ਪੰਜਾਬ

punjab

ETV Bharat / state

ਗੁਰੂਕੁਲ ਗਲੋਬਲ ਬੱਚਿਆਂ ਨੇ ਮਨਾਇਆ ਅੰਤਰਾਸ਼ਟਰੀ ਗਰਲ ਚਾਈਲਡ ਡੇ

ਗੁਰੂਕੁਲ ਗਲੋਬਲ ਸਕੂਲ ਦੇ ਬੱਚਿਆਂ ਨੇ ਸ਼ੁੱਕਰਵਾਰ ਨੂੰ ਅੰਤਰਾਸ਼ਟਰੀ ਗਰਲ ਚਾਈਲਡ ਡੇ ਮਨਾਇਆ। ਇਸ ਮੌਕੇ ਪਿੰਕ ਟਰਬਨ ਮੁਹਿੰਮ ਚਲਾਈ, ਜਿਸ ਵਿੱਚ ਕੁੜੀਆਂ ਨੇ ਪਗੜੀ ਬੰਨ੍ਹੀ।

ਅੰਤਰਾਸ਼ਟਰੀ ਗਰਲ ਚਾਈਲਡ ਡੇ
ਅੰਤਰਾਸ਼ਟਰੀ ਗਰਲ ਚਾਈਲਡ ਡੇ

By

Published : Jan 25, 2020, 11:49 AM IST

ਚੰਡੀਗੜ੍ਹ: ਗੁਰੂਕੁਲ ਗਲੋਬਲ ਸਕੂਲ ਦੇ ਬੱਚਿਆਂ ਨੇ ਸ਼ੁੱਕਰਵਾਰ ਨੂੰ ਅੰਤਰਾਸ਼ਟਰੀ ਗਰਲ ਚਾਈਲਡ ਡੇ ਮਨਾਇਆ। ਇਸ ਮੌਕੇ ਪਿੰਕ ਟਰਬਨ ਮੁਹਿੰਮ ਚਲਾਈ, ਜਿਸ ਵਿੱਚ ਕੁੜੀਆਂ ਨੇ ਪਗੜੀ ਬੰਨ੍ਹੀ। ਇਸ ਪ੍ਰੋਗਰਾਮ ਦੇ ਵਿੱਚ ਪਿੰਕ ਟਰਬਨ ਮੁਹਿੰਮ ਦਾ ਮਤਲਬ ਇਹੀ ਹੈ ਕਿ ਕੁੜੀਆਂ ਵੀ ਮੁੰਡਿਆਂ ਤੋਂ ਘੱਟ ਨਹੀਂ ਹੈ।

ਵੇਖੋ ਵੀਡੀਓ

ਗੁਰੂਕੁਲ ਗਲੋਬਲ ਸਕੂਲ ਦੇ ਵਿੱਚ ਗਰਲ ਚਾਈਲਡ ਡੇ 'ਤੇ ਬੱਚਿਆਂ ਨੇ ਕਈ ਤਰ੍ਹਾਂ ਦੇ ਸਕਿੱਟ ਤੇ ਗੀਤ ਅਤੇ ਕਈ ਹੋਰ ਤਰ੍ਹਾਂ ਦੇ ਪ੍ਰੋਗਰਾਮਾਂ ਰਾਹੀਂ ਇਹ ਦੱਸਿਆ ਕਿ ਕੁੜੀਆਂ ਨੂੰ ਕੁੱਖ ਵਿੱਚ ਨਾ ਮਾਰੋ ਅਤੇ ਕੁੜੀਆਂ ਅੱਜ ਸਮੇਂ ਵਿੱਚ ਮੁੰਡਿਆਂ ਦੇ ਬਰਾਬਰ ਖੜ੍ਹੀਆਂ ਹਨ। ਅੱਜ ਕੁੜੀਆਂ ਵੀ ਵੱਡੇ-ਵੱਡੇ ਮੁਕਾਮ ਹਾਸਿਲ ਕਰ ਚੁੱਕੀਆਂ ਹਨ।

ਵੇਖੋ ਵੀਡੀਓ

ਇਹ ਵੀ ਪੜੋ: ਬਜਟ ਤੋਂ ਪਹਿਲਾ ਚੀਫ਼ ਜਸਟਿਸ ਨੇ ਕਹੀ ਵੱਡੀ ਗੱਲ

ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਐੱਸ.ਕੇ ਸੇਤੀਆ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਕੁੜੀਆਂ ਦੇਸ਼ ਦਾ ਨਾਂਅ ਉੱਚਾ ਕਰਦੀਆਂ ਹਨ। ਅੱਜ ਸਮਾਂ ਬਦਲ ਰਿਹਾ ਹੈ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਸਮਝਿਆਂ ਜਾਂਦਾ ਹੈ ਅਤੇ ਕੁੜੀਆਂ ਹਰ ਖੇਤਰ ਵਿੱਚ ਅੱਗੇ ਜਾ ਕੇ ਆਪਣੇ ਆਪ ਨੂੰ ਸਾਬਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਕ ਟਰਬਨ ਮੁਹਿੰਮ ਤਹਿਤ ਕੁੜੀਆਂ ਨੂੰ ਪਿੰਕ ਪਗੜੀ ਬੰਨ੍ਹ ਕੇ ਉਨ੍ਹਾਂ ਦਾ ਸਾਮਾਨ ਉੱਚਾ ਕੀਤਾ ਗਿਆ।

ABOUT THE AUTHOR

...view details