ਰਾਂਚੀ:ਝਾਰਖੰਡ ਵਿਧਾਨ ਸਭਾ ਦੀਆਂ 81 ਸੀਟਾਂ ਲਈ ਪੰਜ ਗੇੜ 'ਚ ਵੋਟਿੰਗ 30 ਨਵੰਬਰ ਤੋਂ 20 ਦਸੰਬਰ ਤੱਕ ਹੋਈ। ਸਾਰੀਆਂ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ।
ਝਾਰਖੰਡ ਵਿੱਚ ਝਾਰਖੰਡ ਮੁਕਤੀ ਮੋਰਚਾ (JMM)+ਕਾਂਗਰਸ, ਆਰਜੇਡੀ ਗੱਠਜੋੜ ਦੀ ਸਰਕਾਰ ਬਣਦੀ ਦਿਖ ਰਹੀ ਹੈ। ਜੈਐਮਐਮ(JMM) +ਕਾਂਗਰਸ,ਆਰਜੇਡੀ ਗੱਠਜੋੜ 43 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ।
ਝਾਰਖੰਡ ਵਿੱਚ ਜੇਐਮਐਮ ਦੀ ਗੱਲ ਕਰੀਏ ਤਾਂ ਇਹ ਪਾਰਟੀ ਇਕੱਲੀ 22 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਉਥੇ ਹੀ ਇਸਦੇ ਸਹਿਯੋਗੀ ਦਲ ਕਾਂਗਰਸ ਅਤੇ ਆਰਜੇਡੀ 13 ਅਤੇ 5 ਸੀਟਾਂ 'ਤੇ ਅੱਗੇ ਚੱਲ ਰਹੀਆਂ ਹਨ।
ਬੀਜੇਪੀ 27 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਅਤੇ 10 ਸੀਟਾਂ 'ਤੇ ਪਿੱਛੇ ਚੱਲ ਰਹੀ ਹੈ। ਉਥੇ ਹੀ ਆਜਸੂ 6 'ਤੇ ਜੇਵੀਐਮ 4 ਤੇ ਹੋਰ 3 ਸੀਟਾਂ 'ਤੇ ਅੱਗੇ ਚੱਲ ਰਹੀ ਹੈ।