ਚੰਡੀਗੜ੍ਹ:ਹੁਣ ਪੰਜਾਬ ਵਿਚ ਵਿਜੀਲੈਂਸ ਆਫ਼ਿਸ ਸਟਾਫ ਜੀਨਸ ਅਤੇ ਟੀ ਸ਼ਰਟਸ ਨਹੀਂ ਪਾ (Jeans t-shirt ban in vigilance office) ਸਕਣਗੇ। ਜਿਸ ਸਬੰਧੀ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ। ਵਿਜੀਲੈਂਸ ਦਫ਼ਤਰ ਵਿਚ ਬੈਠਣ ਵਾਲੇ ਕਰਮਚਾਰੀ ਜਾਂ ਅਧਿਕਾਰੀ ਨੂੰ ਦਫ਼ਤਰ ਵਿਚ ਸਿਵਲ ਕੱਪੜੇ ਨਾਲ ਹੀ ਪ੍ਰਵੇਸ਼ ਕਰਨ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਫੀਲਡ ਵਿਚ ਡਿਊਟੀ ਕਰਨ ਵਾਲੇ ਅਫ਼ਸਰਾਂ ਨੂੰ ਛੂਟ ਦਿੱਤੀ ਗਈ ਹੈ ਕਿ ਉਹ ਵੀ ਕੋਈ ਵੀ ਕੱਪੜੇ ਪਾ ਸਕਦੇ ਹਨ ਕਿਉਂਕਿ ਫੀਲਡ ਡਿਊਟੀ ਦੌਰਾਨ ਕਈ ਤਰ੍ਹਾਂ ਪਛਾਣ ਗੁਪਤ ਰੱਖਣੀ ਹੁੰਦੀ ਹੈ।
ਸਰਦੀਆਂ ਅਤੇ ਗਰਮੀਆਂ ਵਿਚ ਪਾਉਣੀ ਹੋਵੇਗੀ ਇਹ ਡਰੈਸ:ਸਰਕਾਰ ਅਨੁਸਾਰ ਗਰਮੀਆਂ ਵਿਚ ਪੂਰੀਆਂ ਬਾਹਾਂ ਦੀ ਕਮੀਜ਼ ਪੈਂਟ ਅਤੇ ਸਫ਼ਾਰੀ ਸੂਟ ਪਾਉਣਾ ਲਾਜ਼ਮੀ ਹੋਵੇਗਾ। ਸਰਦੀਆਂ ਵਿਚ ਸੋਬਰ ਕਲਰ ਕੋਟ ਪੈਂਟ ਅਤੇ ਬਲੇਜ਼ਰ, ਸਵੈਟਰ ਗਰਮ ਕੱਪੜਿਆਂ ਦੇ ਰੂਪ ਵਿਚ ਪਾਇਆ ਜਾਵੇ। ਜੈਕਟ ਜਾਂ ਰੰਗਦਾਰ ਕੱਪੜੇ ਨਾਂ ਪਾਏ ਜਾਣ। ਕਾਲੇ ਜਾਂ ਭੂਰੇ ਰੰਗ ਦੇ ਬੂਟ ਅਤੇ ਜੁਰਾਬਾਂ ਪਾਉਣੀਆਂ ਲਾਜ਼ਮੀ ਹਨ।
ਔਰਤ ਕਰਮਚਾਰੀਆਂ ਲਈ ਵੀ ਇਹ ਡਰੈਸ ਕੋਡ: ਔਰਤਾਂ ਲਈ ਵੀ ਸੂਟ ਸਾੜੀ ਅਤੇ ਫਾਰਮਲਪੈਂਟ ਸ਼ਰਟ ਪਾਉਣਾ ਲਾਜ਼ਮੀ ਹੈ। ਜੀਨਸ ਟੀ ਸ਼ਰਟ, ਸ਼ਪੋਰਟਸ ਅਤੇ ਚੱਪਲਾਂ ਪਾਉਣ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਆਫੀਸ਼ੀਅਲ (official) ਸਟਾਫ਼ ਲਈ ਆਈ ਕਾਰਡ ਪਾਉਣਾ ਵੀ ਜ਼ਰੂਰੀ ਹੋਵੇਗਾ। ਜੇਕਰ ਇਹਨਾਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਅਧਿਕਾਰੀ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੀ ਕਹਿੰਦੇ ਹਨ ਅਧਿਕਾਰੀ?ਸਾਬਕਾ ਡੀਐਸਪੀ (DSP) ਬਲਵਿੰਦਰ ਸਿੰਘ ਸੇਖੋਂ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਡਿਸਪਲੈਂਨਰੀ ਫੋਰਸਿਸ ਲਈ ਸ਼ੁਰੂ ਤੋਂ ਹੀ ਡ੍ਰੈਸ ਕੋਰਡ ਰੱਖਿਆ ਗਿਆ ਹੈ। ਹਾਲਾਂਕਿ ਕਈ ਅਫ਼ਸਰਾਂ ਵੱਲੋਂ ਡ੍ਰੈਸ ਕੋਰਡ ਦਾ ਪਾਲਨ ਨਹੀਂ ਕੀਤਾ ਜਾਂਦਾ ਸੀ ਅਤੇ ਬੁਰਾ ਮੰਨਿਆ ਜਾਂਦਾ ਸੀ।