ਚੰਡੀਗੜ੍ਹ :ਇਕ ਪਾਸੇ ਜਿਥੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਸਰਗਰਮ ਹੈ, ਉਥੇ ਹੀ ਪੰਜਾਬ ਭਾਜਪਾ ਵਿਚ ਬਗਾਵਤੀ ਸੁਰਾਂ ਬੁਲੰਦ ਹੋ ਰਹੀਆਂ ਹਨ। ਬੀਤੇ ਦਿਨੀਂ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਅਸਤੀਫ਼ਾ ਦਿੱਤਾ ਅਤੇ ਇਥੇ ਤੱਕ ਆਖ ਦਿੱਤਾ ਕਿ ਉਹਨਾਂ ਨੂੰ ਇਹ ਫ਼ੈਸਲਾ ਮਨਜ਼ੂਰ ਨਹੀਂ। ਉਥੇ ਹੀ ਭਾਜਪਾ ਵਰਕਰਾਂ ਵਿਚ ਵੀ ਰੋਸ ਪਾਇਆ ਜਾ ਰਿਹਾ ਹੈ। ਇਸ ਵਿਰੋਧ ਵਿਚ ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਬਾਹਰ ਪਾਰਟੀ ਵਰਕਰ ਬੌਬੀ ਕੰਬੋਜ ਵੱਲੋਂ ਕੱਪੜੇ ਪਾੜ ਕੇ ਆਪਣਾ ਰੋਸ ਜਤਾਇਆ ਗਿਆ।
ਜਾਖੜ ਦੀ ਪ੍ਰਧਾਨਗੀ ਨਾਲ ਭਾਜਪਾ 'ਚ ਪਿਆ ਖਿਲਾਰਾ: ਵਰਕਰਾਂ ਨੇ ਕੱਪੜੇ ਪਾੜ ਕੇ ਪ੍ਰਗਟਾਇਆ ਰੋਸ - ਸਾਬਕਾ ਵਿਧਾਇਕ ਅਰੁਣ ਨਾਰੰਗ
ਭਾਜਪਾ ਦੇ ਨਵੇਂ ਪੰਜਾਬ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਪਾਰਟੀ ਵਿੱਚ ਬਾਗੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਪਾਰਟੀ ਵਰਕਰਾਂ ਵੱਲੋਂ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਏ ਜਾਣ ਦਾ ਵਿਰੋਧ ਜਤਾਇਆ ਜਾ ਰਿਹਾ ਹੈ।
20 ਸਾਲ ਪਾਰਟੀ ਨੂੰ ਕੀਤੇ ਸਮਰਪਿਤ : ਕੱਪੜੇ ਪਾੜ ਕੇ ਰੋਸ ਪ੍ਰਗਟ ਕਰਦੇ ਹੋਏ ਬੌਬੀ ਕੰਬੋਜ਼ ਭਾਵੁਕ ਹੁੰਦੇ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਉਹਨਾਂ ਦੀ ਦੋ ਪੀੜ੍ਹੀਆਂ ਭਾਜਪਾ ਨੂੰ ਸਮਰਪਿਤ ਰਹੀਆਂ। ਆਪਣੇ ਖੂਨ ਪਸੀਨੇ ਨਾਲ ਉਹਨਾਂ ਭਾਜਪਾ ਨੂੰ ਪੰਜਾਬ ਵਿਚ ਪੈਰਾਂ ਸਿਰ ਕੀਤਾ। ਪੰਜਾਬ ਵਿਚ ਭਾਜਪਾ ਦਾ ਕੋਈ ਨਾਮ ਤੱਕ ਨਹੀਂ ਸੀ ਲੈਂਦਾ। ਪਾਰਟੀ ਵਰਕਰਾਂ ਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਪਾਰਟੀ ਦਾ ਝੰਡਾ ਘਰ-ਘਰ ਪਹੁੰਚਾਇਆ। ਵਰਕਰਾਂ ਨੇ ਆਪਣੇ ਪਰਿਵਾਰ ਦੀ ਥਾਂ ਪਾਰਟੀ ਨੂੰ ਪਹਿਲ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਭਾਜਪਾ ਲਈ ਸਾਲਾਂ ਤੋਂ ਕੰਮ ਕਰ ਰਹੇ ਹਨ। ਹੁਣ ਜਦੋਂ ਅਹੁਦੇ ਦੇਣ ਦੀ ਵਾਰੀ ਆਈ ਤਾਂ ਝੋਲੀਆਂ ਕਿਸੇ ਹੋਰ ਦੀਆਂ ਭਰੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਈਕਮਾਂਡ ਦਾ ਇਹ ਫੈਸਲਾ ਬਿਲਕੁਲ ਗਲਤ ਹੈ ਕਿ ਅਜਿਹੇ ਵਿਅਕਤੀ ਨੂੰ ਪੰਜਾਬ ਭਾਜਪਾ ਦੀ ਸੱਤਾ ਸੌਂਪੀ ਗਈ, ਜੋ ਪਹਿਲਾਂ ਕਾਂਗਰਸ ਵਿਚ ਸੀ, ਜਿਸ ਨੇ ਕਾਂਗਰਸ ਦਾ ਬੇੜਾ ਗਰਕ ਕੀਤਾ, ਹੁਣ ਉਸ ਨੂੰ ਭਾਜਪਾ ਦੀ ਵਾਗਡੋਰ ਸੌਂਪੀ ਗਈ ਹੈ।
- Toll Plaza Singhawala: ਸੀਐਮ ਮਾਨ ਨੇ ਬੰਦ ਕਰਵਾਇਆ ਇਕ ਹੋਰ ਟੋਲ ਪਲਾਜ਼ਾ, ਮੋਗਾ-ਫ਼ਰੀਦਕੋਟ ਵਾਸੀਆਂ ਨੂੰ ਰਾਹਤ
- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ, ਸਿਆਸੀ ਨਜ਼ਰ ਤੋਂ ਮੁਲਾਕਾਤ ਨੂੰ ਮੰਨਿਆ ਜਾ ਰਿਹਾ ਅਹਿਮ
- Reduction in Neela Card and Ration cards: ਨੀਲੇ ਕਾਰਡਾਂ ਅਤੇ ਰਾਸ਼ਨ ਕਾਰਡਾਂ ਵਿੱਚ ਵੱਡੀ ਕਟੌਤੀ, ਲੋੜਵੰਦ ਭੜਕੇ, ਸਿਆਸਤ ਭਖ਼ੀ
ਬੀਤੇ ਦਿਨ ਅਰੁਣ ਨਾਰੰਗ ਨੇ ਦਿੱਤਾ ਸੀ ਅਸਤੀਫ਼ਾ :ਦੱਸ ਦਈਏ ਕਿ ਸੁਨੀਲ ਜਾਖੜ ਦੇ ਹਲਕੇ ਅਬੋਹਰ ਵਿਚੋਂ ਸਾਬਕਾ ਵਿਧਾਇਕ ਅਰੁਣ ਨਾਰੰਗ ਨੂੰ ਵੀ ਪਾਰਟੀ ਦਾ ਇਹ ਫ਼ੈਸਲਾ ਮਨਜ਼ੂਰ ਨਹੀਂ, ਜਿਸ ਕਰਕੇ ਭਾਜਪਾ ਦੇ ਸਾਰੇ ਅਹੁਦਿਆਂ ਤੋਂ ਉਸ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੀ ਜ਼ਿੰਦਗੀ ਜਿਸ ਵਿਅਕਤੀ ਨਾਲ ਉਹ ਸਿਆਸੀ ਤੌਰ 'ਤੇ ਲੜਦੇ ਰਹੇ, ਉਸ ਲਈ ਕੰਮ ਕਰਨਾ ਉਹਨਾਂ ਨੂੰ ਮਨਜ਼ੂਰ ਨਹੀਂ। ਅਰੁਣ ਨਾਰੰਗ ਨੇ ਤਾਂ ਅਸ਼ਵਨੀ ਸ਼ਰਮਾ 'ਤੇ ਵੀ ਨਰਾਜ਼ਗੀ ਜਤਾਈ ਕਿ ਉਹਨਾਂ ਤੋਂ ਪੰਜਾਬ ਭਾਜਪਾ ਦਾ ਸੰਗਠਨ ਚੰਗੀ ਤਰ੍ਹਾਂ ਚੱਲ ਨਹੀਂ ਸਕਿਆ। ਇਸੇ ਲਈ ਇਹ ਨੌਬਤ ਆਈ ਅਤੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਗਿਆ।
ਕੱਲ੍ਹ ਸੁਨੀਲ ਜਾਖੜ ਨੂੰ ਮਿਲੀ ਸੀ ਪ੍ਰਧਾਨਗੀ :ਲੰਘੇ ਦਿਨੀਂ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦੀ ਪ੍ਰਧਾਨਗੀ ਦਿੱਤੀ ਗਈ ਸੀ। ਜਿਸਦੀਆਂ ਕਿਆਸਅਰਾਈਆਂ ਵੀ ਲਗਾਈਆਂ ਜਾ ਰਹੀਆਂ ਸਨ। ਇਹ ਵੀ ਚਰਚਾਵਾਂ ਸਨ ਕਿ ਸੁਨੀਲ ਜਾਖੜ ਦੀ ਪ੍ਰਧਾਨਗੀ ਨਾਲ ਟਕਸਾਲੀ ਭਾਜਪਾ ਵਰਕਰਾਂ ਵਿਚ ਬਗਾਵਤ ਹੋ ਸਕਦੀ ਹੈ। ਭਾਜਪਾ ਵਿਚ ਬਗਾਵਤ ਦੀ ਸ਼ੁਰੂਆਤ ਹੋਣੀ ਸ਼ੁਰੂ ਹੋ ਚੁੱਕੀ ਹੈ।