ਚੰਡੀਗੜ੍ਹ ਡੈਸਕ :ਖਾਲਿਸਤਾਨ ਦੇ ਮੁੱਦੇ 'ਤੇ ਭਾਰਤ ਨਾਲ ਕੈਨੇਡਾ ਵਿਚਾਲੇ ਤਣਾਅ ਵਧ ਰਿਹਾ ਹੈ। ਕੈਨੇਡਾ ਦੇ ਵੈਨਕੂਵਰ ਸਥਿਤ ਭਾਰਤੀ ਦੂਤਾਵਾਸ ਮੂਹਰੇ 100 ਤੋਂ ਵੱਧ ਲੋਕਾਂ ਦਾ ਇਕੱਠ ਦੇਖਿਆ ਗਿਆ ਹੈ। ਇਨ੍ਹਾਂ ਲੋਕਾਂ ਦੇ ਹੱਥਾਂ ਵਿੱਚ (Khalistan Supporters Fund) ਖਾਲਿਸਤਾਨ ਦੇ ਝੰਡੇ ਫੜ੍ਹੇ ਹੋਏ ਸਨ ਅਤੇ ਭੀੜ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਸੀ। ਦਰਅਸਲ, ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਭਰ 'ਚ ਲਗਾਤਾਰ ਰੋਸ ਪੈਦਾ ਹੋ ਰਿਹਾ ਹੈ।
ਇਸ ਤਰੀਕੇ ਆ ਰਿਹਾ ਪੈਸਾ :ਜਾਣਕਾਰੀ ਮੁਤਾਬਿਕ ਵਿਦੇਸ਼ਾਂ 'ਚ ਖਾਲਿਸਤਾਨ ਸਮਰਥਕਾਂ ਦਾ ਨੈੱਟਵਰਕ ਵਧ ਫੁੱਲ ਰਿਹਾ ਹੈ। ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਅਤੇ ਫੰਡ ਨੂੰ ਲੈ ਕੇ ਵੀ ਲਗਾਤਾਰ ਸਵਾਲ ਉੱਠ ਰਹੇ ਹਨ। ਖੂਫੀਆ ਮਾਹਿਰਾਂ ਦੇ ਅਨੁਸਾਰ (Khalistan supporter Hardeep Singh Nijhar) ਪਾਕਿਸਤਾਨ ਤੋਂ ਇਲਾਵਾ ਖਾਲਿਸਤਾਨ ਸਮਰਥਕਾਂ ਨੂੰ ਅਮਰੀਕਾ ਤੋਂ ਵੀ ਫੰਡ ਮਿਲ ਰਿਹਾ ਹੈ। ਇਸ ਤੋਂ ਇਲਾਵਾ ਨਸ਼ੇ, ਫਿਰੌਤੀ, ਸੱਟੇਬਾਜ਼ੀ, ਹਥਿਆਰਾਂ ਦੀ ਤਸਕਰੀ ਅਤੇ ਫਿਲਮਾਂ ਰਾਹੀਂ ਵੀ ਪੈਸਾ ਇਕੱਠਾ ਹੋਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ।
ਖਾਲਿਸਤਾਨ ਗਤੀਵਿਧੀਆਂ ਉੱਤੇ ਨਜ਼ਰ :ਇਸ ਮਸਲੇ ਨਾਲ ਜੁੜੇ ਸੂਤਰਾਂ ਮੁਤਾਬਿਕ ਭਾਰਤ ਵਿਰੋਧੀ ਗਤੀਵਿਧੀਆਂ (Anti-India activities) ਵਧਣ ਤੋਂ ਬਾਅਦ ਭਾਰਤੀ ਏਜੰਸੀਆਂ ਖਾਲਿਸਤਾਨੀ ਅੱਤਵਾਦੀਆਂ ਉੱਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ। NIA ਨੇ 5 ਅਤੇ 6 ਅਕਤੂਬਰ ਨੂੰ ਦਿੱਲੀ 'ਚ ਮੀਟਿੰਗ ਸੱਦੀ ਹੈ। ਇਸ ਵਿੱਚ ਇੰਟੈਲੀਜੈਂਸ ਬਿਊਰੋ, ਰਾਅ ਅਤੇ ਏਟੀਐੱਸ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਇਹ ਸਾਰੇ ਖਾਲਿਸਤਾਨੀ ਗਤੀਵਿਧੀਆਂ ਅਤੇ ਫੰਡਿੰਗ ਨੂੰ ਰੋਕਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ।