ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨਾਲ Etv Bharat ਨੇ ਕੀਤੀ ਗੱਲਬਾਤ, ਵੇਖੋ - ਲੋਕਸਭਾ ਚੋਣਾਂ 2019
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਦਿੱਤੀ ਜਾਣਕਾਰੀ। ਦੱਸਿਆ ਲੋਕ ਸਭਾ ਚੋਣਾਂ ਕਿੰਨੇ ਉਮੀਦਵਾਰ ਉਤਰਨਗੇ ਮੈਦਾਨ 'ਚ ਅਤੇ ਪੋਲਿੰਗ ਬੂਥ ਦੀ ਵਿਵਸਥਾ ਕਿਵੇਂ ਹੋਵੇਗੀ।
ਮੁੱਖ ਚੋਣ ਅਧਿਕਾਰੀ ਐਸ ਕੇ ਰਾਜੂ
ਚੰਡੀਗੜ੍ਹ: ਲੋਕਸਭਾ ਚੋਣਾਂ ਵਿੱਚ ਨਾਮਜ਼ਦਗੀ ਕਰਨ ਵਾਲੇ ਉਮੀਦਵਾਰਾਂ ਦਾ ਨਾਮ ਵਾਪਸ ਲੈਣ ਦੀ ਆਖਰੀ ਮਿਤੀ 2 ਮਈ ਸੀ ਜਿਸ ਵਿੱਚ 12 ਉਮੀਦਵਾਰਾਂ ਨੇ ਨਾਮ ਵਾਪਸ ਲੈ ਲਏ ਸਨ। ਇਸ ਤੋਂ ਬਾਅਦ ਹੁਣ 278 ਉਮੀਦਵਾਰ ਚੋਣ ਲੜਨਗੇ।
ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਕੁੱਲ 385 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਇਰ ਕੀਤੇ ਗਏ ਸਨ, ਜਿਨ੍ਹਾਂ ਦੀ ਪੜਤਾਲ ਤੋਂ ਬਾਅਦ 297 ਪੱਤਰ ਦਰੁਸਤ ਪਾਏ ਗਏ ਸਨ।