ਚੰਡੀਗੜ੍ਹ: ਪੰਜਾਬੀ ਗਾਇਕ ਅਤੇ 2014 'ਚ ਬਠਿੰਡਾ ਤੋਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜ ਚੁੱਕੇ ਜੱਸੀ ਜਸਰਾਜ ਇਸ ਵਾਰ ਸੰਗਰੂਰ ਤੋਂ ਚੋਣ ਲੜਨਗੇ। ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੀ ਪ੍ਰੈਸ ਕਾਨਫਰੰਸ ਦੌਰਾਨ ਲੁਧਿਆਣਾ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਇਹ ਐਲਾਨ ਕੀਤਾ।
ਸੰਗਰੂਰ 'ਚ ਆਹਮੋਂ-ਸਾਹਮਣੇ ਹੋਣਗੇ ਜੱਸੀ ਜਸਰਾਜ ਤੇ ਭਗਵੰਤ ਮਾਨ - sangrur lok sabha seat
ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੇ ਪੰਜਾਬੀ ਗਾਇਕ ਜੱਸੀ ਜਸਰਾਜ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਹੈ। ਜੱਸੀ ਜਸਰਾਜ ਇਸ ਵਾਰ ਭਗਵੰਤ ਮਾਨ ਨੂੰ ਟੱਕਰ ਦੇਣਗੇ। ਉਹ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਹੋਣਗੇ।

ਡਿਜ਼ਾਈਨ ਫ਼ੋਟੋ
ਜੱਸੀ ਜਸਰਾਜ ਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਬਠਿੰਡਾ ਤੋਂ ਚੋਣ ਲੜੀ ਸੀ ਪਰ ਹਰਸਿਮਰਤ ਬਾਦਲ ਤੋਂ ਹਾਰ ਗਏ ਸਨ। ਸਾਲ 2014 ਦੀਆਂ ਚੋਣਾਂ ਵਿੱਚ ਜੱਸੀ ਜਸਰਾਜ ਨੇ 87,901 ਵੋਟਾਂ ਹਾਸਲ ਕੀਤੀਆਂ ਸਨ।
ਹੁਣ ਜਸਰਾਜ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਹਨ ਪਰ ਸੰਗਰੂਰ ਲੋਕ ਸਭਾ ਸੀਟ ਤੋਂ 'ਆਪ' ਦੇ ਪੰਜਾਬ ਪ੍ਰਧਾਨ ਤੇ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਨੂੰ ਟੱਕਰ ਦੇਣਗੇ।