ਮੋਹਾਲੀ: ਖਰੜ ਦੇ ਲਾਂਡਰਾਂ ਰੋਡ ਉੱਤੇ ਸਥਿੱਤ ਮਜਾਤੜੀ ਪਿੰਡ ਦੇ ਕਿਸਾਨ ਨਗਰ ਨਿਗਮ ਦੇ ਪਾਣੀ ਦੀ ਵੱਡੀ ਮਾਰ ਝਲ ਰਹੇ ਹਨ। ਜਿਸ ਕਾਰਨ ਉਨ੍ਹਾਂ ਦੀ ਵੀਹ ਤੋਂ ਪੱਚੀ ਏਕੜ ਫਸਲ ਬਰਬਾਦ ਹੋ ਗਈ ਹੈ। ਦੱਸ ਦਈਏ ਕਿ ਖਰੜ ਨਗਰ ਨਿਗਮ ਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਚੱਲਦੀ ਜਿਸ ਕਰਕੇ ਨਗਰ ਨਿਗਮ ਨੇ ਇਹ ਪਾਣੀ ਮਜਾਤੜੀ ਅਤੇ ਨਿਆਮੀਆਂ ਪਿੰਡ ਦੇ ਵਿਚਕਾਰ ਲਿਆ ਕੇ ਛੱਡ ਦਿੱਤਾ। ਜਿਸ ਤੋਂ ਬਾਅਦ ਨਿਆਮੀਆਂ ਪਿੰਡ ਦੇ ਲੋਕਾਂ ਨੇ ਤਾਂ ਆਪਣੀ ਪੁਲੀ ਦੇ ਹੇਠ ਬੰਨ੍ਹ ਲਗਾ ਲਿਆ ਪਰ ਇਹ ਪਾਣੀ ਹੁਣ ਮਜਾਤੜੀ ਵੱਲ ਖੇਤਾਂ ਵਿੱਚ ਵੜ ਗਿਆ ਜਿਸ ਕਰਕੇ ਵੀਹ ਤੋਂ ਪੱਚੀ ਏਕੜ ਇੱਥੋਂ ਦੇ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਹੈ।
ਖਰੜ ਨਗਰ ਨਿਗਮ ਦੇ ਪਾਣੀ ਨਾਲ 20 ਕਿਸਾਨਾਂ ਦੀਆਂ ਫ਼ਸਲਾਂ ਬਰਬਾਦ - ਖਰੜ ਨਗਰ ਨਿਗਮ
ਖਰੜ ਨਗਰ ਨਿਗਮ ਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੋਣ ਕਾਰਨ ਖੇਤਾਂ 'ਚ ਪਾਣੀ ਵੜ ਜਾਣ ਕਾਰਨ ਕਿਸਾਨਾਂ ਦੀਆਂ 20 ਤੋਂ 25 ਏਕੜ ਫ਼ਸਲ ਬਰਬਾਦ ਹੋ ਗਈ ਹੈ।
ਫ਼ੋਟੋ
ਜਿਸ ਦੇ ਚੱਲਦੇ ਹੁਣ ਇਹ ਕਿਸਾਨ ਦਰ ਦਰ ਭਟਕਦੇ ਫਿਰਦੇ ਹਨ ਕਿ ਪ੍ਰਸ਼ਾਸਨ ਇਨ੍ਹਾਂ ਦੀ ਬਾਂਹ ਫੜ ਲਵੇ, ਕਿਉਂਕਿ ਇਹ ਪਾਣੀ ਹੋਰ ਵਧਦਾ ਜਾ ਰਿਹਾ ਹੈ। ਸ਼ੁਕਰਵਾਰ ਨੂੰ ਮੁਹਾਲੀ ਦੇ ਜ਼ਿਲ੍ਹਾ ਕੰਪਲੈਕਸ ਵਿਖੇ ਪ੍ਰਸ਼ਾਸਨ ਨੂੰ ਮਿਲਣ ਪਹੁੰਚੇ ਮਜਾਤੜੀ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸਿਰਫ਼ ਲਾਰੇ ਲਗਾ ਕੇ ਹੀ ਉਨ੍ਹਾਂ ਨੂੰ ਭੇਜ ਦਿੰਦੇ ਹਨ। ਇਨ੍ਹਾਂ ਕਿਸਾਨਾਂ ਵੱਲੋਂ ਪ੍ਰਸ਼ਾਸਨ ਨੂੰ ਇੱਕ ਵਾਰ ਫਿਰ ਤੋਂ ਮੰਗ ਪੱਤਰ ਵੀ ਦਿੱਤਾ ਗਿਆ ਹੈ।