ਚੰਡੀਗੜ੍ਹ: ਸੈਕਟਰ 17 'ਚ ਮੁਲਾਜ਼ਮਾਂ ਨੇ ਸੂਬਾ ਸਰਕਾਰ ਵਿਰੁੱਧ ਸਾਂਝਾ ਪੰਜਾਬ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਪਿਛਲੇ ਕੁੱਝ ਸਮੇਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੁਲਾਜ਼ਮਾਂ ਵੱਲੋਂ ਪਹਿਲਾ ਹੜਤਾਲ ਕਰਨ 'ਤੇ ਕਈ ਵਿਭਾਗਾਂ ਦੀ ਤਨਖਾਹਾਂ ਮਿਲ ਗਈਆਂ ਹਨ ਪਰ ਹਜੇ ਵੀ ਕੁੱਝ ਵਿਭਾਗ ਇਸ ਤਰ੍ਹਾਂ ਦੇ ਹਨ ਜਿੱਥੇ ਤਨਖਾਹਾਂ ਨਹੀਂ ਮਿਲੀਆਂ।
ਇਸ ਵਿਸ਼ੇ 'ਤੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਮਹਿਲਾ ਮੁਲਾਜ਼ਮ ਨੇ ਕਿਹਾ ਕਿ ਪਿਛਲੇ 3-4 ਮਹੀਨਿਆਂ ਤੋਂ ਸਰਕਾਰ ਵੱਲੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਟੀਏ ਡੀਏ ਦਾ ਚੱਕਰ ਪਾਇਆ ਹੋਇਆ ਹੈ ਜਿਸ ਦਾ ਆਮ ਮੁਲਾਜ਼ਮਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਟੀਏ-ਡੀਏ ਅਧਿਕਾਰੀਆਂ ਨੂੰ ਮਿਲਦੇ ਹਨ।
ਇਸ 'ਤੇ ਮੁਲਾਜ਼ਮ ਨੇ ਕਿਹਾ ਕਿ ਉਨ੍ਹਾਂ ਨੂੰ ਨੋਕਰੀ ਕਰਦੇ ਹੋਏ ਕਾਫੀ ਸਮਾਂ ਹੋ ਗਿਆ ਹੈ। ਹੁਣ ਰਿਟਾਇਰਮੈਂਟ ਦੇ ਸਮੇਂ ਸਰਕਾਰ ਫੰਡ ਰਿਲੀਜ਼ ਹੀ ਨਹੀਂ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਮੇਰੇ ਬੱਚੇ ਵਿਦੇਸ਼ 'ਚ ਪੜਦੇ ਹਨ, ਉਸ ਦੌਰਾਨ ਲਏ ਲੋਨ ਦੀਆਂ ਸਮੇਂ ਸਿਰ ਕਿਸ਼ਤਾਂ ਜਾਣੀਆਂ ਹੁੰਦਿਆਂ ਹਨ, ਪਰ ਸਰਕਾਰ ਵੱਲੋਂ ਤਨਖਾਹਾਂ ਨਾ ਮਿਲਣ 'ਤੇ ਸਮੇਂ ਸਿਰ ਲੋਨ ਵੀ ਨਹੀਂ ਦਿੱਤੀ ਜਾ ਰਿਹਾ।