ਚੰਡੀਗੜ੍ਹ:ਦੇਸ਼ ਦੀ ਰਾਸ਼ਟਰਪਤੀ ਨੇ ਸੰਵਿਧਾਨ ਦੀ ਧਾਰਾ 223 ਤਹਿਤ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਵਿੱਚ ਕੁਮਾਰੀ ਰਿਤੂ ਬਾਹਰੀ ਨੂੰ ਕਾਰਜਕਾਰੀ ਚੀਫ਼ ਜਸਟਿਸ (Acting Chief Justice) ਦਾ ਚਾਰਜ ਦਿੱਤਾ ਹੈ। ਹਾਈ ਕੋਰਟ ਦੇ ਮੌਜੂਦਾ ਚੀਫ਼ ਜਸਟਿਸ ਰਵੀਸ਼ੰਕਰ ਝਾਅ ਸ਼ੁੱਕਰਵਾਰ 13 ਅਕਤੂਬਰ ਨੂੰ ਸੇਵਾਮੁਕਤ ਹੋ ਰਹੇ ਹਨ। ਇਸ ਤੋਂ ਬਾਅਦ ਜਲੰਧਰ ਨਾਲ ਸਬੰਧਿਤ ਜਸਟਿਸ ਕੁਮਾਰੀ ਰਿਤੂ ਬਾਹਰੀ ਸ਼ਨੀਵਾਰ ਤੋਂ ਅਹੁਦਾ ਸੰਭਾਲਣਗੇ। ਦੱਸ ਦਈਏ ਪੰਜਾਬ ਹਰਿਆਣਾ ਹਾਈਕੋਰਟ ਦੀ ਜੱਜ ਕੁਮਾਰੀ ਜਸਟਿਸ ਰਿਤੂ ਬਾਹਰੀ ਨੂੰ ਹਾਈਕੋਰਟ ਦੀ ਕਾਰਜਕਾਰੀ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ ਹੈ। ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰਾਲੇ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ।
Kumari Ritu Bahri Acting CJI: ਪੰਜਾਬ-ਹਰਿਆਣਾ ਹਾਈਕੋਰਟ 'ਚ ਕਾਰਜਕਾਰੀ ਚੀਫ ਜਸਟਿਸ ਦੀ ਨਿਯੁਕਤੀ, ਜਲੰਧਰ ਨਾਲ ਸਬੰਧਤ ਕੁਮਾਰੀ ਰਿਤੂ ਬਾਹਰੀ ਸੰਭਾਲਣਗੇ ਅਹੁਦਾ - Ritu Bahri
ਭਾਰਤ ਸਰਕਾਰ ਦੇ ਕਾਨੂੰਨ ਮੰਤਰਾਲੇ ਨੇ ਜਸਟਿਸ ਰਿਤੂ ਬਾਹਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਾਰਜਕਾਰੀ ਚੀਫ਼ ਜਸਟਿਸ (Acting Chief Justice) ਵਜੋਂ ਨਿਯੁਕਤ ਕਰਨ ਦਾ ਹੁਕਮ ਜਾਰੀ ਕੀਤਾ ਹੈ। ਉਹ ਜਲਦ ਇਸ ਅਹੁਦੇ ਨੂੰ ਸੰਭਾਲਣਗੇ। ਇਸ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਸਟਿਸ ਰਵੀ ਸ਼ੰਕਰ ਝਾਅ ਚੀਫ਼ ਜਸਟਿਸ ਵਜੋਂ ਕੰਮ ਕਰ ਰਹੇ ਹਨ। ਉਹ 13 ਅਕਤੂਬਰ ਨੂੰ ਸੇਵਾਮੁਕਤ ਹੋ ਜਾਣਗੇ।

Published : Oct 12, 2023, 1:56 PM IST
ਜਲੰਧਰ ਨਾਲ ਹੈ ਸਬੰਧ:ਕਾਰਜਕਾਰੀ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਣ ਜਾ ਰਹੀ ਰਿਤੂ ਬਾਹਰੀ (Ritu Bahri) ਮੂਲ ਰੂਪ ਵਿੱਚ ਜਲੰਧਰ ਪੰਜਾਬ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਜਨਮ 1962 ਵਿੱਚ ਹੋਇਆ ਸੀ। ਜੱਜ ਰਿਤੂ ਬਾਹਰੀ ਨੇ ਆਪਣੀ ਮੁੱਢਲੀ ਸਿੱਖਿਆ ਚੰਡੀਗੜ੍ਹ ਦੇ ਸਕੂਲ ਤੋਂ ਹਾਸਿਲ ਕੀਤੀ। ਉਨ੍ਹਾਂ ਨੇ 1985 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ। ਉਹ ਪਹਿਲੀ ਵਾਰ 1986 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਵਿੱਚ ਰਜਿਸਟਰਡ ਹੋਏ ਸਨ । ਇਸ ਤੋਂ ਇਵਾਲਾ ਦੱਸ ਦਈਏ ਜਸਟਿਸ ਬਾਹਰੀ ਨੂੰ 1992 ਵਿੱਚ ਸਹਾਇਕ ਐਡਵੋਕੇਟ ਜਨਰਲ, ਹਰਿਆਣਾ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਅਗਸਤ 1999 ਵਿੱਚ ਡਿਪਟੀ ਐਡਵੋਕੇਟ ਜਨਰਲ, ਹਰਿਆਣਾ ਅਤੇ ਦਸੰਬਰ 2009 ਵਿੱਚ ਸੀਨੀਅਰ ਐਡਵੋਕੇਟ ਜਨਰਲ, ਹਰਿਆਣਾ ਵਜੋਂ ਨਿਯੁਕਤ ਕੀਤਾ ਗਿਆ ਸੀ।
- Mushroom Cultivation For Straw Solution: ਪਰਾਲੀ ਦੇ ਨਬੇੜੇ ਦੇ ਨਾਲ ਕੈਂਸਰ ਦੇ ਖਾਤਮੇ 'ਤੇ ਵੀ ਕਾਰਗਰ ਮਸ਼ਰੂਮ, ਮਸ਼ਰੂਮ ਦੀ ਪੰਜਾਬ 'ਚ ਹੋ ਰਹੀ ਪੈਦਾਵਰ, ਪੀਏਯੂ ਲੁਧਿਆਣਾ ਦੀ ਮਦਦ ਨਾਲ ਬਣੋ ਸਫ਼ਲ ਕਿਸਾਨ
- Deadly Attack By Drug Mafia: ਐਂਟੀ ਡਰੱਗ ਅਸੋਸੀਏਸ਼ਨ ਪੰਜਾਬ ਦੇ ਪ੍ਰਧਾਨ 'ਤੇ ਹਮਲਾ, ਅਣਪਛਾਤੇ ਹਮਲਾਵਰਾਂ ਨੇ ਦਾਗੀਆਂ ਗੋਲੀਆਂ
- Bihar Rail Accident: ਨਾਰਥ ਈਸਟ ਐਕਸਪ੍ਰੈਸ ਹਾਦਸੇ 'ਚ ਹੁਣ ਤੱਕ 5 ਮੌਤਾਂ, ਟਰੇਨ ਗਾਰਡ ਨੇ ਕਿਹਾ- '100 ਦੀ ਰਫ਼ਤਾਰ ਨਾਲ ਹੋਇਆ ਹਾਦਸਾ'
ਪਿਤਾ ਵੀ ਸਨ ਜਸਟਿਸ:ਹਰਿਆਣਾ ਰਾਜ ਦੀ ਨੁਮਾਇੰਦਗੀ ਕਰਦੇ ਹੋਏ, ਉਨ੍ਹਾਂ ਨੇ ਕਈ ਕੰਮ ਸੰਭਾਲੇ। ਸੇਵਾ ਮਾਮਲਿਆਂ, ਭੂਮੀ ਗ੍ਰਹਿਣ, ਟੈਕਸ, ਮਾਲ, ਲੇਬਰ ਕੇਸ ਅਤੇ MACT ਕੇਸਾਂ ਨਾਲ ਸਬੰਧਤ ਕੇਸ। ਉਨ੍ਹਾਂ ਨੂੰ 16 ਅਗਸਤ, 2010 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜੱਜ ਵਜੋਂ ਤਰੱਕੀ ਦਿੱਤੀ ਗਈ ਸੀ। ਰਿਤੂ ਬਾਹਰੀ ਦੇ ਪਿਤਾ ਜਸਟਿਸ ਅੰਮ੍ਰਿਤ ਲਾਲ ਬਾਹਰੀ 1994 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸੇਵਾਮੁਕਤ ਹੋਏ ਸਨ।