ਚੰਡੀਗੜ੍ਹ: ਭਾਜਪਾ ਸਰਕਾਰ ਵੱਲੋਂ ਅਸਮ ਵਿੱਚ ਐਨਆਰਸੀ ਲਾਗੂ ਕਰਨ ਤੋਂ ਬਾਅਦ ਕਈ ਲੋਕਾਂ ਨੂੰ ਗ਼ੈਰ-ਭਾਰਤੀ ਐਲਾਨਿਆ ਗਿਆ ਹੈ। ਅਸਮ ਦੇ ਰਹਿਣ ਵਾਲੇ ਸਾਬਕਾ ਆਰਮੀ ਅਫ਼ਸਰ ਅਤੇ ਕਾਰਗਿਲ ਯੁੱਧ ਦੇ ਯੋਧੇ ਮੁਹੰਮਦ ਸਾਨਾ ਉੱਲ੍ਹਾ ਵੀ ਐਨਆਰਸੀ ਸੂਚੀ ਵਿੱਚ ਆ ਗਏ ਹਨ। ਦੱਸ ਦਈਏ ਕਿ ਮੁਹੰਮਦ ਸਾਨਾ ਉੱਲ੍ਹਾ ਰਾਸ਼ਟਰਪਤੀ ਮੈਡਲ ਦੇ ਵੀ ਜੇਤੂ ਹਨ ਪਰ ਐਨਆਰਸੀ ਸੂਚੀ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਗ਼ੈਰ-ਭਾਰਤੀ ਐਲਾਨ ਕਰ ਦਿੱਤਾ ਗਿਆ ਹੈ।
ਇਸ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਹ ਬੜੀ ਹੀ ਨਿੰਦਣਯੋਗ ਗੱਲ ਹੈ। 30 ਸਾਲ ਭਾਰਤੀ ਸੈਨਾ ਦੀ ਸੇਵਾ ਕਰਨ ਵਾਲੇ ਫੌਜੀ ਅਫ਼ਸਰ ਨੂੰ ਗ਼ੈਰ-ਭਾਰਤੀ ਐਲਾਨਣਾ ਬੜੀ ਮੰਦਭਾਗੀ ਘਟਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਲਿਖਿਆ ਕਿ ਅਜਿਹੀਆਂ ਕਾਰਵਾਈਆਂ ਦੇ ਖ਼ਤਰਨਾਕ ਨਤੀਜੇ ਹੁੰਦੇ ਹਨ।