ਚੰਡੀਗੜ੍ਹ: ਟਵਿੱਟਰ 'ਤੇ ਬੱਚਿਆਂ ਦੀ ਵੀਡੀਓ ਪੋਸਟ ਮਾਮਲੇ 'ਚ ਭਾਜਪਾ ਦੀ ਕਿਰਨ ਖ਼ੇਰ ਕਸੂਤੇ ਘਿਰਦੇ ਜਾ ਰਹੇ ਸਨ। ਖ਼ੇਰ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਕਿਰਨ ਖ਼ੇਰ ਨੇ ਜਨਤਕ ਤੌਰ 'ਤੇ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਹੈ ਕਿ ਬਿਨਾਂ ਉਨ੍ਹਾਂ ਦੀ ਇਜ਼ਾਜਤ ਤੋਂ ਹੀ ਉਨ੍ਹਾਂ ਦੀ ਟੀਮ ਨੇ ਇਹ ਵੀਡੀਓ ਪੋਸਟ ਕਰ ਦਿੱਤੀ ਸੀ। ਖ਼ੇਰ ਨੇ ਕਿਹਾ ਕਿ ਉਹ ਮੁਆਫ਼ੀ ਮੰਗਦੇ ਹਨ, ਅਜਿਹਾ ਕਰਨਾ ਬਿਲਕੁਲ ਗ਼ਲਤ ਹੈ।
ਮੰਨ ਗਈ ਗਲਤੀ, ਮੰਗ ਲਈ ਮੁਆਫੀ, ਕਿਰਨ ਖ਼ੇਰ ਨੇ..!! - online punjabi news
ਕਿਰਨ ਖ਼ੇਰ ਨੇ ਟਵਿੱਟਰ 'ਤੇ ਇੱਕ ਬੱਚਿਆਂ ਦੀ ਵੀਡੀਓ ਪੋਸਟ ਕੀਤੀ ਸੀ। ਵੀਡੀਓ 'ਚ ਬੱਚਿਆਂ ਤੋਂ ਵੋਟ ਫ਼ਾਰ ਕਿਰਨ ਖ਼ੇਰ ਅਤੇ ਅਬ ਕੀ ਬਾਰ ਮੋਦੀ ਸਰਕਾਰ ਦੇ ਨਾਅਰੇ ਲਗਵਾਏ ਗਏ ਸਨ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਖ਼ੇਰ ਨੂੰ ਨੋਟਿਸ ਜਾਰੀ ਕੀਤਾ ਸੀ ਪਰ ਹੁਣ ਕਿਰਨ ਖ਼ੇਰ ਨੇ ਇਸ ਵੀਡੀਓ ਨੂੰ ਪੋਸਟ ਕਰਨ ਨੂੰ ਗ਼ਲਤ ਦੱਸਦਿਆਂ ਜਨਤਕ ਤੌਰ 'ਤੇ ਮੁਆਫ਼ੀ ਮੰਗ ਲਈ ਹੈ।
ਕਿਰਨ ਖ਼ੇਰ
ਕੀ ਹੈ ਪੂਰਾ ਮਾਮਲਾ?
ਕਿਰਨ ਖੇਰ ਨੇ ਟਵਿੱਟਰ 'ਤੇ ਇੱਕ ਵੀਡੀਓ ਪੋਸਟ ਕੀਤੀ ਸੀ, ਜਿਸ ਵੀਡੀਓ ਵਿੱਚ ਬੱਚਿਆਂ ਤੋਂ ਵੋਟ ਫਾਰ ਕਿਰਨ ਖ਼ੇਰ ਅਤੇ ਅਬ ਕੀ ਬਾਰ ਮੋਦੀ ਸਰਕਾਰ ਦੇ ਨਾਅਰੇ ਲਗਵਾਏ ਗਏ ਸਨ ਜਿਸ ਤੋਂ ਬਾਅਦ ਕਿਰਨ ਖੇਰ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਮਾਮਲੇ 'ਤੇ ਕਿਰਨ ਖੇਰ ਨੂੰ ਨੈਸ਼ਨਲ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਇਟਸ ਵੱਲੋਂ ਵੀ ਨੋਟਿਸ ਜਾਰੀ ਹੋ ਸਕਦਾ ਸੀ।
Last Updated : May 4, 2019, 5:02 PM IST