ਪੰਜਾਬ

punjab

ETV Bharat / state

ਜਰਨੈਲ ਸਿੰਘ ਕਤਲ ਮਾਮਲਾ: ਸ਼ੂਟਰਾਂ ਦੀ ਮਦਦ ਕਰਨ ਵਾਲੇ ਸਮੇਤ 3 ਮੁਲਜ਼ਮ ਕਾਬੂ, ਡੀਜੀਪੀ ਨੇ ਕੀਤਾ ਟਵੀਟ - ਸਵਿਫਟ ਕਾਰ

ਗੈਂਗਸਟਰ ਜਰਨੈਲ ਸਿੰਘ ਕਤਲ ਮਾਮਲੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਕਾਰਵਾਈ ਕਰਦਿਆਂ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਸਮੇਤ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਦਿਆਂ ਦਿੱਤੀ ਹੈ।

Jarnail Singh murder case; 3 accused including those who helped the shooters arrested
ਜਰਨੈਲ ਸਿੰਘ ਕਤਲ ਮਾਮਲਾ; ਸ਼ੂਟਰਾਂ ਦੀ ਮਦਦ ਕਰਨ ਵਾਲੇ ਸਮੇਤ 3 ਮੁਲਜ਼ਮ ਕਾਬੂ, ਡੀਜੀਪੀ ਨੇ ਕੀਤਾ ਟਵੀਟ

By

Published : Jun 9, 2023, 1:57 PM IST

Updated : Jun 9, 2023, 4:36 PM IST

ਚੰਡੀਗੜ੍ਹ ਡੈਸਕ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਪਿੰਡ ਸਠਿਆਲਾ 'ਚ ਜਰਨੈਲ ਸਿੰਘ ਦੇ ਕਤਲ 'ਚ ਸ਼ਾਮਲ ਦੋਸ਼ੀ ਗੁਰਵੀਰ ਸਿੰਘ ਉਰਫ਼ ਗੁਰੀ ਨੂੰ ਗ੍ਰਿਫ਼ਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਰਾਹੀਂ ਇਸ ਮਾਮਲੇ ਦੀ ਅਹਿਮ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਰਨੈਲ ਸਿੰਘ ਕਤਲ ਕੇਸ ਦੀ ਅਗਲੇਰੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਪੁਲਸ ਨੇ ਪਿੰਡ ਸਠਿਆਲਾ ਵਿੱਚ 4 ਸ਼ੂਟਰਾਂ ਨੂੰ ਘਟਨਾ ਵਾਲੀ ਥਾਂ ਉਤੇ ਛੱਡਣ ਵਾਲੇ ਗੁਰਮੇਜ ਸਿੰਘ ਨੂੰ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰਮੇਜ ਉਨ੍ਹਾਂ ਨੂੰ ਕਾਰ ਵਿਚ ਵਾਰਦਾਤ ਵਾਲੀ ਥਾਂ 'ਤੇ ਲੈ ਗਿਆ ਅਤੇ ਵਾਰਦਾਤ ਤੋਂ ਬਾਅਦ ਸ਼ੂਟਰਾਂ ਨੂੰ ਵੱਖ-ਵੱਖ ਥਾਵਾਂ 'ਤੇ ਛੱਡ ਦਿੱਤਾ।

ਡੀਜੀਪੀ ਨੇ ਕਿਹਾ ਕਿ ਗੁਰਮੇਜ ਨੇ ਸਾਰੇ ਸ਼ੂਟਰਾਂ ਨੂੰ ਪਨਾਹ ਅਤੇ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਸੀ। ਮੁਲਜ਼ਮਾਂ ਕੋਲੋਂ ਇੱਕ ਸਵਿਫਟ ਡਿਜ਼ਾਇਰ ਕਾਰ ਅਤੇ ਵਾਰਦਾਤ ਵਿੱਚ ਵਰਤੀ ਗਈ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਅਪਰਾਧੀਆਂ ਦੇ ਨੈੱਟਵਰਕ ਨੂੰ ਨਸ਼ਟ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਜਰਨੈਲ ਸਿੰਘ 'ਤੇ ਅੰਨ੍ਹੇਵਾਹ ਚਲਾਈਆਂ ਸੀ ਗੋਲੀਆਂ : ਯਾਦ ਰਹੇ ਕਿ ਹਮਲਾਵਰਾਂ ਨੇ ਗੈਂਗਸਟਰ ਜਰਨੈਲ ਸਿੰਘ 'ਤੇ ਕਰੀਬ 24 ਗੋਲੀਆਂ ਚਲਾਈਆਂ ਸਨ। ਮ੍ਰਿਤਕ ਜਰਨੈਲ ਸਿੰਘ ਗੋਪੀ ਘਨਸ਼ਿਆਮਪੁਰੀਆ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਘਟਨਾ ਦੀ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਉਸ ਵਿੱਚ 4 ਹਮਲਾਵਰ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਹਨ, ਜਿਸ ਨੇ ਕਰੀਬ 15 ਮਿੰਟ ਤੱਕ ਗੋਲੀਬਾਰੀ ਕਰ ਕੇ ਜਰਨੈਲ ਸਿੰਘ ਦਾ ਕਤਲ ਕਰ ਦਿੱਤਾ। ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਜਰਨੈਲ ਸਿੰਘ ਦੁਕਾਨ ਤੋਂ ਬਾਹਰ ਨਿਕਲਿਆ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਜਰਨੈਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਮਲਾਵਰ ਸਵਿਫਟ ਕਾਰ ਵਿੱਚ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਜਰਨੈਲ ਸਿੰਘ ਕਿਸੇ ਕੰਮ ਲਈ ਜਾ ਰਿਹਾ ਸੀ। ਇਸ ਦੌਰਾਨ ਹਮਲਾਵਰਾਂ ਨੇ ਮੌਕਾ ਦੇਖ ਕੇ ਉਸ ਦਾ ਕਤਲ ਕਰ ਦਿੱਤਾ।

Last Updated : Jun 9, 2023, 4:36 PM IST

ABOUT THE AUTHOR

...view details