ਚੰਡੀਗੜ੍ਹ:ਮਾਨਸਾ ਦੇ ਪਿੰਡ ਮੂਸਾ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਰੂਪ ਵਿੱਚ ਉੱਠਿਆ ਤੂਫਾਨ ਹੁਣ ਵੀ ਕਿਸੇ ਨਾ ਕਿਸੇ ਕਾਰਣ ਕਰਕੇ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ ਪਰ ਇਸ ਵਾਰ ਮੂਸੇਵਾਲਾ ਦੇ ਨਾਮ ਕਿਸੇ ਉਪਲੱਬਧੀ ਕਰਕੇ ਨਹੀਂ ਸਗੋਂ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਤਾਇਨਾਤ ਐੱਸਐੱਚਓ ਭੂਸ਼ਣ ਕੁਮਾਰ ਦੇ ਬੋਲਾਂ ਕਰਕੇ ਸੁਰਖੀਆਂ ਵਿੱਚ ਆਇਆ ਹੈ।
ਮੂਸੇਵਾਲਾ ਨੂੰ ਝਾਰਖੰਡ ਦੇ ਪੁਲਿਸ ਅਫਸਰ ਨੇ ਕਿਹਾ ਅੱਤਵਾਦੀ, ਵਿਰੋਧ ਮਗਰੋਂ ਐੱਸਐੱਚਓ ਨੇ ਮੰਗੀ ਮੁਆਫ਼ੀ - Sidhu Moose Wala news
ਝਾਰਖੰਡ ਦੇ ਜਮਸ਼ੇਦਪੁਰ ਵਿੱਚ ਮਰਹੂਮ ਮੂਸੇਵਾਲਾ ਦਾ ਨਾਮ ਉਸ ਸਮੇਂ ਮੁੜ ਤੋਂ ਸੁਰਖੀਆਂ ਬਣਿਆ ਜਦੋਂ ਮੋਟਰਸਾਈਕਲ ਸਵਾਰ ਸ਼ਖ਼ਸ ਨੂੰ ਐੱਸਐੱਚਓ ਨੇ ਘੇਰਿਆ ਅਤੇ ਮੂਸੇਵਾਲਾ ਦਾ ਸਟਿੱਕਰ ਵੇਖ ਕੇ ਉਸ ਨੂੰ ਅੱਤਵਦੀ ਕਹਿ ਦਿੱਤਾ। ਇਸ ਤੋਂ ਬਾਅਦ ਐੱਸਐੱਚਓ ਦਾ ਜ਼ਬਰਦਸਤ ਵਿਰੋਧ ਮੂਸੇਵਾਲਾ ਦੇ ਫੈਨਜ਼ ਨੇ ਕੀਤਾ। ਫਿਰ ਐੱਸਐੱਚਓ ਨੇ ਗਲਤੀ ਲਈ ਮੁਆਫੀ ਮੰਗੀ।

ਇਹ ਹੈ ਮਾਮਲਾ: ਦਰਅਸਲ ਝਾਰਖੰਡ ਦੇ ਜਮਸ਼ੇਦਪੁਰ 'ਚ ਸੀਤਾਰਾਮਡੇਰਾ ਥਾਣੇ ਦੇ ਐੱਸਐੱਚਓ ਭੂਸ਼ਣ ਕੁਮਾਰ ਨੇ ਇਲਾਕੇ 'ਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇੱਕ ਵਿਅਕਤੀ ਬੁਲਟ ਮੋਟਰਸਾਈਲ ਉੱਤੇ ਸਵਾਰ ਸੀ ਅਤੇ ਉਸ ਦੇ ਪਿੱਛੇ ਸਕੂਲ ਤੋਂ ਵਾਪਸ ਪਰਤੀ ਕੁੜੀ ਬੈਠੀ ਸੀ। ਐੱਸਐੱਚਓ ਨੇ ਹੈਲਮੇਟ ਨਾ ਪਾਏ ਹੋਣ ਕਾਰਨ ਬੁਲਟ ਨੂੰ ਰੋਕ ਦਿੱਤਾ। ਵਿਅਕਤੀ ਨੇ ਬੁਲੇਟ 'ਤੇ ਸਿੱਧੂ ਮੂਸੇਵਾਲਾ ਦਾ ਸਟਿੱਕਰ ਲਗਾਇਆ ਹੋਇਆ ਸੀ। ਇਸ ਦੇਖ ਕੇ SHO ਭੂਸ਼ਣ ਕੁਮਾਰ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਕਿਹਾ ਕਿ, 'ਤੁਸੀਂ ਉਸ ਸਿੱਧੂ ਮੂਸੇਵਾਲਾ ਨੂੰ ਆਦਰਸ਼ ਮੰਨ ਰਹੇ ਹੋ ਜੋ ਅੱਤਵਾਦੀ ਹੈ। ਦੂਜਾ, ਤੁਸੀਂ ਹੈਲਮੇਟ ਨਹੀਂ ਪਾਇਆ'।
- ਚੰਡੀਗੜ੍ਹ 'ਚ ਦਾਖਿਲ ਹੋਣ ਦੀ ਕਿਸਾਨਾਂ ਨੇ ਕੀਤੀ ਤਿਆਰੀ, ਟ੍ਰਾਈਸਿਟੀ ਛਾਉਣੀ 'ਚ ਤਬਦੀਲ, ਪੁਲਿਸ ਨੇ ਬੰਦ ਕੀਤੇ ਐਂਟਰੀ ਪੁਆਇੰਟ
- Punjab Floods: ਬੰਨ੍ਹ ਟੁੱਟਣ ਕਾਰਣ ਫਸਲਾਂ ਹੋਈਆਂ ਤਬਾਹ, ਕਿਸਾਨਾਂ ਨੇ ਪ੍ਰਸ਼ਾਸਨ ਉੱਤੇ ਸਾਰ ਨਾ ਲੈਣ ਦੇ ਲਾਏ ਇਲਜ਼ਾਮ
- Punjab Flood update: ਅੰਮ੍ਰਿਤਸਰ 'ਚ ਬਿਆਸ ਦਰਿਆ ਨੇ ਮਚਾਈ ਤਬਾਹੀ, ਫਸਲਾਂ ਤੋਂ ਲੈਕੇ ਘਰਾਂ ਨੂੰ ਕੀਤਾ ਬਰਬਾਦ
ਵੀਡੀਓ ਵਾਇਰਲ ਹੋਣ ਮਗਰੋਂ ਭੜਕੇ ਮੂਸੇਵਾਲਾ ਦੇ ਫੈਨ:ਦੱਸ ਦਈਏ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿ ਜਾਣ ਵਾਲਾ ਇਹ ਵੀਡੀਓ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ ਉੱਤੇ ਅੱਗ ਦੀ ਤਰ੍ਹਾਂ ਫੇਲ੍ਹ ਗਿਆ। ਇਸ ਤੋਂ ਬਾਅਦ ਐੱਸਐੱਚਓ ਖ਼ਿਲਾਫ਼ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਨਫਰਤੀ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਸੋਸ਼ਲ ਮੀਡੀਆ ਉੱਤੇ ਇਹ ਚੀਜ਼ ਵੱਧਦੀ ਦੇ ਵੇਖ ਐੱਸਐੱਓ ਭੂਸ਼ਣ ਨੇ ਆਪਣੀ ਗਲਤੀ ਮੰਨਦਿਆਂ ਮੂਸੇਵਾਲਾ ਦੇ ਪਰਿਵਾਰ ਸਮੇਤ ਫੈਨਜ਼ ਤੋਂ ਵੀ ਜਨਤਕ ਤੌਰ ਉੱਤੇ ਮੁਆਫੀ ਮੰਗੀ। ਉਸ ਨੇ ਦੱਸਿਆ ਕਿ ਇਹ ਸਭ ਕੁੱਝ ਅਣਜਾਣੇ ਵਿੱਚ ਹੋਇਆ ਅਤੇ ਉਸ ਦਾ ਅਜਿਹਾ ਕੁੱਝ ਕਰਨ ਦਾ ਕੋਈ ਵੀ ਇਰਾਦਾ ਨਹੀਂ ਸੀ। ਐੱਸਐੱਚਓ ਨੇ ਇਹ ਕਿਹਾ ਕਿ ਉਸ ਨੂੰ ਪਤਾ ਲੱਗਾ ਕਿ ਮਰਹੂਮ ਮੂਸੇਵਾਲਾ ਦੇਸ਼ ਦੇ ਕਈ ਨੌਜਵਾਨਾਂ ਦਾ ਆਦਰਸ਼ ਹੈ। ਪਿਛਲੇ ਸਾਲ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਪਰਿਵਾਰ ਇਨਸਾਫ ਲਈ ਲੜ ਰਿਹਾ ਹੈ। ਜਿਸ ਤੋਂ ਬਾਅਦ ਉਸ ਨੇ ਇਸ ਗਲਤੀ ਲਈ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ।