ਪੰਜਾਬ

punjab

ETV Bharat / state

ਨਵਜੋਤ ਸਿੱਧੂ ਨੂੰ ਸੱਦਾ ਪੱਤਰ, ਭਾਰਤ ਜੋੜੋ ਯਾਤਰਾ ਦੀ ਸਮਾਪਤੀ ਮੌਕੇ ਕਰਨਗੇ ਸ਼ਿਰਕਤ !

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਿਲ ਕਰਨ ਲਈ ਕਾਂਗਰਸ ਹਾਈਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿੱਚ ਸੱਦਾ ਪੱਤਰ ਭੇਜਿਆ ਹੈ। ਜਾਣਕਾਰੀ ਮੁਤਾਬਿਕ ਨਵਜੋਤ ਸਿੱਧੂ ਨੂੰ ਇਸ ਯਾਤਰਾ ਦੀ ਸ੍ਰੀਨਗਰ ਵਿੱਚ ਸਮਾਪਤੀ ਮੌਕੇ ਸ਼ਾਮਿਲ ਹੋਣ ਲਈ ਬੁਲਾਇਆ ਗਿਆ ਹੈ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਨਵਜੋਤ ਸਿੱਧੂ 26 ਜਨਵਰੀ ਨੂੰ ਜੇਲ ਤੋਂ ਬਾਹਰ ਆ ਸਕਦੇ ਹਨ।

Invitation to Navjot Sidhu to attend the closing rally of Yatra
ਨਵਜੋਤ ਸਿੱਧੂ ਨੂੰ ਸੱਦਾ ਪੱਤਰ, ਭਾਰਤ ਜੋੜੋ ਯਾਤਰਾ ਦੀ ਸਮਾਪਤੀ ਮੌਕੇ ਕਰਨਗੇ ਸ਼ਿਰਕਤ!

By

Published : Jan 20, 2023, 12:51 PM IST

ਚੰਡੀਗੜ੍ਹ:ਪੂਰੇ ਦੇਸ਼ ਵਿੱਚ ਘੁੰਮ ਰਹੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਵਿੱਚ ਨਿਤ ਨਵੇਂ ਬਿਆਨ ਤੇ ਘਟਨਾਵਾਂ ਜੁੜ ਰਹੀਆਂ ਹਨ। ਹੁਣ ਤਾਜਾ ਖਬਰ ਇਹ ਆ ਰਹੀ ਹੈ ਕਿ ਇਸ ਯਾਤਰਾ ਵਿੱਚ ਕਾਂਗਰਸ ਦੇ ਬੇਬਾਕ ਲੀਡਰ ਨਵਜੋਤ ਸਿੱਧੂ ਵੀ ਸ਼ਾਮਿਲ ਹੋ ਸਕਦੇ ਹਨ। ਕਾਂਗਰਸ ਖੇੇਮੇਂ ਵਿੱਚੋਂ ਇਸਦੀ ਪੁਸ਼ਟੀ ਹੋ ਰਹੀ ਹੈ ਕਿ ਨਵਜੋਤ ਸਿੱਧੂ ਨੂੰ 30 ਜਨਵਰੀ ਨੂੰ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੀ ਸਮਾਪਤੀ ਜੋ ਵਿਸ਼ਾਲ ਰੈਲੀ ਹੋ ਰਹੀ ਹੈ, ਉਸ ਵਿਚ ਸ਼ਾਮਿਲ ਹੋਣ ਦਾ ਸੱਦਾ ਪੱਤਰ ਭੇਜਿਆ ਗਿਆ ਹੈ। ਇਹ ਸਮਾਪਤੀ ਰੈਲੀ ਸ੍ਰੀਨਗਰ ਵਿੱਚ ਹੋ ਰਹੀ ਹੈ। ਦੂਜੇ ਪਾਸੇ ਇਹ ਵੀ ਯਾਦ ਰਹੇ ਕਿ ਕਾਂਗਰਸ ਦੀ ਯਾਤਰਾ ਪੰਜਾਬ ਦਾ ਪੜਾਅ ਪਾਰ ਕਰਕੇ ਅੱਗੇ ਵਧ ਰਹੀ ਹੈ।

ਨਵਜੋਤ ਕੌਰ ਸਿੱਧੂ ਹੋਏ ਯਾਤਰਾ ਵਿੱਚ ਸ਼ਾਮਿਲ:ਜ਼ਿਕਰਯੋਗ ਹੈ ਕਿ ਕਾਂਗਰਸ ਦੀ ਯਾਤਰੀ ਵਿਚ ਨਵਜੋਤ ਸਿੱਧੂ ਦੀ ਘਰਵਾਲੀ ਨਵਜੋਤ ਕੌਰ ਸਿੱਧੂਵੀ ਸ਼ਾਮਿਲ ਹੋਏ ਸਨ। ਦੂਜੇ ਪਾਸੇ ਪਠਾਨਕੋਟ ਦੀ ਰੈਲੀ ਵਿਚ ਕਾਂਗਰਸੀ ਆਗੂਆਂ ਦੇ ਬਿਆਨ ਵੀ ਚਰਚਾ ਦਾ ਵਿਸ਼ਾ ਰਹੇ ਹਨ। ਖਾਸਕਰਕੇ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਾਰਟੀ ਵਿਚ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਕੋਈ ਵੱਡਾ ਅਹੁਦਾ ਨਾ ਦਿੱਤਾ ਜਾਵੇ। ਇਨ੍ਹਾਂ ਵਲੋਂ ਖਾਸਕਰਕੇ ਇਸ਼ਾਰਾ ਨਵੇਂ ਨਵੇਂ ਪਾਰਟੀ ਚੋਂ ਭਾਜਪਾ ਵੱਲ ਕੂਚ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਵੱਲ ਸੀ। ਇਨ੍ਹਾਂ ਆਗੂਆਂ ਵਲੋਂ ਕਿਹਾ ਗਿਆ ਕਿ ਕਾਂਗਰਸ ਦੀ ਵਿਚਾਰਧਾਰਾ ਅੱਗੇ ਲਿਆਉਣ ਵਾਲੇ ਲੀਡਰ ਹੀ ਅੱਗੇ ਆਉਣੇ ਚਾਹੀਦੇ ਹਨ।

ਇਹ ਵੀ ਪੜ੍ਹੋ:ਭਾਜਪਾ ਦਾ ਪੱਲਾ ਫੜ੍ਹ ਸਕਦੀ ਹੈ ਮਹਾਰਾਣੀ ਪ੍ਰਨੀਤ ਕੌਰ, ਕੇਂਦਰ ਮੰਤਰੀ ਸ਼ਾਹ ਦੀ ਪਟਿਆਲਾ ਰੈਲੀ ਰੱਦ

26 ਜਨਵਰੀ ਨੂੰ ਰਿਹਾਅ ਹੋ ਸਕਦੇ ਨੇ ਸਿੱਧੂ:ਇਹ ਵੀ ਚਰਚਾ ਹੈ ਕਿ ਰੋਡ ਰੇਜ ਦੇ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੱਧੂ ਬਾਹਰ ਆ ਸਕਦੇ ਹਨ। ਉਨ੍ਹਾਂ ਦੀ ਰਿਹਾਈ ਉੱਤੇ ਵੀ ਲੰਬੀ ਚਰਚਾ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਨਵਜੋਤ ਸਿੱਧੂ ਦੀ ਰਿਹਾਈ ਨਹੀਂ ਹੋਵੇਗੀ। ਪਰ ਇਹ ਜਰੂਰ ਹੈ ਕਿ ਜੇਕਰ ਰਿਹਾਈ ਹੁੰਦੀ ਹੈ ਤੇ 30 ਜਨਵਰੀ ਨੂੰ ਨਵਜੋਤ ਸਿੱਧੂ ਕਾਂਗਰਸ ਦੀ ਸਮਾਪਤੀ ਰੈਲੀ ਦਾ ਹਿੱਸਾ ਬਣਦੇ ਹਨ ਤਾਂ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਆ ਸਕਦਾ ਹੈ।

ABOUT THE AUTHOR

...view details