ਲੁਧਿਆਣਾ: ਲੁਧਿਆਣਾ ਦੇ ਵਿਚ ਕਿਲਾ ਰਾਏਪੁਰ ਦੀਆਂ ਖੇਡਾਂ ਦਾ ਅੱਜ ਆਖਰੀ ਦਿਨ ਰਿਹਾ। ਆਖਰੀ ਦਿਨ ਜਿੱਥੇ ਮੁੰਡਿਆਂ ਦੇ ਹਾਕੀ ਦੇ ਫਾਈਨਲ ਮੁਕਾਬਲੇ ਹੋਏ ਉੱਥੇ ਹੀ ਦੂਜੇ ਪਾਸੇ ਲੜਕੀਆਂ ਦੇ ਹਾਕੀ ਦੇ ਵੀ ਫਾਈਨਲ ਮੁਕਾਬਲੇ ਕਰਵਾਏ ਗਏ। ਲੜਕੀਆਂ ਦੀਆਂ ਟੀਮਾਂ ਦੇ ਵਿਚ ਸੋਨੀਪਤ ਦੀ ਟੀਮ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਟੀਮ ਨੂੰ 2-1 ਨਾਲ ਮਾਤ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ। ਜਦੋਂ ਕਿ ਦੂਜੇ ਪਾਸੇ ਮੁੰਡਿਆਂ ਦੀ ਟੀਮ ਦੇ ਵਿੱਚ ਕਿਲਾ ਰਾਏਪੁਰ ਦੀ ਮੇਜ਼ਬਾਨੀ ਕਰ ਰਹੀ ਟੀਮ ਨੇ ਪਹਿਲਾ ਇਨਾਮ ਹਾਸਲ ਕੀਤਾ। ਦੋਵਾਂ ਟੀਮਾਂ ਨੂੰ ਬਰਾਬਰ ਦਾ 75000 ਰੁਪਏ ਦਾ ਇਨਾਮ ਦਿੱਤਾ ਗਿਆ।
ਖੇਡਾਂ ਵਿੱਚ ਖਿੱਚ ਦਾ ਕੇਂਦਰ ਰਹੇ ਪਲ: ਆਖਰੀ ਦਿਨ ਅੱਜ ਕਬੱਡੀ ਦੇ ਕੁੜੀਆਂ ਮੁਕਾਬਲੇ ਵੀ ਹੋਏ ਜਿਸ ਵਿੱਚ ਪੰਜਾਬ ਅਤੇ ਹਰਿਆਣੇ ਦੀ ਟੀਮਾਂ ਆਹਮੋਂ ਸਾਹਮਣੇ ਹੋਇਆ। ਪੰਜਾਬ ਦੀ ਕਬੱਡੀ ਦੀ ਟੀਮ ਨੇ ਹਰਿਆਣਾ ਦੀ ਟੀਮ ਨੂੰ ਮਾਤ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੱਜ ਪੈਰਾਗਲਾਈਡਿੰਗ ਸ਼ੋਅ ਹੋਇਆ। ਬੁਲਟ ਮੋਟਰਸਾਈਕਲ ਦੇ ਕਰਤੱਬ ਦਿਖਾਏ ਗਏ। ਲੱਤਾ ਤੇ ਗੱਡੀਆਂ ਚਲਾਈਆਂ ਗਈਆਂ। ਇਸ ਤੋਂ ਇਲਾਵਾ ਦੰਦਾਂ ਦੇ ਨਾਲ ਕਾਰਾਂ ਖਿੱਚੀਆਂ ਗਈਆਂ। ਬੁਲਟ ਦੇ ਕਰਤਬ ਦਿਖਾਏ ਗਏ ਆਦਿ ਪ੍ਰੋਗਰਾਮ ਕਿਲਾ ਰਾਏਪੁਰ ਦੀਆਂ ਖੇਡਾਂ ਦੀ ਖਿੱਚ ਦਾ ਕੇਂਦਰ ਰਹੇ।
ਜੇਤੂ ਹਾਕੀ ਟੀਮ ਨਾਲ ਗੱਲਬਾਤ : ਜੇਤੂ ਹਾਕੀ ਦੀ ਟੀਮ ਦੇ ਕਪਤਾਨ ਮਨੀਸ਼ਾ ਨੇ ਦੱਸਿਆ ਕਿ ਉਹ ਸੋਨੀਪਤ ਦੀ ਟੀਮ ਤੋਂ ਖੇਡਦੀ ਹੈ। ਜ਼ਿਆਦਾਤਰ ਲੜਕੀਆਂ ਇਸ ਟੀਮ ਦੇ ਵਿਚ ਹਰਿਆਣੇ ਦੀਆਂ ਹੀ ਹਨ। ਉਨ੍ਹਾਂ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਲੜਕੀਆਂ ਦੀ ਟੀਮ ਨੂੰ ਮਾਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਫੀ ਸਖ਼ਤ ਮੁਕਾਬਲਾ ਰਿਹਾ 2-1 ਦੇ ਨਾਲ ਆਖਿਰ ਦੇ ਵਿੱਚ ਉਹਨਾਂ ਨੂੰ ਕਾਫੀ ਮਿਹਨਤ ਦੇ ਬਾਅਦ ਜਿੱਤ ਹਾਸਲ ਹੋਈ। ਉਹਨਾਂ ਨੇ ਦੱਸਿਆ ਕਿ ਉਹ ਇਥੇ ਆ ਕੇ ਕਾਫੀ ਖੁਸ਼ ਹਨ। ਉਨ੍ਹਾਂ ਨੂੰ ਚੰਗਾ ਪਲੇਟਫਾਰਮ ਮਿਲਿਆ ਉਹਨਾਂ ਨੇ ਕਿਹਾ ਕਿ ਅਜਿਹੀਆਂ ਖੇਡਾਂ ਹੋਣੀਆਂ ਚਾਹੀਦੀਆਂ ਹਨ। ਜੋ ਨੌਜਵਾਨਾਂ ਨੂੰ ਕਾਫੀ ਉਤਸ਼ਾਹਿਤ ਕਰਦੀਆਂ ਹਨ ਅਤੇ ਖੇਡਾਂ ਦੇ ਪ੍ਰਤੀ ਪ੍ਰੇਰਿਤ ਕਰਦੀਆਂ ਹਨ।
ਉਮੀਦ ਤੋਂ ਵੱਧ ਦਰਸ਼ਕ: ਇਸ ਮੌਕੇ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਪ੍ਰਬੰਧਕ ਅਤੇ ਮੀਡੀਆ ਕੁਆਰਡੀਨੇਟਰ ਸੁਖਦਰਸ਼ਨ ਸਿੰਘ ਚਹਿਲ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੂੰ ਉਮੀਦ ਤੋਂ ਵੀ ਵਧੇਰੇ ਸਮਰਥਨ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨੀ ਵੱਡੀ ਤਦਾਦ ਵਿਚ ਲੋਕ ਆਏ ਹਨ। ਉਨ੍ਹਾਂ ਨੇ 3000 ਦੇ ਕਰੀਬ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਲਗਾਈ ਸੀ ਪਰ ਇਸ ਤੋਂ ਕਿਤੇ ਵਧੇਰੇ ਦਰਸ਼ਕ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਮੁੰਡੇ ਅਤੇ ਕੁੜੀਆਂ ਦੇ ਵਿਚ ਉਹਨਾਂ ਨੇ ਕੋਈ ਫਰਕ ਨਹੀਂ ਕੀਤਾ। ਦੋਹਾਂ ਜੇਤੂ ਟੀਮਾਂ ਨੂੰ ਬਰਾਬਰ ਦਾ ਇਨਾਮ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਦਾ ਸਹਿਯੋਗ: ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ। ਪੁਰਾਣੀਆਂ ਸਰਕਾਰੀ ਨੀਤੀਆਂ ਕਰਕੇ ਹੀ ਇਹ ਖੇਡਾਂ ਹੋ ਨਹੀਂ ਸਕੀਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਡਾਂ ਦੇ ਲਈ ਪੂਰਾ ਸਮਰਥਨ ਦਿੱਤਾ ਜਾ ਗਿਆ ਹੈ। ਜਿਸ ਕਰਕੇ ਉਹ ਇਹਨਾਂ ਖੇਡਾਂ ਦਾ ਪ੍ਰਬੰਧ ਕਰਵਾ ਸਕੇ ਹਨ। ਉਨ੍ਹਾਂ ਕਿਹਾ ਕਿ ਅਗਲੇ ਸਾਲ ਸਾਨੂੰ ਉਮੀਦ ਹੈ ਕਿ ਇਸ ਤੋਂ ਵੀ ਵਧੇਰੇ ਗੇਮਾਂ ਸ਼ਾਮਿਲ ਕੀਤਾ ਜਾਵੇਗਾ। ਬਲਦਾਂ ਦੀਆਂ ਦੌੜਾਂ ਵੀ ਜਲਦ ਹੋਣਗੀਆਂ।
ਵਿਦੇਸ਼ੀ ਦਰਸ਼ਕ ਵੀ ਖਿੱਚ ਦਾ ਕੇਂਦਰ ਬਣੇ: ਕਿਲਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਵਿਦੇਸ਼ੀ ਦਰਸ਼ਕ ਵੀ ਖਿੱਚ ਦਾ ਕੇਂਦਰ ਬਣੇ ਰਹੇ। ਭਾਰਤ ਦੇ ਹੋਰਨਾਂ ਹਿੱਸਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਐਨਆਰਆਈ ਅਤੇ ਨਾਲ ਵਿਦੇਸ਼ੀ ਮਹਿਮਾਨ ਵੀ ਇਨ੍ਹਾਂ ਖੇਡਾਂ ਦਾ ਲੁਤਫ ਲੈਣ ਲਈ ਪਹੁੰਚੇ। ਇਸ ਮੌਕੇ ਵਿਦੇਸ਼ ਤੋਂ ਆਏ ਵਿਦੇਸ਼ੀ ਮਹਿਮਾਨਾਂ ਵੱਲੋਂ ਸਾਡੇ ਨਾਲ ਗੱਲਬਾਤ ਕਰਦਿਆਂ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹਾਂ ਖੇਡਾਂ ਨੂੰ ਵੇਖ ਕੇ ਬੇਹੱਦ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਖੇਡਾਂ ਹੋਣੀਆਂ ਚਾਹੀਦੀਆਂ ਹਨ ਉਨ੍ਹਾਂ ਕਿਹਾ ਕਿ ਅਸੀਂ ਵਿਸ਼ੇਸ਼ ਤੌਰ 'ਤੇ ਕਿਲਾ ਰਾਏਪੁਰ ਦੀਆਂ ਇਹ ਖੇਡਾਂ ਵੇਖਣ ਲਈ ਵਿਦੇਸ਼ ਤੋਂ ਆਏ ਹਾਂ।
ਇਹ ਵੀ ਪੜ੍ਹੋ:-Kila Raipur Sports Fair: ਨੌਜਵਾਨ ਨੇ ਬਾਹਾਂ ਨਾਲ ਖਿੱਚੇ ਲਏ 4 ਬੁਲੇਟ, ਜਾਣੋ ਕੀ ਹੈ ਉਸਦੀ ਸਿਹਤ ਦਾ ਰਾਜ