਆਂ ਨਾਲ ਠੱਗੀ ਮਾਰ ਚੁੱਕੇ ਹਨ। ਉਨ੍ਹਾਂ ਖ਼ਿਲਾਫ਼ ਦਰਜਨਾਂ ਐਫਆਈਆਰ ਦਰਜ ਹਨ। ਥਾਪਾ ਨੂੰ ਪੁਲਿਸ ਨੇ ਦੋ ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ। ਉਹ ਇਸ ਸਮੇਂ ਰੋਪੜ ਜੇਲ੍ਹ ਵਿੱਚ ਹੈ ਕਿਉਂਕਿ ਉਸ ਖ਼ਿਲਾਫ਼ ਪੰਜਾਬ ਵਿੱਚ ਵੀ ਕੇਸ ਦਰਜ ਹੈ। ਉਹ ਖ਼ੁਦ ਜੇਲ੍ਹ ਵਿੱਚ ਹੈ ਪਰ ਉਸ ਦੀ ਪਤਨੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਈ ਹੈ। ਇਹ ਦੋਵੇਂ ਪਹਿਲਾਂ ਫਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਬਣਾਉਂਦੇ ਸਨ। ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਸੁਪਨੇ ਦਿਖਾਉਂਦੇ ਸਨ ਅਤੇ ਫਿਰ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਦੇ ਸਨ। ਪਰ ਬਾਅਦ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਵੀਜ਼ਾ ਤੱਕ ਨਹੀਂ ਦਿੱਤਾ ਅਤੇ ਉਨ੍ਹਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ।

ਪੁਲਿਸ ਦੇ ਰਹੀ ਸਾਥ: ਦਵਿੰਦਰ ਗਿੱਲ ਉਰਫ ਥਾਪਾ ਜੇਲ੍ਹ 'ਚ ਮੌਜਾਂ ਮਾਣ ਰਿਹਾ ਹੈ ਐਡਵੋਕੇਟ ਵਰਿੰਦਰ ਨੇ ਦੱਸਿਆ ਕਿ ਥਾਪਾ ਪੁਲਿਸ ਹਿਰਾਸਤ 'ਚ ਹੋਣ ਦੇ ਬਾਵਜੂਦ ਵੀ ਜੇਲ੍ਹ 'ਚ ਮੌਜਾਂ ਮਾਣ ਰਿਹਾ ਹੈ। ਹੁਣ ਉਹ ਬੇਕਸੂਰ ਵਿਦਿਆਰਥੀਆਂ ਨਾਲ ਧੋਖਾਧੜੀ ਕਰਕੇ ਕਮਾਏ ਪੈਸੇ ਦੀ ਵਰਤੋਂ ਜੇਲ੍ਹ ਵਿਚ ਆਰਾਮਦਾਇਕ ਜੀਵਨ ਬਤੀਤ ਕਰਨ ਲਈ ਕਰ ਰਿਹਾ ਹੈ। ਜਦੋਂਕਿ ਉਸ ਦੀ ਪਤਨੀ ਇਸ ਲੁੱਟ ਦੇ ਪੈਸੇ ਲੈ ਕੇ ਕੈਨੇਡਾ ਭੱਜ ਗਈ ਹੈ। ਉੱਥੇ ਹੀ ਖਰਚ ਕਰ ਰਹੀ ਹੈ। ਜਦੋਂ ਕਿ ਇੰਨੀਆਂ ਐਫ.ਆਈ.ਆਰਜ਼ ਹੋਣ ਦੇ ਬਾਵਜੂਦ ਪੁਲਿਸ ਉਸ ਨੂੰ ਫੜ ਨਹੀਂ ਸਕੀ। ਨਤੀਜਾ ਇਹ ਹੋਇਆ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਮਿਲੇ।

ਜੇਲ੍ਹ ਵਿੱਚ ਮੁਲਜ਼ਮ ਦੇ ਠਾਠ: ਐਡਵੋਕੇਟ ਵਰਿੰਦਰ ਨੇ ਦੱਸਿਆ ਕਿ ਪੁਲਿਸ ਕਈ ਵਾਰ ਦਵਿੰਦਰ ਗਿੱਲ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਵੀਆਈਪੀ ਟ੍ਰੀਟਮੈਂਟ ਦਿੰਦੀ ਹੈ ਅਤੇ ਕਦੇ ਉਸਨੂੰ ਅਦਾਲਤ ਵਿੱਚ ਲਿਆਉਣ ਦੀ ਬਜਾਏ ਨਿੱਜੀ ਕੰਮ ਲਈ ਇਧਰ ਉਧਰ ਲੈ ਜਾਂਦੀ ਹੈ। ਇੱਕ ਵਾਰ ਉਹ ਕਿਸੇ ਜਾਇਦਾਦ ਦੇ ਸੌਦੇ ਲਈ ਪੁਲਿਸ ਹਿਰਾਸਤ ਵਿੱਚ ਆਪਣੇ ਘਰ ਪਹੁੰਚਿਆ ਸੀ। ਦੂਜੇ ਪਾਸੇ ਕੁਝ ਦਿਨ ਪਹਿਲਾਂ ਜਦੋਂ ਉਹ ਚੰਡੀਗੜ੍ਹ ਅਦਾਲਤ ਵਿੱਚ ਪੇਸ਼ੀ ਲਈ ਆਇਆ ਤਾਂ ਉਸ ਨੇ ਹੱਥ ਵਿੱਚ ਐਂਡਰਾਇਡ ਘੜੀ ਪਾਈ ਹੋਈ ਸੀ, ਜੋ ਕਿ ਟੈਲੀ-ਕਮਿਊਨੀਕੇਸ਼ਨ ਦਾ ਸਾਧਨ ਹੈ।

ਇਹ ਵੀ ਪੜ੍ਹੋ:-ਅੱਠਵੀਂ 'ਚ ਅੱਵਲ ਰਹੀਆਂ ਵਿਦਿਆਰਥਣਾਂ ਨੂੰ ਪੰਜਾਬ ਸਰਕਾਰ ਦੇਵੇਗੀ ਇਨਾਮ, ਸੀਐੱਮ ਮਾਨ ਨੇ ਕੀਤਾ ਐਲਾਨ

ABOUT THE AUTHOR

...view details