ਚੰਡੀਗੜ੍ਹ:ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਪੰਜਾਬ ਪੁਲਿਸ ਲਈ ਵੱਡਾ ਸਵਾਲ ਬਣੀ ਹੋਈ ਸੀ ਤੇ ਹੁਣ ਅੰਮ੍ਰਿਤਪਾਲ ਪੁਲਿਸ ਦੇ ਸ਼ਿਕੰਜੇ ਵਿੱਚ ਹੈ, ਜਿਸ ਨੂੰ ਪੁਲਿਸ ਨੇ ਕਾਰਵਾਈ ਕਰਕੇ ਹੋਏ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ 18 ਮਾਰਚ ਤੋਂ ਭਗੌੜਾ ਕਰਾਰ ਦਿੱਤਾ ਹੋਇਆ ਸੀ, ਜਿਸ ਦੀ ਭਾਲ ਲਈ ਪੰਜਾਬ ਪੁਲਿਸ ਤੇ ਹੋਰ ਸੂਬਿਆਂ ਦੀ ਪੁਲਿਸ ਵੱਲੋਂ ਸਰਚ ਅਭਿਆਨ ਚਲਾਏ ਜਾ ਰਹੇ ਸਨ।
ਇਹ ਵੀ ਪੜੋ:Amritpal Arrest : 36 ਦਿਨਾਂ ਬਾਅਦ ਮੋਗਾ ਤੋਂ ਗ੍ਰਿਫਤਾਰ ਅੰਮ੍ਰਿਤਪਾਲ, ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਜਾਵੇਗਾ
ਜੱਲੂਪੁਰ ਖੇੜਾ ਦਾ ਜੰਮਪਲ ਹੈ ਅੰਮ੍ਰਿਤਪਾਲ:ਅੰਮ੍ਰਿਤਪਾਲ ਬਾਬਾ ਬਕਾਲਾ ਤਹਿਸੀਲ ਦੇ ਪਿੰਡ ਜੱਲੂਪੁਰ ਖੇੜਾ ਦਾ ਜੰਮਪਲ ਹੈ ਅਤੇ ਕਪੂਰਥਲਾ ਦੇ ਪੋਲੀਟੈਕਨਿਕ ਕਾਲਜ ਤੋਂ ਪੜਾਈ ਕੀਤੀ ਹੈ। ਪੜਾਈ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੁਬਈ ਚਲਾ ਗਿਆ ਅਤੇ ਉਥੇ ਜਾ ਡਰਾਇਵਰੀ ਕਰਦਾ ਸੀ ਜੋ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਇੱਕੋ ਵਾਰ ਹੀ ਸੁਰਖੀਆਂ ਵਿੱਚ ਆ ਗਿਆ।
ਇੱਕੋ ਵਾਰ ਸੁਰਖੀਆਂ ਵਿੱਚ ਆਇਆ ਅੰਮ੍ਰਿਤਪਾਲ: ਅੰਮ੍ਰਿਤਪਾਲ ਸਿੰਘਇੱਕ ਅਜਿਹਾ ਨਾਂ ਹੈ ਜੋ ਕਿ ਅਚਾਨਕ ਸੁਰਖੀਆਂ ਵਿੱਚ ਆ ਗਿਆ, ਜਦੋਂ ਅੰਮ੍ਰਿਤਪਾਲ ਨੇ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦਾ ਮੁਖੀ ਐਲਾਨਿਆ ਗਿਆ। ਮੁੱਖੀ ਐਲਾਨੇ ਜਾਣ ਤੋਂ ਬਾਅਦ ਸੜਕ ਹਾਦਸੇ ਵਿੱਚ ਮਾਰੇ ਗਏ ਅਦਾਕਾਰ ਦੀਪ ਸਿੱਧੂ ਦੀ ਜਥੇਬੰਦੀ ਦਾ ਸਾਰਾ ਭਾਰ ਅੰਮ੍ਰਿਤਪਾਲ ਹੀ ਸੰਭਾਲ ਰਿਹਾ ਸੀ। ਇਸ ਲਈ ਉਹ ਖੁਫੀਆ ਤੰਤਰ ਦੀ ਰਾਡਾਰ 'ਤੇ ਰਿਹਾ ਤੇ ਹਰ ਪਾਸੇ ਤੋਂ ਅੰਮ੍ਰਿਤਪਾਲ ਉੱਤੇ ਨਜ਼ਰ ਰੱਖੀ ਜਾ ਰਹੀ ਸੀ।
ਅੰਮ੍ਰਿਤਪਾਲ ਸਿੰਘ ਨੇ ਇਸ ਤਰ੍ਹਾਂ ਕੀਤੀ ਸ਼ੁਰੂਆਤ:ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਉਨ੍ਹਾਂ ਵਿੱਚ ਅੰਮ੍ਰਿਤ ਸੰਚਾਰ ਕਰਨ ਲਈ ਖਾਲਸਾ ਵਹੀਰ ਦੀ ਸ਼ੁਰੂਆਤ ਕੀਤੀ ਸੀ। ਇਹ ਖਾਲਸਾ ਗੱਡੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਤਕ ਕੱਢੀ ਗਈ। ਉਦੋਂ ਤੋਂ ਅੰਮ੍ਰਿਤਪਾਲ ਸਿੰਘ ਖਾਲਸਾ ਵਹੀਰ ਰਾਹੀਂ ਅੰਮ੍ਰਿਤ ਸੰਚਾਰ ਲਈ ਲਗਾਤਾਰ ਮੀਟਿੰਗਾਂ ਕਰ ਰਿਹਾ ਸੀ।
ਤਿੱਖੀ ਬਿਆਨਬਾਜ਼ੀ ਕਾਰਨ ਰਡਾਰ ਉੱਤੇ ਆਏ ਅੰਮ੍ਰਿਤਪਾਲ:ਮੀਟਿੰਗਾਂ ਵਿੱਚ ਅੰਮ੍ਰਿਤਪਾਲ ਤਿੱਖੀ ਬਿਆਨਬਾਜ਼ੀ ਕਰਦਾ ਸੀ, ਜਿਸ ਕਾਰਨ ਪੰਜਾਬ ਦੀ ਸਿਆਸਤ ਵਿੱਚ ਉਹ ਹਮੇਸ਼ਾ ਚਰਚਾ ਵਿੱਚ ਰਿਹਾ। ਅੰਮ੍ਰਿਤਪਾਲ ਸਿੰਘ ਦਾ ਕਈ ਵਾਰ ਵਿਰੋਧ ਕੀਤਾ ਜਾ ਚੁੱਕਾ ਹੈ। ਗੁਰਦੁਆਰਾ ਸਾਹਿਬ 'ਚ ਕੁਰਸੀਆਂ ਹਟਾਉਣ ਅਤੇ ਸੋਫ਼ੇ ਨੂੰ ਅੱਗ ਲਗਾਉਣ 'ਤੇ ਵੀ ਰਲਵਾਂ-ਮਿਲਵਾਂ ਪ੍ਰਤੀਕਰਮ ਦੇਖਣ ਨੂੰ ਮਿਲਿਆ। ਫਿਰ ਅਜਨਾਲਾ ਕਾਂਡ ਵਾਪਰਿਆ। ਕੇਸ ਵਾਪਸ ਲੈਣ ਅਤੇ ਸਾਥੀਆਂ ਦੀ ਰਿਹਾਈ ਲਈ ਥਾਣੇ ਦੇ ਬਾਹਰ ਮੀਟਿੰਗ ਕੀਤੀ ਗਈ। ਭੀੜ ਹਿੰਸਕ ਹੋ ਗਈ ਅਤੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਪੁਲਿਸ ਨਾਲ ਝੜਪ ਹੋ ਗਈ। ਬੇਸ਼ੱਕ ਉਸ ਸਮੇਂ ਪੁਲਿਸ ਨੇ ਸਭ ਕੁਝ ਮੰਨ ਲਿਆ ਸੀ ਅਤੇ ਅੰਮ੍ਰਿਤਪਾਲ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ।
ਇਹ ਵੀ ਪੜੋ:Daily Hukamnama: ੧੦ ਵੈਸਾਖ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ