ਚੰਡੀਗੜ੍ਹ:ਖਾਲਿਸਤਾਨੀਆਂ ਵੱਲੋਂ ਕੈਨੇਡਾ ਵਿੱਚ ਭਾਰਤੀ ਦੂਤਾਵਾਸ ਦੇ ਘਿਰਾਓ ਦੀ ਧਮਕੀ ਖੋਖਲੀ ਸਾਬਤ ਹੋਈ ਹੈ। ਕੈਨੇਡਾ 'ਚ ਹਿੰਦੂ ਮੰਦਰ ਦੀ ਭੰਨਤੋੜ ਤੋਂ ਬਾਅਦ ਸਿੱਖ ਫਾਰ ਜਸਟਿਸ (SFJ) ਅਤੇ ਖਾਲਿਸਤਾਨੀ ਸਮਰਥਕਾਂ ਨੇ ਮੰਦਰ ਸਮੇਤ ਵੱਖ-ਵੱਖ ਥਾਵਾਂ 'ਤੇ ਪੋਸਟਰ ਲਗਾਏ ਸੀ ਕਿ ਉਹ 15 ਅਗਸਤ ਨੂੰ ਆਜ਼ਾਦੀ ਦਿਹਾੜੇ 'ਤੇ ਕੈਨੇਡਾ ਸਥਿਤ ਭਾਰਤੀ ਦੂਤਾਵਾਸ ਦਾ ਘਿਰਾਓ ਕਰਨਗੇ ਪਰ ਇਸ ਦੌਰਾਨ ਭਾਰਤੀ ਦੂਤਾਵਾਸ ਦੇ ਘਿਰਾਓ ਲਈ ਕੋਈ ਵੀ ਘਰੋਂ ਬਾਹਰ ਨਹੀਂ ਨਿਕਲਿਆ।
ਦੂਤਾਵਾਸ ਦੇ ਅਧਿਕਾਰੀਆਂ ਦੇ ਲਾਏ ਸੀ ਪੋਸਟਰ: ਖਾਲਿਸਤਾਨੀ ਸਮਰਥਕਾਂ ਨੇ ਮੰਦਰ ਵਿੱਚ ਭੰਨਤੋੜ ਕਰਨ ਤੋਂ ਬਾਅਦ ਕੈਨੇਡਾ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਬਾਰੇ ਇੱਕ ਨਵਾਂ ਪੋਸਟਰ ਵੀ ਜਾਰੀ ਕੀਤਾ ਸੀ। ਨਵੇਂ ਪੋਸਟਰ 'ਚ ਉਨ੍ਹਾਂ ਕੈਨੇਡਾ 'ਚ ਪਿਛਲੇ ਦਿਨੀਂ ਕਤਲ ਹੋਏ ਖਾਲਿਸਤਾਨ ਦੇ ਸਰਗਰਮ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਸਿੱਧੇ ਤੌਰ 'ਤੇ ਦੂਤਘਰ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਪੋਸਟਰ 'ਤੇ ਲਿਖਿਆ ਹੈ ਕਿ ਨਿੱਝਰ ਨੂੰ ਸ਼ਹੀਦ ਕਰਨ ਵਾਲੇ ਅੱਤਵਾਦੀ ਕੈਨੇਡਾ 'ਚ ਹਨ।