ਚੰਡੀਗੜ੍ਹ: ਸੈਕਟਰ-28 ਸਥਿਤ ਅਕਾਲੀ ਦਲ ਦੇ ਦਫ਼ਤਰ ਵਿਖੇ ਚੱਲ ਰਹੀ ਕੋਰ ਕਮੇਟੀ ਦੀ ਬੈਠਕ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੀ ਪਹੁੰਚੇ। ਰਾਜੇਵਾਲ ਦੇ ਪਹੁੰਚਣ ਉੱਤੇ ਜਦੋਂ ਈਟੀਵੀ ਭਾਰਤ ਨੇ ਕਿਸਾਨਾਂ ਦੇ ਮਸਲੇ ਸਬੰਧੀ ਉਨ੍ਹਾਂ ਤੋਂ ਪੁੱਛਿਆ ਤਾਂ ਰਾਜੇਵਾਲ ਨੇ ਕੈਮਰੇ ਤੋਂ ਦੂਰ ਹੁੰਦਿਆਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਸੁਖਬੀਰ ਬਾਦਲ ਦੇ ਸੱਦੇ 'ਤੇ ਅਕਾਲੀ ਦਫ਼ਤਰ ਪੁੱਜੇ ਬਲਬੀਰ ਰਾਜੇਵਾਲ, ਕੈਮਰੇ ਅੱਗੇ ਆਉਣ ਤੋਂ ਕੀਤਾ ਇਨਕਾਰ - ਸੁਖਬੀਰ ਬਾਦਲ
ਸੁਖਬੀਰ ਬਾਦਲ ਦੇ ਸੱਦੇ 'ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਰਾਜੇਵਾਲ ਅਕਾਲੀ ਦਫ਼ਤਰ ਪੁੱਜੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਮਸਲੇ ਬਾਬਤ ਦਫ਼ਤਰ ਪਹੁੰਚੇ ਹਨ।
ਫ਼ੋਟੋ।
ਰਾਜੇਵਾਲ ਨੇ ਕੈਮਰੇ ਤੋਂ ਬਿਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਦੋ ਘੰਟੇ ਤੋਂ ਅਕਾਲੀ ਦਲ ਦੇ ਦਫਤਰ ਦੇ ਬਾਹਰ ਇੰਤਜ਼ਾਰ ਕਰ ਰਹੇ ਸਨ ਅਤੇ ਉਹ ਅਕਾਲੀ ਦਲ ਦੇ ਦਫਤਰ ਨਹੀਂ ਜਾਣਾ ਚਾਹੁੰਦੇ ਸਨ ਪਰ ਉਹ ਕਿਸਾਨਾਂ ਦੇ ਮਸਲੇ ਬਾਬਤ ਸੁਖਬੀਰ ਬਾਦਲ ਦੇ ਸੱਦੇ ਉੱਤੇ ਦਫ਼ਤਰ ਪਹੁੰਚੇ ਹਨ।
ਕਿਸਾਨਾਂ ਦੇ ਹੱਕਾਂ ਲਈ ਲੜਾਈ ਲੜਨ ਵਾਲੇ ਬਲਬੀਰ ਸਿੰਘ ਰਾਜੇਵਾਲ ਅਕਾਲੀ ਦਲ ਦੇ ਦਫਤਰ ਪਹੁੰਚਣ ਦੇ ਕੀ ਮਾਇਨੇ ਨਿਕਲਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਸਾਨਾਂ ਦੇ ਲਾਮਬੰਦ ਹੋਣ ਬਾਰੇ ਵੀ ਗੱਲ ਜ਼ਰੂਰ ਆਖ ਗਏ ਹਨ।