ਪੰਜਾਬ

punjab

ETV Bharat / state

ਜਾਣੋ, 18 ਸਾਲ ਦੀ ਉਮਰ ਵਿੱਚ ਕਤਲ ਕਰ ਵਾਲੇ ਅੱਤਵਾਦੀ ਹਰਵਿੰਦਰ ਰਿੰਦਾ ਦੀ ਪੂਰੀ ਕਹਾਣੀ - Know who was the terrorist

ਮੋਸਟ ਵਾਂਟੇਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ (terrorist Harvinder Rinda) ਦੀ ਪਾਕਿਸਤਾਨ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ (History of terrorist Harvinder Rinda) ਆ ਰਹੀਂ ਹੈ। ਆਖਿਰਕਾਰ ਕੌਣ ਸੀ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਜੋ ਭਾਰਤ ਵਿੱਚ ਫੈਲਾ ਰਿਹਾ ਸੀ ਅੱਤਵਾਦ, ਪੜੋ ਪੂਰੀ ਕਹਾਣੀ

Harvinder Singh Rinda Died
Harvinder Singh Rinda Died

By

Published : Nov 20, 2022, 7:11 AM IST

ਚੰਡੀਗੜ੍ਹ:ਭਾਰਤ ਤੋਂ 5 ਸਾਲ ਪਹਿਲਾਂ ਨੇਪਾਲ ਦੇ ਰਸਤੇ ਪਾਕਿਸਤਾਨ ਭੱਜੇ ਮੋਸਟ ਵਾਂਟੇਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ (terrorist Harvinder Rinda) ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਦੇ ਇਸ਼ਾਰੇ ਤੇ ਕੰਮ ਕਰਦਾ ਸੀ। ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਭਾਰਤ ਵਿੱਚ ਅੱਤਵਾਦ ਫੈਲਾਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਾਕਿਸਤਾਨ ਵਿੱਚ ਬੈਠਾ ਰਿੰਦਾ ਸਰਹੱਦ ਰਾਹੀਂ ਭਾਰਤ ਵਿੱਚ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕਰਦਾ ਸੀ। ਇਸ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਉਸ ਦਾ ਸਾਥ ਦੇ ਰਹੀ ਸੀ।

ਇਹ ਵੀ ਪੜੋ:ਵੱਡੀ ਖ਼ਬਰ: ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਹੋਈ ਮੌਤ

ਜਾਣੋ ਕੌਣ ਹੈ ਹਰਵਿੰਦਰ ਸਿੰਘ ਰਿੰਦਾ:ਦੱਸ ਦਈਏ ਕਿ ਅੱਤਵਾਦੀ ਹਰਵਿੰਦਰ ਰਿੰਦਾ (terrorist Harvinder Rinda) ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਸੀ, ਪਰ ਬਾਅਦ ਵਿੱਚ ਉਹ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਚਲਾ ਗਿਆ ਸੀ। ਰਿੰਦਾ ਨੂੰ ਸਤੰਬਰ 2011 ਵਿੱਚ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਮਗਰੋਂ ਰਿੰਦਾ ਚੰਡੀਗੜ੍ਹ ਦੀ ਪੰਜਾਬ ਯੂਨਿਵਰਸਿਟੀ ਵਿਚ ਪੜਣ ਲਈ ਆਇਆ ਅਤੇ ਇਸ ਦੌਰਾਨ ਉਸ ਨੇ ਜੁਰਮ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ।

18 ਸਾਲ ਦੀ ਉਮਰ ਵਿੱਚ ਕੀਤਾ ਪਹਿਲਾ ਕਤਲ: 11 ਸਾਲ ਦੀ ਉਮਰ 'ਚ ਰਿੰਦਾ ਆਪਣੇ ਪਰਿਵਾਰ ਨਾਲ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਸ਼ਿਫਟ ਹੋ ਗਿਆ। ਪੁਲਿਸ ਰਿਕਾਰਡ ਅਨੁਸਾਰ ਰਿੰਦਾ ਨੇ ਤਰਨਤਾਰਨ ਵਿੱਚ 18 ਸਾਲ ਦੀ ਉਮਰ ਵਿੱਚ ਪਰਿਵਾਰਕ ਝਗੜੇ ਕਾਰਨ ਆਪਣੇ ਇੱਕ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਸੀ। ਹਰਵਿੰਦਰ ਸਿੰਘ ਰਿੰਦਾ ਖ਼ਿਲਾਫ਼ ਚੰਡੀਗੜ੍ਹ ਪੁਲਿਸ ਵੱਲੋਂ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਚਾਰ ਕੇਸ ਦਰਜ ਕੀਤੇ ਗਏ ਹਨ। ਰਿੰਦਾ ਨੇ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਹੁੰਦਿਆਂ ਸੈਕਟਰ 11 ਦੇ ਐਸਐਚਓ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੋਣ ਤੋਂ ਪਹਿਲਾਂ, ਉਹ ਵਿਦਿਆਰਥੀ ਰਾਜਨੀਤੀ 'ਚ ਸਰਗਰਮ ਭਾਗੀਦਾਰ ਸੀ।

ਨਾਂਦੇੜ ਸਾਹਿਬ ਵਿੱਚ ਵੀ ਕੀਤੇ ਕਤਲ:ਨਾਂਦੇੜ ਸਾਹਿਬ 'ਚ ਉਸ ਨੇ ਸਥਾਨਕ ਵਪਾਰੀਆਂ ਤੋਂ ਜਬਰੀ ਵਸੂਲੀ ਸ਼ੁਰੂ ਕਰ ਦਿੱਤੀ ਅਤੇ ਦੋ ਵਿਅਕਤੀਆਂ ਨੂੰ ਮਾਰ ਦਿੱਤਾ। ਉਸਦੇ ਖਿਲਾਫ ਵਜ਼ੀਰਾਬਾਦ ਅਤੇ ਵਿਮੰਤਲ ਥਾਣਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਆਦਿ ਤਹਿਤ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ। 2016 'ਚ ਦੋ ਕੇਸ ਦਰਜ ਹੋਏ ਸਨ ਅਤੇ ਦੋਵਾਂ ਵਿੱਚ ਰਿੰਦਾ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।

ਨੇਪਾਲ ਦੇ ਰਸਤੇ ਭੱਜਿਆ ਪਾਕਿਸਤਾਨ:ਅੱਤਵਾਦੀ ਹਰਵਿੰਦਰ ਰਿੰਦਾ (terrorist Harvinder Rinda) ਦਾ ਨਾਂਕਈ ਅਪਰਾਧਿਕ ਮਾਮਲਿਆਂ ’ਚ ਸਾਹਮਣੇ ਆਉਣ ਤੋਂ ਬਾਅਦ ਉਹ ਫਰਜ਼ੀ ਪਾਸਪੋਰਟ ਬਣਵਾ ਕੇ ਨੇਪਾਲ ਦੇ ਰਸਤੇ ਪਾਕਿਸਤਾਨ ਭੱਜ ਗਿਆ ਸੀ ,ਜਿੱਥੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਉਸ ਨੂੰ ਆਪਣਾ ਗੁਰਗਾ ਬਣਾ ਲਿਆ ਸੀ। ਹਾਲ ਹੀ ਵਿੱਚ ਪੰਜਾਬ ਵਿੱਚ ਹੋਈਆਂ ਕਈ ਵੱਡੀਆਂ ਘਟਨਾਵਾਂ ਵਿੱਚ ਸਾਹਮਣੇ ਆਇਆ ਸੀ।

ਇਹ ਵੀ ਪੜੋ:love rashifal: ਅੱਜ ਕਈ ਰਾਸ਼ੀਆਂ ਦੀ ਖਤਮ ਹੋਵੇਗੀ ਲਵ ਪਾਰਟਨਰ ਦੀ ਤਲਾਸ਼, ਹੋਵੇਗੀ ਰੋਮਾਂਟਿਕ ਦਿਨ ਦੀ ਸ਼ੁਰੂਆਤ

ਮੂਸੇਵਾਲਾ ਦੇ ਕਤਲ ਵਿੱਚ ਆਇਆ ਨਾਂ:ਭਾਰਤ ਵਿੱਚ ਸਰਗਰਮ ਗੈਂਗਸਟਰ ਅਤੇ ਅੱਤਵਾਦੀ ਹਰਵਿੰਦਰ ਰਿੰਦਾ ਦਾ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਵੀ ਨਾਂ ਸਾਹਮਣੇ ਆਇਆ ਸੀ। ਗੈਂਗਸਟਰ ਲਾਰੈਂਸ ਦੇ ਸਾਥੀ ਗੋਲਡੀ ਬਰਾੜ ਨੇ ਕੈਨੇਡਾ ਵਿੱਚ ਬੈਠੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਪਾਕਿਸਤਾਨ ਤੋਂ ਰਿੰਦਾ ਰਾਹੀਂ ਆਪਣੇ ਸ਼ੂਟਰਾਂ ਨੂੰ ਹਥਿਆਰ ਵੀ ਭੇਜੇ ਸਨ।

ਪੰਜਾਬ ਵਿੱਚ ਵਾਪਰੀਆਂ ਸਾਰੀਆਂ ਵੱਡੀਆਂ ਘਟਨਾਵਾਂ ਵਿੱਚ ਸ਼ਾਮਲ ਸੀ ਰਿੰਦਾ:ਅੱਤਵਾਦੀ ਹਰਵਿੰਦਰ ਰਿੰਦਾ (terrorist Harvinder Rinda) ਦਾ ਨਾਂ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਵਾਪਰੀਆਂ ਸਾਰੀਆਂ ਵੱਡੀਆਂ ਘਟਨਾਵਾਂ ਵਿੱਚ ਸ਼ਾਮਲ ਹੈ। ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ਉੱਤੇ ਹੋਏ ਆਰਪੀਜੀ ਹਮਲੇ ਪਿੱਛੇ ਵੀ ਰਿੰਦਾ ਦਾ ਹੱਥ ਸੀ। ਇਸ ਤੋਂ ਇਲਾਵਾ ਰਿੰਦਾ ਨੇ ਪਿਛਲੇ ਸਾਲ ਲੁਧਿਆਣਾ ਦੀ ਅਦਾਲਤ ਵਿੱਚ ਬੰਬ ਧਮਾਕੇ ਲਈ ਪਾਕਿਸਤਾਨ ਤੋਂ ਆਰਡੀਐਕਸ ਭੇਜਿਆ ਸੀ।

ਪਰਮੀਸ਼ ਵਰਮਾ ਉੱਤੇ ਵੀ ਕਰਵਾਇਆ ਸੀ ਹਮਲਾ:ਹਰਵਿੰਦਰ ਰਿੰਦਾ ਨੇ ਅਪ੍ਰੈਲ 2018 ਵਿਚ ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਤੇ ਹਮਲਾ ਕਰਵਾਇਆ ਸੀ ਜੋ ਕਿ ਮੋਹਾਲੀ ਨੇੜੇ ਰਿੰਦਾ ਦੇ ਸਾਥੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੇ ਕੀਤਾ ਸੀ, ਜਿਸ ਨੂੰ ਬਾਅਦ ਵਿੱਚ ਚੰਡੀਗੜ੍ਹ ਤੋਂ ਫੜ ਲਿਆ ਗਿਆ ਸੀ। ਰਿੰਦਾ ਨੇ ਪਰਮੀਸ਼ ਵਰਮਾ ਤੋਂ ਪੈਸਿਆਂ ਦੀ ਮੰਗ ਕੀਤੀ ਅਤੇ ਜਦੋਂ ਪਰਮੀਸ਼ ਨੇ ਇਨਕਾਰ ਕੀਤਾ ਤਾਂ ਉਸ ਨੇ ਦਿਲਪ੍ਰੀਤ ਸਿੰਘ ਬਾਬਾ 'ਤੇ ਹਮਲਾ ਕਰ ਦਿੱਤਾ।

ਐਨਆਈਏ ਨੇ 10 ਲੱਖ ਰੁਪਏ ਦੇ ਇਨਾਮ ਦਾ ਕੀਤਾ ਸੀ ਐਲਾਨ: ਪਾਕਿਸਤਾਨੀ ਅੱਤਵਾਦੀ ਹਰਵਿੰਦਰ ਰਿੰਦਾ (terrorist Harvinder Rinda) ਉੱਤੇ ਐਨਆਈਏ ਨੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਦੱਸ ਦਈਏ ਕਿ ਐਨਆਈਏ ਦੀ ਟੀਮ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਰਿੰਦਾ ਨੂੰ ਫੜਾਉਣ ਵਾਲੇ ਵਿਅਕਤੀ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।


ABOUT THE AUTHOR

...view details