ਪੰਜਾਬ

punjab

ETV Bharat / state

ਸਿੱਖ ਪ੍ਰਚਾਰਕਾਂ ਦਾ ਵਿਵਾਦ ਖ਼ਤਮ ਕਰਵਾਉਣ ਲਈ ਇਕੱਠੇ ਹੋਏ ਬੁੱਧੀਜੀਵੀ - ਪ੍ਰੋਫ਼ੈਸਰ ਮਨਜੀਤ ਸਿੰਘ

ਸਿੱਖ ਪ੍ਰਚਾਰਕਾਂ ਦਾ ਮਤਭੇਦ ਖ਼ਤਮ ਕਰਵਾਉਣ ਲਈ ਸਿੱਖ ਬੁੱਧੀਜੀਵੀਆਂ ਨੇ ਚੰਡੀਗੜ੍ਹ ਦੇ ਸੈਕਟਰ 28 ਵਿੱਚ ਪ੍ਰੈਸ ਕਾਨਫ਼ਰੰਸ ਕੀਤੀ।

ਬੁੱਧੀਜੀਵੀ
ਬੁੱਧੀਜੀਵੀ

By

Published : Feb 7, 2020, 1:52 AM IST

ਚੰਡੀਗੜ੍ਹ: ਸੈਕਟਰ 28 ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਅੱਜ ਸਿੱਖ ਬੁੱਧੀਜੀਵੀਆਂ ਵੱਲੋਂ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਵਾਦ ਬਾਰੇ ਪ੍ਰੈੱਸ ਵਾਰਤਾ ਕਰਦੇ ਹੋਏ ਗੁਰਤੇਜ ਸਿੰਘ ਨੇ ਕਿਹਾ ਕਿ ਸਿੱਖ ਪ੍ਰਚਾਰਕਾਂ ਦੇ ਵਿਚਕਾਰ ਚੱਲ ਰਹੇ ਮਤਭੇਦ ਨੂੰ ਜਨਤਕ ਨਹੀਂ ਕੀਤਾ ਜਾਣਾ ਚਾਹੀਦਾ ਇਸ ਬਾਰੇ ਵਿਚਾਰ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ। ਜਿਵੇਂ ਪੰਜ ਮੈਂਬਰੀ ਕਮੇਟੀ ਅਕਾਲ ਤਖ਼ਤ ਜੱਥੇਦਾਰ ਹਰਪ੍ਰੀਤ ਸਿੰਘ ਵੱਲੋਂ ਬਣਾਈ ਗਈ ਹੈ। ਢੱਡਰੀਆਂ ਵਾਲੇ ਵੀ ਆਪਣੀ ਕਮੇਟੀ ਬਣਾਉਣ ਅਤੇ ਇਸ ਮਾਮਲੇ 'ਤੇ ਗੱਲਬਾਤ ਕਰਨ।

ਸਿੱਖ ਪ੍ਰਚਾਰਕਾਂ ਦਾ ਵਿਵਾਦ ਖ਼ਤਮ ਕਰਵਾਉਣ ਲਈ ਇਕੱਠੇ ਹੋਏ ਬੁੱਧੀਜੀਵੀ

ਪ੍ਰੋਫ਼ੈਸਰ ਮਨਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਜੋ ਤਾਲਮੇਲ ਕਮੇਟੀ ਬਣਾ ਕੇ ਬੈਠ ਕੇ ਆਪਸ ਗੱਲਬਾਤ ਕਰ ਕੇ ਮਸਲੇ ਨੂੰ ਸਮਝਾਉਣ ਦੀ ਗੱਲ ਕੀਤੀ ਗਈ ਹੈ ਉਹ ਕਦਮ ਸ਼ਲਾਘਾਯੋਗ ਹੈ ਅਤੇ ਢੱਡਰੀਆਂ ਵਾਲਿਆਂ ਨੂੰ ਇਹ ਵਿਚਾਰ ਮੰਨ ਲੈਣਾ ਚਾਹੀਦਾ ਅਤੇ ਇਹ ਵਿਵਾਦ ਇੱਥੇ ਹੀ ਖ਼ਤਮ ਕਰ ਦੇਣਾ ਚਾਹੀਦਾ।

ਉੱਥੇ ਹੀ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਧਰਮ ਅਤੇ ਤਰਕ ਨੂੰ ਕਦੇ ਇਕੱਠਾ ਨਹੀਂ ਕਰੀਦਾ ਧਰਮ ਹਮੇਸ਼ਾ ਆਸਥਾ ਨਾਲ ਜੁੜੇ ਹੁੰਦੇ ਹਨ ਅਤੇ ਤਰਕ ਪ੍ਰਮਾਣਿਕਤਾ ਦੇ ਨਾਲ ਰਾਸਤੇ ਨੂੰ ਕਦੇ ਅੰਧ ਵਿਸ਼ਵਾਸ ਦੇ ਦਾਇਰੇ ਵਿੱਚ ਨਹੀਂ ਲੈ ਕੇ ਜਾਣਾ ਚਾਹੀਦਾ। ਉੱਥੇ ਹੀ ਪ੍ਰਚਾਰਕਾਂ ਦੇ ਵਿੱਚ ਸ਼ੁਰੂ ਹੋਏ ਵਿਵਾਦ ਨੂੰ ਇੱਥੇ ਹੀ ਮੁਕਾ ਦੇਣਾ ਚਾਹੀਦਾ ਅਗਰ ਵਿਵਾਦ ਨਹੀਂ ਮੁੱਕਦਾ ਤਾਂ ਸਿੱਖ ਜਗਤ ਆਪੇ ਫ਼ੈਸਲਾ ਕਰੇਗਾ ਕਿਸ ਨੂੰ ਖਤਮ ਕਿਵੇਂ ਕਰਨ ?

ਡਾ. ਗੁਰਸ਼ਰਨ ਸਿੰਘ ਢਿੱਲੋਂ ਨੇ ਇਸ ਬਾਰੇ ਕਿਹਾ ਕਿ ਸਮਾਜ ਨੂੰ ਇਸ ਤਰ੍ਹਾਂ ਦਾ ਵਿਵਾਦ ਚੰਗੀ ਸੇਧ ਨਹੀਂ ਦਿੰਦਾ। ਇਸ ਕਰਕੇ ਪ੍ਰਚਾਰਕਾਂ ਨੂੰ ਆਪਣੇ ਵਿਵਾਦ ਇੱਥੇ ਹੀ ਖ਼ਤਮ ਕਰ ਦੇਣਾ ਚਾਹੀਦਾ ਅਤੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਮਲਾ ਇੰਨਾ ਤੂਲ ਫੜ੍ਹ ਚੁੱਕਿਆ ਕਿ ਦੋਵੇਂ ਧਿਰਾਂ ਆਪਸ ਵਿੱਚ ਇੱਕ ਦੂਜੇ ਨੂੰ ਧਮਕੀਆਂ ਨੇ ਇਹ ਸਭ ਸਿੱਖ ਜਗਤ ਨੂੰ ਚੰਗੀ ਸੇਧ ਨਹੀਂ ਦਿੰਦਾ ਜਿਸ ਕਰਕੇ ਇਸ ਦਾ ਨਿਪਟਾਰਾ ਜ਼ਰੂਰੀ ਹੈ

ABOUT THE AUTHOR

...view details