ਚੰਡੀਗੜ੍ਹ ਡੈਸਕ: ਨੈਸ਼ਨਲ ਸੁਰੱਖਿਆ ਐਕਟ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਸਾਥੀਆਂ ਸਮੇਤ ਬੰਦ ਅੰਮ੍ਰਿਤਪਾਲ ਸਿੰਘ ਮੁੜ ਤੋਂ ਸੁਰਖੀਆਂ ਵਿੱਚ ਆ ਗਿਆ ਜਦੋਂ ਉਸ ਦੀ ਪਤਨੀ ਨੇ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਉੱਤੇ ਇਲਜ਼ਾਮ ਲਗਉਂਦਿਆ ਅੰਮ੍ਰਿਤਪਾਲ ਵੱਲੋਂ ਭੁੱਖ ਹੜਤਾਲ ਕਰਨ ਦੀ ਗੱਲ ਕਹੀ। ਅੰਮ੍ਰਿਤਪਾਲ ਦੀ ਪਤਨੀ ਨੇ ਇਲਜ਼ਾਮ ਲਾਇਆ ਸੀ ਕਿ ਭੁੱਖ ਹੜਤਾਲ ਕਰਨ ਦਾ ਕਾਰਣ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਹੈ। ਕਿਰਨਦੀਪ ਕੌਰ ਨੇ ਕਿਹਾ ਸੀ ਕਿ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ, ਉਨ੍ਹਾਂ ਨੂੰ ਫ਼ੋਨ ਕਾਲ ਲਈ ਇਜਾਜ਼ਤ ਨਾ ਦਿੱਤੀ ਜਾਵੇ। ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਜੇਲ੍ਹ ਦਾ ਖਾਣਾ ਜਿੱਥੇ ਖਾਣ ਦੇ ਲਾਇਕ ਨਹੀਂ ਹੁੰਦਾ ਉੱਥੇ ਹੀ ਇਸ ਵਿੱਚ ਤੰਬਾਕੂ ਵਰਗੇ ਪਦਾਰਥ ਪਾਏ ਜਾ ਰਹੇ ਹਨ।
ਅੰਮ੍ਰਿਤਪਾਲ ਦੀ ਭੁੱਖ ਹੜਤਾਲ 'ਤੇ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਦਾ ਸਪੱਸ਼ਟਕੀਰਨ, ਕਿਹਾ- ਜੇਲ੍ਹ 'ਚ ਨਹੀਂ ਹੋਈ ਕਿਸੇ ਤਰ੍ਹਾਂ ਦੀ ਭੁੱਖ ਹੜਤਾਲ - ਡਿਬੜੂਗੜ੍ਹ ਜੇਲ੍ਹ ਪ੍ਰਸ਼ਾਸਨ ਦੀ ਸਫਾਈ
ਡਿਬੜੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਭੁੱਖ ਹੜਤਾਲ ਉੱਤੇ ਹਨ, ਇਸ ਦੀ ਜਾਣਕਾਰੀ ਉਸ ਦੀ ਪਤਨੀ ਕਿਰਨਦੀਪ ਕੌਰ ਨੇ ਦਿੱਤੀ ਸੀ। ਹੁਣ ਦਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੀ ਭੁੱਖ ਹੜਤਾਲ ਉੱਤੇ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਨਹੀਂ ਬੈਠੇ ਹਨ।
![ਅੰਮ੍ਰਿਤਪਾਲ ਦੀ ਭੁੱਖ ਹੜਤਾਲ 'ਤੇ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਦਾ ਸਪੱਸ਼ਟਕੀਰਨ, ਕਿਹਾ- ਜੇਲ੍ਹ 'ਚ ਨਹੀਂ ਹੋਈ ਕਿਸੇ ਤਰ੍ਹਾਂ ਦੀ ਭੁੱਖ ਹੜਤਾਲ Jailor and Deputy commissioner confirmed There is no such hunger strike By Amritpal](https://etvbharatimages.akamaized.net/etvbharat/prod-images/30-06-2023/1200-675-18881366-139-18881366-1688117028592.jpg)
ਜੇਲ੍ਹ ਪ੍ਰਸ਼ਾਸਨ ਦੀ ਸਫਾਈ: ਮਾਮਲੇ ਉੱਤੇ ਈਟੀਵੀ ਭਾਰਤ ਨੇ ਇਸ ਸਬੰਧੀ ਡਿਪਟੀ ਕਲੈਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਚੰਗਾ ਪੰਜਾਬੀ ਖਾਣਾ ਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਪਿਛਲੇ ਹਫ਼ਤੇ ਪ੍ਰਸ਼ਾਸਨ ਵੱਲੋਂ ਰਸੋਈਏ ਨੂੰ ਬਦਲ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਅਜਿਹੀ ਕੋਈ ਭੁੱਖ ਹੜਤਾਲ ਨਹੀਂ ਹੈ ਜਿਸ ਦਾ ਜ਼ਿਕਰ ਹੋ ਰਿਹਾ ਹੈ। ਜੇਲ੍ਹਰ ਅਤੇ ਡਿਪਟੀ ਕਮਿਸ਼ਨਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੈਦੀ ਜੇਲ੍ਹ ਵਿੱਚ ਨਿੱਜੀ ਫੋਨ ਸੁਵਿਧਾਵਾਂ ਦੀ ਮੰਗ ਕਰ ਰਹੇ ਹਨ ਪਰ ਜੇਲ੍ਹ ਮੈਨੂਅਲ ਇਸ ਦੀ ਇਜਾਜ਼ਤ ਨਹੀਂ ਦਿੰਦਾ। ਉਹ ਹਫ਼ਤੇ ਵਿੱਚ ਇੱਕ ਵਾਰ ਜੇਲ੍ਹ ਅਥਾਰਟੀ ਦੇ ਫ਼ੋਨ ਤੋਂ ਪਰਿਵਾਰ ਨਾਲ ਗੱਲ ਕਰ ਸਕਦੇ ਹਨ।
- ਜਾਣੋ ਡਿਬੜੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਕਿਹੜੇ ਸਾਥੀਆਂ ਨਾਲ ਅੰਮ੍ਰਿਤਪਾਲ ? ਕਿਨ੍ਹਾਂ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ ਪੰਜਾਬ ਦਾ "ਵਾਰਿਸ"
- ਅੰਮ੍ਰਿਤਪਾਲ ਸਿੰਘ ਦੀ ਹੜ੍ਹਤਾਲ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਵੱਡਾ ਬਿਆਨ, ਕਿਹਾ- ਸਿੰਘਾਂ ਦੇ ਧਰਮ 'ਤੇ ਕੀਤਾ ਜਾ ਰਿਹਾ ਹਮਲਾ
- ਡਿਬੜੂਗੜ੍ਹ ਜੇਲ੍ਹ ਵਿੱਚ ਭੁੱਖ ਹੜਤਾਲ ਉਤੇ ਅੰਮ੍ਰਿਤਪਾਲ ਸਿੰਘ ਤੇ ਸਾਥੀ, ਪਤਨੀ ਕਿਰਨਦੀਪ ਕੌਰ ਨੇ ਪ੍ਰਸ਼ਾਸਨ 'ਤੇ ਲਾਏ ਗੰਭੀਰ ਇਲਜ਼ਾਮ
ਅੰਮ੍ਰਿਤਪਾਲ ਦੀ ਪਤਨੀ ਨੇ ਕਿਹਾ ਸੀ ਕਿ ਜੇਲ੍ਹ ਵਿੱਚ ਖਾਣ-ਪੀਣ ਦਾ ਪ੍ਰਬੰਧ ਠੀਕ ਨਹੀਂ ਹੈ। ਕਈ ਵਾਰ ਦਾਲ ਸਬਜ਼ੀ ਵਿੱਚ ਨਮਕ ਹੀ ਨਹੀਂ ਪਾਉਂਦੇ ਅਤੇ ਕਈ ਵਾਰ ਰੋਟੀਆਂ ਜੋ ਖਾਣ ਲਾਇਕ ਨਹੀਂ ਹੁੰਦੀਆਂ ਉਨ੍ਹਾਂ ਵਿੱਚ ਤੰਬਾਕੂ ਮਿਲਦਾ ਹੈ, ਜੋ ਵੀ ਖਾਣਾ ਬਣਾਉਂਦਾ ਹੈ ਉਹ ਤੰਬਾਕੂ ਦੀ ਵਰਤੋਂ ਕਰਦਾ ਹੈ। ਉਨ੍ਹਾਂ ਹੱਥਾਂ ਨਾਲ ਹੀ ਸਿੰਘਾਂ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ। ਕਈ ਵਾਰ ਇਹ ਕਹਿ ਕੇ ਸਾਰ ਦਿੰਦੇ ਹਨ ਕੇ ਸਾਨੂੰ ਤੁਹਾਡੀ ਭਾਸ਼ਾ ਸਮਝ ਨਹੀਂ ਆ ਰਹੀ, ਨਾ ਹੀ ਕੋਈ ਇੰਟਰਪ੍ਰੇਟਰ ਹੈ ਜੋ ਸਮਝਾ ਸਕੇ। ਕੁਝ ਸਿੰਘਾਂ ਨੂੰ ਅਜਿਹੇ ਪ੍ਰੈਸ਼ਰ ਕਾਰਨ ਮਾਨਸਿਕ ਤੰਗੀਆਂ ਵੀ ਆ ਰਹੀਆਂ ਹਨ, ਜਿਸ ਕਾਰਨ ਸਿਹਤ ’ਤੇ ਬਹੁਤ ਫ਼ਰਕ ਪੈ ਰਿਹਾ ਹੈ। ਸਰਕਾਰ ਨੂੰ ਜਲਦ ਤੋਂ ਜਲਦ ਇਨ੍ਹਾਂ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ। ਇਹ ਕੇਵਲ ਆਮ ਸਹੂਲਤਾਂ ਦੀ ਮੰਗ ਹੈ ਨਾਂ ਕਿ ਕੋਈ ਵੀਆਈਪੀ ਟਰੀਟਮੈਂਟ ਦੀ ਡਿਮਾਂਡ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਤੋਂ ਇਸ ਭੁੱਖ ਹੜਤਾਲ ਵਿੱਚ ਆਪਣੇ ਪਤੀ ਦੇ ਨਾਲ ਸ਼ਾਮਿਲ ਹੈ। ਪਰ ਹੁਣ ਸਾਰੇ ਇਲਜ਼ਾਮਾਂ ਉੱਤੇ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੇ ਆਪਣੀ ਸਫਾਈ ਸਾਹਮਣੇ ਰੱਖ ਦਿੱਤੀ ਹੈ।