ਚੰਡੀਗੜ੍ਹ: ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਸਿਆਸਤ ਭੱਖੀ ਹੋਈ ਹੈ। ਉੱਥੇ ਹੀ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਕੀਤੀ ਗਈ ਬਿਆਨਬਾਜੀ ਦੀ ਨਿਖੇਧੀ ਕੀਤੀ ਦਾ ਰਹੀ ਹੈ। ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ ਦੀ ਪੰਜਾਬ ਅਤੇ ਹਰਿਆਣਾ ਇਕਾਈ ਵੱਲੋਂ ਮਨੋਹਰ ਲਾਲ ਖੱਟਰ ਦੀ ਚੰਗੀ ਸਿਆਣਪ ਲਈ ਹਵਨ ਕਰਵਾਇਆ ਗਿਆ ਹੈ।
ਸੋਨੀਆ ਗਾਂਧੀ ਨੂੰ ਮਰੀ ਹੋਈ ਚੂਹੀਆ ਕਹਿਣ 'ਤੇ ਮਨੋਹਰ ਲਾਲ ਖੱਟਰ ਦਾ ਹੋ ਰਿਹਾ ਵਿਰੋਧ - ਮਨੋਹਰ ਲਾਲ ਖੱਟਰ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਪਸ਼ਬਦ ਕਹੇ ਜਾਣ ਨੂੰ ਲੈ ਕੇ ਐਨਐਸਯੂਆਈ ਦੀ ਪੰਜਾਬ ਅਤੇ ਹਰਿਆਣਾ ਇਕਾਈ ਨੇ ਹਰਿਆਣਾ ਦੇ ਮੁੱਖ ਮੰਤਰੀ ਦੀ ਚੰਗੀ ਸਿਆਣਪ ਲਈ ਹਵਨ ਕੀਤਾ ਗਿਆ।
‘ਐਨਐਸਯੂਆਈ ਦੇ ਕੌਮੀ ਪ੍ਰਧਾਨ ਨੀਰਜ ਕੁੰਦਨ ਨੇ ਕਿਹਾ ਕਿ ਮਨੋਹਰ ਲਾਲ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਿਆਨ ਨੂੰ ਲੈ ਕੇ ਮਨੋਹਰ ਲਾਲ ਨੂੰ ਮਾਫ਼ੀ ਮੰਗਣੀ ਚਾਹਿਦੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਆਰਐਸਐਸ ਤੋਂ ਆਏ ਹਨ ਅਤੇ ਕਿਹਾ ਜਾਂਦਾ ਹੈ ਕਿ ਆਰਐਸਐਸ ਅਨੁਸ਼ਾਸਨ ਸਿਖਾਉਂਦੀ ਹੈ ਪਰ ਇਹ ਅਜਿਹੇ ਬਿਆਨ ਦਿੰਦੇ ਹਨ ਜੋ ਇਹ ਦਰਸਾਉਂਦਾ ਹੈ ਕਿ ਆਰਐਸਐਸ ਵਿੱਚ ਕੀ ਸਿਖਾਇਆ ਜਾਂਦਾ ਹੈ? ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਹਰਿਆਣਾ ਦੇ ਲੋਕ ਕਾਂਗਰਸ ਨੂੰ ਜਿਤਾਉਣਗੇ ਅਤੇ ਉਨ੍ਹਾਂ ਨੂੰ ਸਬਕ ਸਿਖਾਉਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਨੋਹਰ ਲਾਲ ਖੱਟਰ ਵੱਲੋਂ ਸੋਨੀਆ ਗਾਂਧੀ ਖਿਲਾਫ ਅਪਸ਼ਬਦ ਬੋਲੇ ਗਏ ਸਨ। ਮਨੋਹਰ ਲਾਲ ਖੱਟਰ ਵੱਲੋਂ ਕਿਹਾ ਗਿਆ ਸੀ ਕਿ ਕਾਂਗਰਸ ਦਾ ਪ੍ਰਧਾਨ ਚੁਣਨ ਲਈ ਤਿੰਨ ਮਹੀਨੇ ਦੀ ਤਾਲਾਸ ਤੋਂ ਬਾਅਦ ਪਾਰਟੀ ਮੁਖੀ ਦੇ ਤੌਰ 'ਤੇ ਸੋਨੀਆ ਦੀ ਵਾਪਸੀ ਨੂੰ ਲੈ ਕੇ ਕਿਹਾ ਸੀ ਕਿ ਖੋਦਿਆ ਪਹਾੜ ਨਿਕਲੀ ਚੂਹੀਆ, ਅਤੇ ਉਹ ਵੀ ਮਰੀ ਹੋਈ।