ਚੰਡੀਗੜ੍ਹ: ਵਿਦੇਸ਼ ਵਿੱਚ ਬੈਠੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਵੱਲੋਂ ਲਗਾਤਾਰ ਪੰਜਾਬ ਅਤੇ ਭਾਰਤ ਵਿੱਚ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦਿੱਲੀ ਵਿੱਚ ਜੀ-20 ਸੰਮੇਲਨ ਤੋਂ ਪਹਿਲਾਂ ਪੰਨੂ ਦੀ ਇੱਕ ਭੜਕਾਊ ਆਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਕਸ਼ਮੀਰੀ ਮੁਸਲਮਾਨ ਭਾਈਚਾਰੇ ਨੂੰ ਭੜਕਾਉਂਦਾ ਨਜ਼ਰ ਆ ਰਿਹਾ ਹੈ। ਪੰਨੂ ਨੇ ਕਸ਼ਮੀਰੀ ਮੁਸਲਮਾਨਾਂ ਨੂੰ ਉਕਸਾਉਂਦੇ ਹੋਏ ਕਿਹਾ ਹੈ ਕਿ "ਕਸ਼ਮੀਰ ਘਾਟੀ ਛੱਡੋ ਅਤੇ ਦਿੱਲੀ ਆ ਕੇ ਜੀ-20 ਦੌਰਾਨ ਬਲਾਕ ਕਰੋ"। ਮੀਡੀਆ ਰਿਪੋਰਟ ਦੇ ਮੁਤਾਬਿਕ ਪੰਨੂ ਨੇ ਇੱਕ ਆਡੀਓ ਜਾਰੀ ਕਰਕੇ ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦਾ ਕੰਮ ਕੀਤਾ ਹੈ। ਜਿਸ ਤੋਂ ਬਾਅਦ ਪੰਜਾਬ 'ਚ ਵੀ ਸਿਆਸਤ ਗਰਮਾ ਗਈ ਹੈ।
ਭਾਜਪਾ ਨੇ ਕੀਤੀ ਨਿਖੇਧੀ: ਭਾਜਪਾ ਆਗੂ ਹਰਜੀਤ ਗਰੇਵਾਲ ਨੇ ਗੁਰਪਤਵੰਤ ਪੰਨੂ ਨੂੰ ਰਾਸ਼ਟਰ ਵਿਰੋਧੀ ਕਰਾਰ ਦਿੱਤਾ ਹੈ। ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਪੰਨੂ ਅਕਸਰ ਦੇਸ਼ ਵਿਰੋਧੀ ਗੱਲਾਂ ਕਰਦਾ ਹੈ। ਜੋ ਦੇਸ਼ ਵਿਰੋਧੀ ਲੋਕ ਹੁੰਦੇ ਹਨ ਉਹਨਾਂ ਦੀ ਨਾ ਕੋਈ ਜਾਤ ਹੁੰਦੀ ਹੈ, ਨਾ ਧਰਮ ਹੁੰਦਾ ਹੈ ਅਤੇ ਨਾ ਹੀ ਕੋਈ ਵਰਗ ਹੁੰਦਾ ਹੈ। ਪੰਨੂ ਵੀ ਅਜਿਹਾ ਹੀ ਹੈ ਜਿਸਦਾ ਕੋਈ ਸਮਰਥਕ ਨਹੀਂ ਅਤੇ ਨਾ ਹੀ ਕੋਈ ਉਸ ਦੀ ਗੱਲ ਮੰਨਦਾ ਹੈ। ਇਸ ਵੇਲੇ ਕਸ਼ਮੀਰ ਵਿੱਚ ਜਿੰਨਾ ਵਿਕਾਸ ਅਤੇ ਸ਼ਾਂਤੀ ਹੈ, ਉਹ ਕਿਸੇ ਹੋਰ ਸਰਕਾਰ ਵੇਲੇ ਨਹੀਂ ਸੀ। ਕੋਈ ਵੀ ਕਸ਼ਮੀਰੀ ਪੰਨੂ ਦੀ ਗੱਲ ਨਹੀਂ ਮੰਨੇਗਾ। ਕਸ਼ਮੀਰ ਦੇ ਜੋ ਲੀਡਰ ਕਸ਼ਮੀਰ ਵਿੱਚ ਗੜਬੜ ਪੈਦਾ ਕਰਦੇ ਸੀ, ਉਹਨਾਂ ਨੂੰ ਵੀ ਉੱਥੇ ਕੋਈ ਨਹੀਂ ਪੁੱਛਦਾ ਅਤੇ ਅਜਿਹੇ ਵਿੱਚ ਗੁਰਪਤਵੰਤ ਪੰਨੂ ਦੀ ਗੱਲ ਕੌਣ ਸੁਣੇਗਾ। ਗਰੇਵਾਲ ਨੇ ਕਿਹਾ ਕਿ ਪੰਨੂ ਦੀਆਂ ਹਰਕਤਾਂ ਨਾਲ ਕੁੱਝ ਵੀ ਨਹੀਂ ਹੋਣਾ ਅਤੇ ਜੀ- 20 ਆਪਣੇ ਸਮੇਂ ਅਨੁਸਾਰ ਸ਼ਾਂਤਮਈ ਢੰਗ ਨਾਲ ਹੋਵੇਗਾ।
- HSGPC Controversy: ਹਰਿਆਣਾ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਦਿੱਤਾ ਅਸਤੀਫਾ, ਜਾਣੋ ਕੀ ਹੈ ਕਾਰਨ ?
- Punjabi Film Sangrand Shooting: ਮਾਲਵਾ ’ਚ ਸੰਪੂਰਨ ਹੋਈ ਪੰਜਾਬੀ ਫਿਲਮ ‘ਸੰਗਰਾਂਦ’, ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ ਲੇਖਨ ਅਤੇ ਨਿਰਦੇਸ਼ਨ
- Khedan Watan Punjab diyan2023 : ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ 2 ਦਾ ਰੂਪਨਗਰ ਵਿਖੇ ਹੋਇਆ ਸ਼ਾਨਦਾਰ ਆਗਾਜ਼