ਚੰਡੀਗੜ੍ਹ:ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅੱਜ ਜੋਤੀ-ਜੋਤਿ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਸੰਗਤ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਯਤਨਾ ਸਦਕਾ ਗੁਰਮੁਖੀ ਭਾਸ਼ਾ ਜਨ ਸਾਧਾਰਨ ਤੱਕ ਪਹੁੰਚੀ ਸੀ। ਚਾਲੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸਰਾਏਨਾਗਾ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜਿਸ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਅਸਥਾਨ ਵੱਜੋਂ ਜਾਣਿਆ ਜਾਂਦਾ ਹੈ।
ਇਹ ਵੀ ਪੜੋ:Daily Hukamnama: ੧੨ ਚੇਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ:ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਨੂੰ ਹੋਇਆ ਸ੍ਰੀ ਮੁਕਤਸਰ ਦੀ ਧਰਤੀ ਵਿਖੇ ਹੋਇਆ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪਹਿਲਾਂ ਭਾਈ ਲੈਣਾ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਦੱਸ ਦਈਏ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਗੁਜਰਾਤ ਤੋਂ ਆਪਣਾ ਕਾਰੋਬਾਰ ਸ੍ਰੀ ਮੁਕਤਸਰ ਸਾਹਿਬ ਲੈ ਕੇ ਆਏ ਸਨ। ਇਥੋਂ ਚੌਧਰੀ ਧੜੱਲੇਦਾਰ ਤਖ਼ਤਮੱਲ ਰਹਿੰਦਾ ਸੀ, ਉਨ੍ਹਾਂ ਕੋਲ ਮਹਾਰਾਜ ਦੇ ਪਿਤਾ ਨੇ ਮੁਨੀਮੀ ਦਾ ਕੰਮ ਕੀਤਾ ਸੀ। ਉਸ ਤੋਂ ਮਗਰੋਂ ਜਦੋਂ ਮਹਾਰਾਜ ਦੀ ਉਮਰ ਗਿਆਰਾਂ ਸਾਲ ਜਾਂ ਸਤਾਰਾਂ ਸਾਲ ਸੀ ਉਦੋਂ ਇਹ ਪਿੰਡ ਉਜੜ ਗਿਆ ਤਾਂ ਮਹਾਰਾਜ ਦਾ ਪਰਿਵਾਰ ਖਡੂਰ ਸਾਹਿਬ ਚਲਾ ਗਿਆ ਸੀ।
ਗੁਰਮੁਖੀ ਲਿਪੀ ਦੀ ਰਚਨਾ: ਸ੍ਰੀ ਗੁਰੂ ਅੰਗਦ ਦੇਵ ਜੀ ਨੇ 'ਮਹਾਜਨੀ ਲਿਪੀ' ਵਿੱਚ ਸੁਧਾਰ ਕਰ ਕੇ 'ਗੁਰਮੁਖੀ ਲਿਪੀ' ਦੀ ਰਚਨਾ ਕੀਤੀ ਸੀ। ਗੁਰੂ ਜੀ ਨੇ ਗੁਰਮੁਖੀ ਲਿਪੀ ਦੇ ਪਾਸਾਰ ਅਤੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿੱਚ ਬੱਚਿਆ ਲਈ 'ਬਾਲ-ਬੋਧ' ਦੀ ਰਚਨਾ ਕੀਤੀ ਸੀ। ਗੁਰੂ ਜੀ ਖੁਦ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਅਤੇ ਲਿਖਾਉਂਦੇ ਸਨ। ਇਥੇ ਹੀ ਆਪ ਨੇ ਸਰੀਰਕ ਕਸਰਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਖਾੜਾ ਬਣਵਾਇਆ ਸੀ। ਅੱਜ ਦੇ ਸਮੇਂ ਇਥੇ ਗੁਰਦੁਆਰਾ ਅਖਾੜਾ ਸਾਹਿਬ ਸੁਸ਼ੋਭਿਤ ਹੈ।
ਦੁਸ਼ਮਣ ਨੂੰ ਨਿਮਰਤਾ ਦਾ ਪਾਠ ਪੜ੍ਹਾਇਆ: ਜਦ 1540 ਨੂੰ ਆਪ ਖਡੂਰ ਸਾਹਿਬ ਵਿੱਚ ਸਨ ਤਾਂ ਸ਼ੇਰ ਸ਼ਾਹ ਸੂਰੀ ਹੱਥੋਂ ਹਾਰ ਖਾ ਕੇ ਭੱਜੇ ਆਉਂਦੇ ਹਮਾਯੂੰ ਨੂੰ ਨਿਮਰਤਾ ਦਾ ਪਾਠ ਪੜ੍ਹਾ ਕੇ ਉਸ ਦਾ ਹੰਕਾਰ ਤੋੜਿਆ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖ਼ੁਦ 9 ਵਾਰਾਂ ਵਿੱਚ ਅੰਕਿਤ 63 ਸਲੋਕਾਂ ਦੀ ਰਚਨਾ ਕੀਤੀ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਟਵੀਟ:ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ‘ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਕੋਟਾਨਿ-ਕੋਟਿ ਪ੍ਰਣਾਮ, ਗੁਰੂ ਸਾਹਿਬ ਜੀ ਨੇ ਗੁਰਮੁੱਖੀ ਲਿਪੀ ਦੇ ਪ੍ਰਚਾਰ-ਪ੍ਰਸਾਰ ਲਈ ਕੰਮ ਕੀਤਾ ਤੇ ਸੱਚੇ ਦਿਲੋਂ ਗੁਰੂ ਘਰ ਦੀ ਸੇਵਾ ਕੀਤੀ’
ਇਹ ਵੀ ਪੜੋ:Farmers Crops Ruined: ਬੇ-ਮੌਸਮੀ ਮੀਂਹ ਕਾਰਨ ਫਸਲਾਂ ਤਬਾਹ, ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ