ਚੰਡੀਗੜ੍ਹ: ਪੰਜਾਬ ਕਾਂਗਰਸ ਦੀ 2022 ਦੇ ਲਈ ਨਵੇਂ ਕਪਤਾਨ ਦੇ ਰੂਪ ਚ ਰਸਮੀ ਤੌਰ ਉਤੇ ਨਵਜੋਤ ਸਿੰਘ ਸਿੱਧੂ ਦੇ ਹੱਥ ਆ ਚੁੱਕੀ ਹੈ। ਸ਼ੁਕਰਵਾਰ ਨੂੰ ਪੰਜਾਬ ਕਾਂਗਰਸ ਭਵਨ ਚ ਸਿੱਧੂ ਦੀ ਤਾਜਪੋਸ਼ੀ ਲਈ ਇਕ ਮੈਗ ਸ਼ੋਅ ਕੀਤਾ ਗਿਆ। ਤੇ ਇਸ ਮੈਗਾ ਸ਼ੋਅ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਹਾਈਕਾਮਨ ਦੇ ਸੁਨੇਹਾ ਨਾਲ ਹਰੀਸ਼ ਰਾਵਤ ਤੋਂ ਇਲਾਵਾ ਕਾਂਗਰਸੀ ਸਾਂਸਦ ਵਿਧਾਇਕ, ਮੰਤਰੀ ਤੇ ਸੈਂਕੜੇ ਵਰਕਰ ਮੌਜਦ ਰਹੇ। ਬੇਸ਼ਕ ਇਸ ਮੈਗਾ ਸ਼ੋਅ ਦੇ ਰਾਹੀ ਹਰੀਸ਼ ਰਾਵਤ ਦੀ ਅਗਵਾਈ ਚ ਪੰਜਾਬ ਕਾਂਗਰਸ ਦੀ ਇੱਕਜੁੱਟਤਾ ਵਿਖਾਉਣ ਦੀ ਪੂਰੀ ਵਾਹ ਲਾਈ ਗਈ। ਇਸ ਲਈ ਪੰਜਾਬ ਭਵਨ ਤੋਂ ਲੈ ਕੇ ਸਟੇਜ ਤੱਕ ਕੈਪਟਨ ਤੇ ਸਿੱਧੂ ਇਕੱਠੇ ਬੈਠੇ ਵੀ ਨਜ਼ਰ ਆਏ। ਤਾਂ ਜੋ ਵਿਰੋਧੀਆਂ ਦੇ ਨਾਲ ਨਾਲ ਪੰਜਾਬ ਭਰ ਚ ਇਹੋ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਹੁਣ ਪੰਜਾਬ ਕਾਂਗਰਰਸ ਵਿੱਚ ਸਭ ਕੁਝ ਠੀਕ ਹੈ। ਪਰ ਸ਼ਾਈਦ ਕਾਂਗਰਸ ਚ ਅਜੇ ਵੀ ਸਭ ਕੁਝ ਠੀਕ ਨਹੀਂ। ਕੈਪਟਨ ਤੇ ਸਿੱਧੂ ਬੇਸ਼ਕ ਇਕਠੇ ਨਜ਼ਰ ਆਏ। ਪਰ ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਦੀ ਤਲਖੀ ਤੇ ਨਰਾਜ਼ਗੀ ਸਭ ਨੂੰ ਸਾਫ਼ ਨਜ਼ਰ ਆਈ। ਆਪਣੇ ਭਾਸ਼ਨ ਦੌਰਾਨ ਜਖੜ ਦਾ ਦਰਦ ਤੇ ਨਾਰਜ਼ਗੀ ਸਾਫ ਝਲਕ ਰਹੀ ਸੀ। ਫੇਰ ਭਾਵੇ ਉਹ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਹੋਵੇ ਜਾਂ ਫੇਰ ਹਾਈਕਾਰਮ ਦੇ ਨਾਲ।
ਕੈਪਟਨ ਸਾਹਮਣੇ ਜਾਖੜ ਨੇ ਚੁੱਕੇ ਅਫਸਰਸ਼ਾਹੀ 'ਤੇ ਸਵਾਲ
ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਨਵੇਂ ਪ੍ਰਧਾਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਮੌਕੇ ਬੋਲਦਿਆਂ ਜਾਖੜ ਨੇ ਕਿਹਾ ਕਿ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਨਹੀਂ ਅਫਸਰਸ਼ਾਹੀ ਮਾਰ ਗਈ। ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ। ਹੁਣ ਕਾਂਗਰਸੀ ਵਰਕਰਾਂ ਨੂੰ ਦੱਸਣ ਦਾ ਵੇਲਾ ਹੈ ਕਿ ਕਾਂਗਰਸ ਸਰਕਾਰ ਬਾਬੂਆਂ ਦੀ ਨਹੀਂ।
'ਕਾਂਗਰਸ ਦੇ ਦੁਬਾਰਾ ਉੱਠਣ ਦਾ ਰਾਹ ਕੋਟਕਪੂਰਾ ਤੋਂ ਹੋ ਕੇ ਜਾਂਦਾ'