ਚੰਡੀਗੜ੍ਹ:ਖਾਲਿਸਤਾਨੀ ਇਸ ਸਮੇਂ ਕੈਨੇਡਾ ਦੀ ਧਰਤੀ ਉੱਤੇ ਬਗੈਰ ਕਿਸੇ ਡਰ ਤੋਂ ਪਨਾਹ ਲੈਕੇ ਸ਼ਰੇਆਮ ਭਾਰਤ ਵਿਰੁੱਧ ਜ਼ਹਿਰ ਉਗਲਣ ਦਾ ਕੰਮ ਕਰਦੇ ਹਨ। ਦੱਸ ਦਈਏ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਭਾਵੇਂ ਖਾਲਿਸਤਾਨੀਆਂ ਨੂੰ ਸ਼ਹਿ ਦੇਕੇ ਭਾਰਤ ਨਾਲ ਰਿਸ਼ਤੇ ਖਰਾਬ ਕਰ ਰਹੇ ਨੇ ਪਰ ਇਹੀ ਖਾਲਿਸਤਾਨੀ ਕੈਨੇਡਾ ਲਈ ਵੀ ਵੱਡਾ ਖਤਰਾ ਭਵਿੱਖ ਵਿੱਚ ਬਣ ਸਕਦੇ ਨੇ ਕਿਉਂਕਿ ਇਤਿਹਾਸ ਇਸ ਖਤਰੇ ਦੀ ਇੱਕ ਝਲਕ 38 ਸਾਲ ਪਹਿਲਾਂ ਵਾਪਰੇ ਇੱਕ ਜਹਾਜ਼ ਬੰਬ ਧਮਾਕੇ ਵਿੱਚ ਵੇਖ ਚੁੱਕਾ ਹੈ। ਇਸ ਧਮਾਕੇ ਵਿੱਚ 268 ਕੈਨੇਡੀਅਨ ਲੋਕਾਂ ਦੀ ਜਾਨ ਗਈ ਸੀ।
38 ਸਾਲ ਪਹਿਲਾਂ ਖਾਲਿਤਾਨੀਆਂ ਦਾ ਕਾਰਾ: 23 ਜੂਨ 1985 ’ਚ ਵਾਪਰੇ ਉਕਤ ਕਨਿਸ਼ਕ ਕਾਂਡ (The Kanishka case) ਜਿਸ ਵਿੱਚ 268 ਕੈਨੇਡੀਅਨ ਨਾਗਰਿਕਾਂ ਸਮੇਤ 331 ਹੋਰ ਲੋਕ ਮਾਰੇ ਗਏ ਸਨ। ਇਸ ਅੱਤਵਾਦੀ ਹਮਲੇ ਮਗਰੋਂ ਵਿਸ਼ਵ ਅੱਤਵਾਦ ਦੀ ਚੁਣੌਤੀ ਦੇ ਸਨਮੁੱਖ ਕੈਨੇਡਾ ਸਰਕਾਰ ਵੱਲੋਂ ਕ੍ਰਿਮੀਨਲ ਕੋਡ ਤਹਿਤ ਸੂਚੀਬੱਧ ਕੀਤੇ ਗਏ 77 ਅੱਤਵਾਦੀ ਸਮੂਹਾਂ ਵਿੱਚ ਬੱਬਰ ਖ਼ਾਲਸਾ ਸਮੇਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਰਗੀਆਂ ਸਿੱਖ ਜਥੇਬੰਦੀਆਂ ਦਾ ਨਾ ਸ਼ਾਮਿਲ ਕੀਤਾ ਗਿਆ ਸੀ। ਕੈਨੇਡਾ ਵੱਲੋਂ ਦੇਸ਼ ਨੂੰ ਅੱਤਵਾਦ ਦੇ ਖ਼ਤਰੇ ਬਾਰੇ 2018 ਦੌਰਾਨ ਜਾਰੀ ਰਿਪੋਰਟ ’ਚ ’’ਸਿੱਖ ਕੱਟੜਪੰਥੀਆਂ’’ ਦੇ ਵਧਦੇ ਖ਼ਤਰੇ ਦਾ ਜ਼ਿਕਰ ਕੀਤਾ ਜਾਣਾ ਸਿੱਖ ਭਾਈਚਾਰੇ ਲਈ ਨਮੋਸ਼ੀ ਦਾ ਸਬੱਬ ਬਣਿਆ ਸੀ। ਇਸ ਨਮੋਸ਼ੀ ਦਾ ਸਭ ਤੋਂ ਵੱਡਾ ਕਾਰਣ ਉਸ ਸਮੇਂ ਅਸਲ ਵਿੱਚ ਕੈਨੇਡਾ ਅੰਦਰ ਵਸਦੇ ਖਾਲਿਸਤਾਨੀਆਂ ਨੂੰ ਹੀ ਮੰਨਿਆ ਗਿਆ ਜਿਨ੍ਹਾਂ ਨੇ ਕਨਿਸ਼ਕ ਏਅਰਲਾਈਨ ਕਾਂਡ ਦੀ ਸਾਰੀ ਸਾਜ਼ਿਸ਼ ਘੜੀ ਸੀ।
ਇਸ ਤਰ੍ਹਾਂ ਵਾਪਰਿਆ ਪੂਰਾ ਕਾਂਡ:ਸਾਲ 1985 ਵਿੱਚ 23 ਜੂਨਦੁਪਹਿਰ ਨੂੰ 12:15 ਵਜੇ, ਏਅਰ ਇੰਡੀਆ ਦੀ ਫਲਾਈਟ 182 (Air India flight) (ਕਨਿਸ਼ਕ) ਟੋਰਾਂਟੋ ਤੋਂ ਉਡਾਣ ਭਰਦੀ ਹੈ ਅਤੇ ਮਾਂਟਰੀਅਲ ਲਈ ਰਵਾਨਾ ਹੁੰਦੀ ਹੈ। ਇਸ ਤੋਂ ਬਾਅਦ ਇੱਥੋਂ ਜਹਾਜ਼ ਨੇ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਉਡਾਣ ਭਰੀ। ਇਸ ਫਲਾਈਟ 'ਚ 307 ਯਾਤਰੀ ਅਤੇ 22 ਕਰੂ ਮੈਂਬਰ ਸਵਾਰ ਸਨ। ਜਹਾਜ਼ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਕਰੀਬ 45 ਮਿੰਟ ਦੀ ਦੂਰੀ 'ਤੇ ਸੀ ਜਦੋਂ ਸਵੇਰੇ 8.16 'ਤੇ ਇਹ ਅਚਾਨਕ ਰਡਾਰ ਤੋਂ ਗਾਇਬ ਹੋ ਗਿਆ। ਕੁਝ ਸਮੇਂ ਬਾਅਦ ਬਰਤਾਨਵੀ ਕਾਰਗੋ ਜਹਾਜ਼ ਦਾ ਪਾਇਲਟ ਕੰਟਰੋਲ ਰੂਮ ਨੂੰ ਸੁਨੇਹਾ ਭੇਜਦਾ ਹੈ, ਇਹ ਸੁਨੇਹਾ ਮਿਲਦੇ ਹੀ ਉਥੇ ਹਫੜਾ-ਦਫੜੀ ਮਚ ਗਈ। ਦਰਅਸਲ, ਕਾਰਗੋ ਜਹਾਜ਼ ਦੇ ਪਾਇਲਟ ਦਾ ਕਹਿਣਾ ਸੀ ਕਿ ਉਸ ਨੇ ਅਟਲਾਂਟਿਕ ਮਹਾਸਾਗਰ ਵਿੱਚ ਫਲਾਈਟ 182 ਦਾ ਮਲਬਾ ਦੇਖਿਆ ਹੈ।