ਚੰਡੀਗੜ੍ਹ :ਨਸ਼ਿਆਂ ਦਾ ਪੰਜਾਬ ਵਿਚ ਹਮੇਸ਼ਾ ਮਹੱਤਵਪੂਰਨ ਮੁੱਦਾ ਰਿਹਾ ਹੈ, ਨਾਲ ਹੀ ਇਸ ਮੁੱਦੇ 'ਤੇ ਰਾਜਨੀਤੀ ਬਹੁਤ ਜ਼ਿਆਦਾ ਗਰਮਾਉਂਦੀ ਰਹੀ ਹੈ। ਚੋਣਾਂ ਲੜ ਰਹੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਵਾਅਦਿਆਂ 'ਤੇ ਨਸ਼ਿਆਂ ਦਾ ਖਾਤਮਾ ਕਰਨਾ ਪਵੇਗਾ। ਇੱਥੋਂ ਤੱਕ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਵੀ ਗੱਲ ਕੀਤੀ ਜਾਵੇ ਤਾਂ ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ੇਂ ਨੂੰ 4 ਹਫ਼ਤਿਆਂ ਦੇ ਅੰਦਰ-ਅੰਦਰ ਖ਼ਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਸਾਢੇ 4 ਸਾਲ ਤੋਂ ਵੱਧ ਸਮਾਂ ਹੋ ਗਿਆ ਨਸ਼ੇ ਦਾ ਕੋਈ ਹੱਲ ਨਹੀਂ ਹੋ ਸਕਿਆ। ਇਸ ਨਸ਼ੇ ਨਾਲ ਹੁਣ ਤਕ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਹਨ। ਪੰਜਾਬ ਵਿਚ ਲੌਕਡਾਉਨ ਦੌਰਾਨ ਵੀ ਨਸ਼ਿਆਂ ਦੀ ਕੋਈ ਘਾਟ ਨਹੀਂ ਆਈ। ਸਾਲ 2022 ਦੀਆਂ ਚੋਣਾਂ ਵੀ ਆ ਰਹੀਆਂ ਹਨ ਤੇ ਪੰਜਾਬ ਵਿੱਚ ਨਸ਼ਿਆਂ ਦੀ ਗਿਣਤੀ ਵੱਧ ਗਈ ਹੈ।
ਕੀ ਕਹਿੰਦੇ ਹਨ ਡਾ. ਪ੍ਰਮੋਦ ਕੁਮਾਰ
ਨਸ਼ਾ ਛੁਡਾਉ ਕੇਂਦਰ ਦੇ ਡਾ. ਪ੍ਰਮੋਦ ਕੁਮਾਰ ਦੱਸਦੇ ਹਨ ਕਿ ਪੰਜਾਬ ਵਿਚ ਨਸ਼ਾ ਕਰਨ ਵਾਲੇ ਸਮੇਂ, ਨਸ਼ਾ ਛੁਡਾਉ ਕੇਂਦਰਾਂ ਵਿਚ ਪਹੁੰਚਦੇ ਹਨ ਕਿਉਂਕਿ ਹਸਪਤਾਲਾਂ ਵਿਚ ਕੇਵਲ ਤੇ ਕੇਵਲ ਕੋਰੋਨਾ ਪੀੜਤਾਂ ਨੂੰ ਦੇਖਿਆ ਜਾ ਰਿਹਾ ਸੀ। ਨਸ਼ੇ ਦੇ ਆਦੀਆਂ ਦੀ ਨਫ਼ਰੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਸ਼ਿਆਂ ਦੇ ਮਾਮਲੇ ਵਿੱਚ ਪੰਜਾਬ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ, ਇਸ ਲਈ ਉਹ ਹਸਪਤਾਲਾਂ ਜਾਂ ਨਸ਼ਾ ਛੁਡਾਉ ਕੇਂਦਰਾਂ ਵਿੱਚ ਦਾਖਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਉਦੋਂ ਹੀ ਹੱਲ ਕੀਤੀ ਜਾ ਸਕੇਗੀ ਜਦੋਂ ਸਾਨੂੰ ਸਮਝ ਆ ਜਾਵੇ ਕਿ ਨਸ਼ਾ ਸਾਡੇ ਲਈ ਮਾੜਾ ਹੈ ਸਿਰਫ਼ ਨਸ਼ਾ ਛੱਡਣ ਲਈ ਨਸ਼ਾ ਛੁਡਾਉ ਕੇਂਦਰ ਵਿੱਚ ਦਾਖਲ ਹੋਣਾ ਹੀ ਕਾਫ਼ੀ ਨਹੀਂ।
ਪਿਛਲੇ ਕਈ ਸਾਲਾਂ ਤੋਂ ਪੰਜਾਬ ਇੱਕ ਨਸ਼ਾ ਕੇਂਦਰ ਬਣਿਆ
ਨਾਰਕੋਟਿਕਸ ਕੰਟਰੋਲ ਬਿਉਰੋ, ਚੰਡੀਗੜ੍ਹ ਦੇ ਸੰਯੁਕਤ ਡਾਇਰੈਕਟਰ ਜੀ.ਕੇ. ਸਿੰਘ ਨੇ ਦੱਸਿਆ ਕਿ ਅਫੀਮ, ਭੁੱਕੀ ਤੋਂ ਲੈ ਕੇ ਹੀਰੋਇਨ, ਕੋਕੀਨ, ਸਮੈਕ, ਸਿੰਥੈਟਿਕ ਡਰੱਗਜ਼, ਆਈਸ ਡਰੱਗਜ਼ ਤੱਕ ਪੰਜਾਬ ਵਿੱਚ ਮਹਿੰਗੇ ਨਸ਼ੇ ਮਿਲਣੇ ਆਮ ਹੋ ਗਏ ਹਨ। ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਵਿਦੇਸ਼ਾਂ ਤੋਂ ਨਸ਼ਿਆਂ ਦੀ ਤਸਕਰੀ ਕੀਤੀ ਜਾਂਦੀ ਹੈ। ਉਸ ਨੇ ਦੱਸਿਆ ਕਿ ਨਸ਼ਿਆਂ ਦਾ ਰਸਤਾ ਪਾਕਿਸਤਾਨ ਹੀ ਹੈ। ਹਾਲਾਂਕਿ ਇਰਾਨ, ਅਫ਼ਗਾਨਿਸਤਾਨ ਅਤੇ ਕਈ ਹੋਰ ਦੇਸ਼ਾਂ ਤੋਂ ਵੀ ਨਸ਼ਾ ਪਾਕਿਸਤਾਨ ਰਾਹੀਂ ਪੰਜਾਬ ਪਹੁੰਚਦਾ ਹੈ।
ਨਾਰਕੋਟਿਕਸ ਕੰਟਰੋਲ ਬਿਉਰੋ ਦੇ ਅੰਕੜੇ
1 ਜਨਵਰੀ 2021 ਤੋਂ 22 ਜੂਨ 2021
ਐਨਡੀਪੀਐੱਸ ਕਾਨੂੰਨ ਅਧੀਨ 5102 ਮਾਮਲੇ ਦਰਜ ਕੀਤੇ ਗਏ ਜਦਕਿ 6813 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ
ਬਰਾਮਦਗੀ
ਹੈਰੋਇਨ : 261.457 ਕਿਲੋ
ਅਫ਼ੀਮ : 297.715 ਕਿਲੋ
ਭੁੱਕੀ : 12929.567 ਕਿਲੋ
ਚਰਸ : 47.063 ਕਿਲੋ
ਗਾਂਜਾ : 685.609 ਕਿਲੋ
ਨਸ਼ੀਲੀਆਂ ਦਵਾਈਆਂ : 1.32 ਕਰੋੜ
ਡਰੱਗ ਮਨੀ : 3.84 ਕਰੋੜ
1 ਜਨਵਰੀ 2017 ਤੋਂ 22 ਜੂਨ 2021 ਤਕ 2 ਕਿੱਲੋ ਹੈਰੋਇਨ ਜਾਂ ਇਸ ਤੋਂ ਵੱਧ ਹੈਰੋਇਨ ਨਾਲ 421 ਵੱਡੀਆਂ ਮੱਛੀਆਂ ਫੜੀਆਂ ਗਈਆਂ
ਜੇ ਗੱਲ ਸਾਲ 2017 ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ 4 ਹਫ਼ਤਿਆਂ ਵਿਚ ਉਹ ਨਸ਼ਾ ਖਤਮ ਕਰ ਦੇਣਗੇ ਇਸ ਨੂੰ ਪੂਰਾ ਕਰਨ ਲਈ ਕੈਪਟਨ ਸਰਕਾਰ ਨੇ ਐਸਟੀਐਫ ਦੀ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ, ਤਾਂ ਜੋ ਨਸ਼ਾ ਵੇਚਣ ਵਾਲਿਆਂ 'ਤੇ ਸ਼ਿਕੰਜਾ ਕਸਿਆ ਜਾ ਸਕੇ। ਇਸ ਦਾ ਇਲਾਵਾ ਨਾਰਕੋਟਿਕਸ ਕੰਟਰੋਲ ਬਿਉਰੋ ਦੇ ਸਹਿਯੋਗ ਨਾਲ ਬਹੁਤ ਸਾਰੇ ਅਭਿਆਨ ਚਲਾਏ ਗਏ। ਪਰ ਸਾਢੇ 4 ਸਾਲ ਬੀਤਮ ਦੇ ਬਾਵਜੂਦ ਨਸ਼ੇ ਨੂੰ ਠੱਲ੍ਹ ਨਹੀੰ ਪਾਈ ਜਾ ਸਕੀ।
ਬੀ.ਐੱਸ.ਐਫ਼ ਵੱਲੋਂ ਕੀਤੀ ਜਾਂਦੀ ਹੈ ਵੱਡੀ ਰਿਕਵਰੀ
ਪੰਜਾਬ ਇਕ ਸਰਹੱਦੀ ਸਟੇਟ ਹੈ। ਅਜਿਹੀ ਸਥਿਤੀ ਵਿਚ ਬੀ.ਐੱਸ.ਐੱਫ. ਵੀ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ ਅਤੇ ਵੱਡੀ ਰਿਕਵਰੀ ਕਰਦੀ ਹੈ। ਬੀ.ਐੱਸ.ਐੱਫ. ਨਾਲ ਕੀਤੀ ਗਈ ਸੰਯੁਕਤ ਕਾਰਵਾਈ ਦੌਰਾਨ ਦਰਜ ਹੋੇ ਕੇਸਾਂ ਬਾਰੇ ਗੱਲ ਕਰੀਏ ਤਾਂ ਪਿਛਲੇ 5 ਸਾਲਾਂ ਵਿੱਚ ਨਸ਼ਿਆਂ ਵਿਰੁੱਧ ਵਿਸ਼ੇਸ਼ ਟਾਸਕ ਫੋਰਸ ਨੇ ਐਨਡੀਪੀਐਸ ਦੇ ਬਹੁਤ ਸਾਰੇ ਕੇਸ ਦਰਜ ਕੀਤੇ ਹਨ। ਇਥੋਂ ਤਕ ਕਿ ਪੰਜਾਬ ਪੁਲਿਸ ਵੀ ਕਾਫ਼ੀ ਸਰਗਰਮ ਹੈ ਅਤੇ ਨਸ਼ੇ ਹਰ ਦਿਨ ਬਰਾਮਦ ਕੀਤੇ ਜਾ ਰਹੇ ਹਨ। ਪਰ ਫਿਰ ਵੀ ਪੰਜਾਬ ਵਿਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।
ਪੰਜਾਬ ਪੁਲਿਸ ਵੱਲੋਂ ਪੇਸ਼ ਕੀਤੇ ਅੰਕੜੇ
ਸਾਲ 2019 ਵਿਚ 464 ਕਿਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ