ਚੰਡੀਗੜ੍ਹ: ਬੀਤੇ ਦਿਨ ਤੋਂ ਲਗਾਤਾਰ ਖ਼ਬਰਾਂ ਵਾਇਰਲ ਹੋ ਰਹੀਆਂ ਹਨ ਕਿ ਸਿੱਖ਼ਸ ਫਾਰ ਜਸਟਿਸ ਦੇ ਮੁਖੀ ਅਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ ਵਿੱਚ ਇੱਕ ਸੜਕ ਹਦਸੇ ਦੌਰਾਨ ਕਥਿਤ ਮੌਤ ਹੋ ਗਈ। ਇਹ ਵੀ ਦੱਸਣਾ ਲਾਜ਼ਮੀ ਹੈ ਕਿ ਉਸ ਦੀ ਮੌਤ ਸਬੰਧੀ ਕੋਈ ਵੀ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਬੱਸ ਮੌਤ ਸਬੰਧੀ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਗੁਰਪਤਵੰਤ ਸਿੰਘ ਪੰਨੂ ਕਈ ਖਾਲਿਸਤਾਨੀ ਸਮਰਥਕਾਂ ਦੀਆਂ ਵਿਦੇਸ਼ਾਂ ਵਿੱਚ ਹੋ ਰਹੀਆਂ ਮੌਤਾਂ ਤੋਂ ਘਬਰਾ ਗਿਆ ਹੈ ਅਤੇ ਹੁਣ ਅੰਡਰਗਰਾਊਂਡ ਹੋ ਗਿਆ ਹੈ। ਦੱਸ ਦਈਏ ਕੈਲੀਫੋਰਨੀਆ ਵਿੱਚ ਕੰਮ ਕਰਦੇ ਇੱਕ ਪੰਜਾਬੀ ਪੱਤਰਕਾਰ ਨੇ ਪੰਨੂ ਦੀ ਮੌਤ ਨੂੰ ਅਫਵਾਹ ਦੱਸਿਆ ਹੈ। ਉਸ ਨੇ ਪੰਨੂ ਦੀ ਮੌਤ ਸਬੰਧੀ ਸੁੱਖੀ ਚਾਹਿਲ ਨਾਂਅ ਦੇ ਇੱਕ ਟਵਿੱਟਰ ਅਕਾਊਂਟ ਤੋਂ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਅੱਤਵਾਦੀ ਪੰਨੂ ਦੀ ਮੌਤ ਨੂੰ ਅਫਾਹ ਕਰਾਰ ਦਿੱਤਾ ਹੈ।
ਕੀ ਸੱਚੀ ਹੋਈ ਖਾਲਿਸਤਾਨੀ ਗੁਰਪਤਵੰਤ ਪੰਨੂ ਦੀ ਮੌਤ ?, ਜਾਣੋ ਮੌਤ ਸਬੰਧੀ ਚੱਲ ਰਹੀਆਂ ਅਫ਼ਵਾਹਾਂ ਦੀ ਅਸਲ ਸਚਾਈ - ਗੁਰਪਤਵੰਤ ਪੰਨੂ ਦੀ ਮੌਤ ਦੀ ਸਚਾਈ
ਬੀਤੇ ਦਿਨ ਤੋਂ ਅੱਤਵਾਦੀ ਗੁਰਪਤਵੰਤ ਪੰਨੂ ਦੀ ਮੌਤ ਸਬੰਧੀ ਖ਼ਬਰਾਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ਅਤੇ ਹਰ ਕੋਈ ਇਸ ਖ਼ਬਰ ਦੀ ਸੱਚਾਈ ਜਾਣਨ ਲਈ ਜੱਦੋ-ਜਹਿਦ ਕਰ ਰਿਹਾ ਹੈ। ਹੁਣ ਇਸ ਮਾਮਲੇ ਵਿੱਚ ਤਾਜ਼ਾ ਅਪਡੇਟ ਆਈ ਹੈ ਕਿ ਅੱਤਵਾਦੀ ਗੁਰਪਤਵੰਤ ਪੰਨੂ ਦੀ ਮੌਤ ਸਬੰਧੀ ਅਫਵਾਹ ਕਿਸੇ ਮੰਤਵ ਤਹਿਤ ਜਾਣਬੁੱਝ ਕੇ ਫੈਲਾਈ ਜਾ ਰਹੀ ਹੈ। ਕੈਲੀਫੋਰਨੀਆ ਵਿੱਚ ਕੰਮ ਕਰਦੇ ਇੱਕ ਪੰਜਾਬੀ ਪੱਤਰਕਾਰ ਨੇ ਪੰਨੂ ਦੀ ਮੌਤ ਨੂੰ ਅਫਵਾਹ ਦੱਸਿਆ ਹੈ।
ਖਾਲਿਸਤਾਨੀ ਸਮਰਥਕਾਂ ਦੀਆਂ ਮੌਤਾਂ ਤੋਂ ਘਬਰਾਇਆ ਪੰਨੂ: ਅਮਰੀਕਾ ਨੂੰ ਆਪਣਾ ਗੜ੍ਹ ਬਣਾ ਕੇ ਖਾਲਿਸਤਾਨ ਸਮਰਥਕਾਂ ਨੂੰ ਭੜਕਾਉਣ ਵਿੱਚ ਲੱਗੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਜ਼ਰ ਦੇ ਕਤਲ ਤੋਂ ਬਾਅਦ ਅੰਡਰਗ੍ਰਾਉਂਡ ਹੈ। ਪਾਕਿਸਤਾਨ ਵਿੱਚ ਪਰਮਜੀਤ ਪੰਜਵੜ ਦਾ ਕਤਲ, ਲੰਦਨ ਵਿੱਚ ਅਵਤਾਰ ਖੰਡਾ ਦੀ ਮੌਤ ਅਤੇ ਕੈਨੇਡਾ ਵਿੱਚ ਹਰਦੀਪ ਨਿੱਜ਼ਰ ਦੇ ਕਤਲ ਤੋਂ ਬਾਅਦ ਹੁਣ ਪੰਨੂ ਨੂੰ ਡਰ ਸਤਾ ਰਿਹਾ ਹੈ ਕਿ ਵਿਦੇਸ਼ ਵਿੱਚ ਖਾਲਿਸਤਾਨੀ ਸਮਰਥਕਾਂ ਦੇ ਸਫਾਏ ਲਈ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਡਰਦੇ ਚੱਲਦੇ ਹੀ ਪੰਨੂ ਅੰਡਰਗਰਾਉਂਡ ਵੀ ਹੋਇਆ। ਕਿਆਸਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਪੰਨੂ ਨੇ ਖੁੱਦ ਆਪਣੀ ਮੌਤ ਸਬੰਧੀ ਅਫਵਾਹਾਂ ਫੈਲਾਉਣ ਦਾ ਯਤਨ ਕੀਤਾ ਤਾਂ ਕਿ ਉਸ ਨੂੰ ਕੋਈ ਟਾਰਗੇਟ ਨਾ ਕਰ ਸਕੇ।
- Gangster Murder In Canada: ਕੈਨੇਡਾ 'ਚ ਭਾਰਤੀ ਮੂਲ ਦੇ ਗੈਂਗਸਟਰ ਦਾ ਕਤਲ, ਗੈਂਗਸਟਰ ਕਰਨਵੀਰ ਸਿੰਘ ਗਰਚਾ ਨੂੰ ਦਿੱਤੀ ਸੀ ਚਿਤਾਵਨੀ
- ਕੈਨੇਡਾ ਵਿੱਚ ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਭਾਰਤੀ ਡਿਪਲੋਮੈਟ, ਸਮਰਥਕਾਂ ਨੇ ਜਾਰੀ ਕੀਤਾ 'Kill India' ਪੋਸਟਰ
- ਸੈਨ ਫਰਾਂਸਿਸਕੋ 'ਚ ਖਾਲਿਸਤਾਨੀਆਂ ਦੇ ਐਕਸ਼ਨ ਮਗਰੋਂ ਐੱਨਆਈਏ ਅਲਰਟ, ਅਮਰੀਕਾ-ਕੈਨੇਡਾ 'ਚ ਵੀ ਵਧਾਈ ਗਈ ਸੁਰੱਖਿਆ
ਦੱਸ ਦਈਏ ਕੁੱਝ ਦਿਨ ਪਹਿਲਾਂ ਅੱਤਵਾਦੀ ਗੁਰਪਤਵੰਤ ਪੰਨੂ ਦੇ ਇਸਾ ਰੇ ਉੱਤੇ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਮੁੜ ਤੋਂ ਭਾਰਤ ਵਿਰੁੱਧ ਆਪਣੇ ਜ਼ਹਿਰੀਲੇ ਇਰਾਦੇ ਜ਼ਾਹਿਰ ਕਰਦਿਆਂ ਭਾਰਤੀ ਸਫਾਰਤਖਾਨੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 30 ਜੂਨ ਨੂੰ ਕਿਹਾ ਸੀ ਕਿ 8 ਜੁਲਾਈ ਤੋਂ ਭਾਰਤੀ ਅੰਬੈਸੀ ਦਾ ਘਿਰਾਓ ਕੀਤਾ ਜਾਵੇਗਾ। ਹੁਣ ਇਸ ਸਾਰੀ ਕਾਰਵਾਈ ਤੋਂ ਬਾਅਦ ਜਿੱਥੇ ਅਮਰੀਕਾ-ਕੈਨੇਡਾ ਅਲਰਟ ਉੱਤੇ ਹੈ ਉੱਥੇ ਹੀ ਐੱਨਆਈਏ ਨੇ ਵੀ ਕਮਾਨ ਸੰਭਾਲ ਹੋਈ ਹੈ। ਫਰਾਂਸਿਸਕੋ ਸਮੇਤ ਕੈਨੇਡਾ ਅਤੇ ਯੂਕੇ ਵਿੱਚ ਭਾਰਤੀ ਸੰਸਥਾਵਾਂ ਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਪ੍ਰਤੀ ਚੌਕਸ ਰਹਿਣ ਲਈ ਕਿਹਾ ਗਿਆ ਹੈ। ਐਨਆਈਏ ਦੀ ਟੀਮ ਅਮਰੀਕਾ ਜਾ ਸਕਦੀ ਹੈ। ਕੁਝ ਮਹੀਨੇ ਪਹਿਲਾਂ ਭਾਰਤੀ ਸਫਾਰਤਖਾਨੇ ਦੇ ਸਾਹਮਣੇ ਹੋਏ ਹਮਲੇ ਦੀ ਜਾਂਚ ਵੀ ਐਨਆਈਏ ਕਰ ਰਹੀ ਹੈ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਜਿਹੜੇ ਲੋਕ ਉਸ ਹਮਲੇ ਵਿੱਚ ਸ਼ਾਮਲ ਸਨ, ਉਹ 2 ਜੁਲਾਈ ਦੇ ਹਮਲੇ ਵਿੱਚ ਵੀ ਸ਼ਾਮਲ ਹੋ ਸਕਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਐੱਨਆਈਏ ਦੀ ਜਾਂਚ ਮਗਰੋਂ ਮੁਲਜ਼ਮਾਂ ਉੱਤੇ ਸਖ਼ਤ ਐਕਸ਼ਨ ਦੀ ਤਿਆਰੀ ਕੀਤੀ ਜਾਵੇਗੀ।