ਚੰਡੀਗੜ੍ਹ:ਬੀਤੇ ਮਹੀਨੇ ਦੀ 17 ਤਰੀਕ ਨੂੰ ਜਲੰਧਰ ਦੇ ਪਿੰਡ ਭੋਜੋਵਾਲ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜੋਂ ਘਰ ਵਿੱਚ ਦਾਖਿਲ ਹੋਕੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਾਂ-ਧੀ ਨੂੰ ਕਤਲ ਕਰਦਿਆਂ ਡਬਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਕਤਲ ਲਈ ਵਿਦੇਸ਼ ਰਹਿੰਦੇ ਮ੍ਰਿਤਕ ਧੀ ਪ੍ਰੀਤੀ ਦੇ ਪਤੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ। ਮਾਮਲੇ ਵਿੱਚ ਪੁਲਿਸ ਨੇ ਹੁਣ ਇੱਕ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਨੂੰ ਗ੍ਰਿਫ਼ਤਾਰ (Jassa Hapowal arrested) ਕੀਤਾ ਹੈ ਜੋ ਗੈਂਗਸਟਰ ਸੋਨੂੰ ਖੱਤਰੀ ਦਾ ਸਾਥੀ ਦੱਸਿਆ ਜਾ ਰਿਹਾ ਹੈ।
Double Murder Update:ਜਲੰਧਰ 'ਚ ਡਬਲ ਮਰਡਰ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਜੱਸਾ ਗ੍ਰਿਫ਼ਤਾਰ, ਮਾਂ-ਧੀ ਨੂੰ ਕੀਤਾ ਸੀ ਕਤਲ, ਮ੍ਰਿਤਕ ਪ੍ਰੀਤੀ ਦੇ ਪਤੀ ਨੇ ਦਿੱਤੀ ਸੀ ਫਿਰੌਤੀ
ਜਲੰਧਰ ਵਿੱਚ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਭੋਜੋਵਾਲ ਵਿੱਚ ਘਰ ਅੰਦਰ ਦਾਖਿਲ ਹੋਕੇ ਬੀਤੇ ਮਹੀਨੇ ਅਣਪਛਾਤੇ ਹਮਲਾਵਰਾਂ ਵੱਲੋਂ ਮਾਂ-ਧੀ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਮੁੱਖ ਮੁਲਜ਼ਮ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। (Double murder in Jalandhar)
Published : Nov 30, 2023, 1:59 PM IST
ਪਤੀ ਨੇ ਦਿੱਤੀ ਸੀ ਕਤਲ ਦੀ ਫਿਰੌਤੀ:ਡੀਜੀਪੀ ਪੰਜਾਬ (DGP Punjab) ਨੇ ਮਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਜਲੰਧਰ ਪੁਲਿਸ ਨੇ ਮੁਲਜ਼ਮ ਜੱਸਾ ਕੋਲੋਂ ਦੋ ਪਿਸਤੌਲ ਅਤੇ 8 ਕਾਰਤੂਸ ਬਰਾਮਦ ਕੀਤੇ ਹਨ। ਜਲੰਧਰ ਦੇ ਅਮਰ ਨਗਰ 'ਚ ਮਾਂ ਰਣਜੀਤ ਕੌਰ ਅਤੇ ਧੀ ਪ੍ਰੀਤੀ ਨੂੰ ਗੈਂਗਸਟਰ ਜੱਸਾ ਅਤੇ ਉਸ ਦੇ ਸਾਥੀ ਨੇ ਗੋਲੀ ਮਾਰ ਦਿੱਤੀ ਸੀ। ਇੰਨਾ ਹੀ ਨਹੀਂ ਸਬੂਤ ਨਸ਼ਟ ਕਰਨ ਲਈ ਲਾਸ਼ਾਂ ਨੂੰ ਪੈਟਰੋਲ ਛਿੜਕ ਕੇ ਸਾੜ ਦਿੱਤਾ ਗਿਆ। ਇਸ ਵਾਰਦਾਤ ਨੂੰ ਅਮਰੀਕਾ ਰਹਿੰਦੇ ਉਸ ਦੇ ਜਵਾਈ ਜੱਸਾ ਨੇ ਅੰਜਾਮ ਦਿੱਤਾ ਸੀ ਅਤੇ ਇਸ ਦੇ ਲਈ ਕਾਊਂਟਰ ਇੰਟੈਲੀਜੈਂਸ ਵਲੋਂ ਫੜੇ ਗਏ ਗੈਂਗਸਟਰ ਜੱਸਾ ਨੂੰ ਹਾਇਰ ਕੀਤਾ ਗਿਆ ਸੀ। ਦਰਅਸਲ ਜਵਾਈ ਜੱਸਾ ਪਤਨੀ ਪ੍ਰੀਤੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਇਸ ਲਈ ਉਸ ਨੇ ਪ੍ਰੀਤੀ ਨੂੰ ਮਾਰਨ ਦੀ ਫਿਰੌਤੀ ਗੈਂਗਸਟਰ ਜੱਸਾ (Ransom for killing wife Preeti) ਨੂੰ ਦਿੱਤੀ ਸੀ।
- ਪ੍ਰਧਾਨ ਮੰਤਰੀ ਨੇ ਲਿਆ ਵੱਡਾ ਫੈਸਲਾ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ 'ਚ ਕੀਤਾ 5 ਸਾਲਾ ਦਾ ਵਾਧਾ, ਕਿਸ-ਕਿਸ ਨੂੰ ਮਿਲੇਗਾ ਫਾਇਦਾ ਪੜ੍ਹੋ ਪੂਰੀ ਖ਼ਬਰ:
- ਚੂਹਾ ਸਟਾਈਲ 'ਚ ਪੂਰਾ ਹੋਇਆ ਉੱਤਰਕਾਸ਼ੀ ਦਾ 'ਪਹਾੜ ਤੋੜ' ਆਪ੍ਰੇਸ਼ਨ, ਸਦੀਆਂ ਪੁਰਾਣਾ RAT ਮਾਈਨਿੰਗ ਦਾ ਤਰੀਕਾ, NGT ਨੇ ਲਗਾ ਰੱਖੀ ਹੈ ਪਾਬੰਦੀ
- RESCUE WORK CONTINUES : ਉੱਤਰਕਾਸ਼ੀ ਆਪਰੇਸ਼ਨ 'ਜ਼ਿੰਦਗੀ' ਸਫਲ, 17 ਦਿਨਾਂ ਬਾਅਦ 41 ਮਜ਼ਦੂਰਾਂ ਨੇ ਖੁੱਲ੍ਹੀ ਹਵਾ 'ਚ ਲਿਆ ਸਾਹ, 45 ਮਿੰਟਾਂ 'ਚ ਸਭ ਨੂੰ ਬਚਾਇਆ
ਇਹ ਵੀ ਦੱਸ ਦਈਏ ਮਾਂ-ਧੀ ਦਾ ਕਤਲ ਕਰਨ ਵਾਲਾ ਗੈਂਗਸਟਰ ਜੱਸਾ ਆਪਣੇ ਸਾਥੀ ਸਮੇਤ ਸੀਸੀਟੀਵੀ ਕੈਮਰੇ ਵਿੱਚ ਵਾਰਦਾਤ ਦੌਰਾਨ ਕੈਦ ਹੋ ਗਿਆ ਸੀ ਜਿਸ 'ਚ ਦੋਵੇਂ ਸਪਲੈਂਡਰ ਬਾਈਕ 'ਤੇ ਜਾਂਦੇ ਨਜ਼ਰ ਆ ਰਹੇ ਸਨ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਜੱਸਾ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਤਲ ਵਾਲੇ ਦਿਨ ਮ੍ਰਿਤਕਾ ਰਣਜੀਤ ਕੌਰ ਦੇ ਪਤੀ ਜਗਤਾਰ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ। ਇਸੇ ਦੌਰਾਨ ਪਿੱਛੋਂ ਉਨ੍ਹਾਂ ਦੇ ਘਰ ਆਏ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਪਤਨੀ ਰਣਜੀਤ ਕੌਰ ਤੇ ਧੀ ਪ੍ਰੀਤੀ (33 ਸਾਲ) ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਅਮਰੀਕਾ ਰਹਿੰਦੇ ਆਪਣੇ ਜਵਾਈ 'ਤੇ ਹਮਲਾ ਕਰਵਾਉਣ ਦਾ ਇਲਜ਼ਾਮ ਲਾਇਆ ਸੀ ਜੋ ਹੁਣ ਸੱਚ ਸਾਬਿਤ ਹੋ ਰਿਹਾ ਹੈ।