ਪੰਜਾਬ

punjab

ETV Bharat / state

ਧਨਾਸ ਤੇ ਡੱਡੂਮਾਜਰਾ ਦੇ ਜ਼ਮੀਨ ਐਕੁਆਇਰ ਮਾਮਲੇ 'ਚ ਵਕੀਲ ਨੇ ਦਿੱਤੀ ਜਾਣਕਾਰੀ - ਯੂਟੀ-ਪੰਜਾਬ ਸੀਮਾ ਦੇ ਮੁੱਲਾਂਪੁਰ ਵਾਲੇ ਪਾਸੇ ਪੀਆਰ 4

ਯੂਟੀ ਪ੍ਰਸ਼ਾਸਨ ਨੇ ਦੱਖਣੀ ਮਾਰਗ, ਚੰਡੀਗੜ੍ਹ ਨੂੰ ਯੂਟੀ-ਪੰਜਾਬ ਸੀਮਾ ਦੇ ਮੁੱਲਾਂਪੁਰ ਵਾਲੇ ਪਾਸੇ ਪੀਆਰ 4 (ਮੁੱਖ ਸੜਕ) ਨਾਲ ਜੋੜਨ ਲਈ ਕੁੱਲ 17.76 ਏਕੜ ਜ਼ਮੀਨ ਐਕੁਆਇਰ ਕਰਨ ਲਈ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਵਕੀਲ ਚਰਨਪਾਲ ਸਿੰਘ ਬਾਗੜੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਸਾਂਝੀ ਕੀਤੀ।

ਫ਼ੋਟੋ
ਫ਼ੋਟੋ

By

Published : May 26, 2020, 6:01 PM IST

ਚੰਡੀਗੜ੍ਹ: ਯੂਟੀ ਪ੍ਰਸ਼ਾਸਨ ਨੇ ਦੱਖਣੀ ਮਾਰਗ, ਚੰਡੀਗੜ੍ਹ ਨੂੰ ਯੂਟੀ-ਪੰਜਾਬ ਸੀਮਾ ਦੇ ਮੁੱਲਾਂਪੁਰ ਵਾਲੇ ਪਾਸੇ ਪੀਆਰ 4 (ਮੁੱਖ ਸੜਕ) ਨਾਲ ਜੋੜਨ ਲਈ ਕੁੱਲ 17.76 ਏਕੜ ਜ਼ਮੀਨ ਐਕੁਆਇਰ ਕਰਨ ਲਈ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਵੀਡੀਓ

ਇਸ ਬਾਰੇ ਗੱਲ ਕਰਦਿਆਂ ਵਕੀਲ ਚਰਨਪਾਲ ਸਿੰਘ ਬਾਗੜੀ ਨੇ ਦੱਸਿਆ ਕਿ 90 ਦੇ ਕਰੀਬ ਪਿੰਡਾਂ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਵਿੱਚ ਕਈ ਵੱਡੇ ਬਿਲਡਰ ਆਪਣੇ ਪ੍ਰੋਜੈਕਟ ਤਿਆਰ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਜ਼ਮੀਨ ਦਾ ਕੁਲੈਕਟਰ ਰੇਟ ਪਹਿਲਾ ਹੀ ਕਾਫੀ ਜ਼ਿਆਦਾ ਹੈ ਪਰ ਇਸ ਦੇ ਬਦਲੇ ਚੰਡੀਗੜ੍ਹ ਪ੍ਰਸ਼ਾਸਨ ਕਿਸਾਨਾਂ ਨੂੰ ਬਹੁਤ ਘੱਟ ਕੀਮਤ ਦੇ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸ਼ਹਿਰ ਦਾ ਪਹਿਲਾ ਅਜਿਹਾ ਲੈਂਡ ਐਕਵਾਇਰ ਕਰਨ ਦਾ ਵਾਕਿਆ ਨਹੀਂ ਜਿੱਥੇ ਰੈਵੀਨਿਊ ਰਿਕਾਰਡ ਨੂੰ ਅਪਡੇਟ ਹੀ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਉਹ ਹੁਣ ਚੰਡੀਗੜ੍ਹ ਪ੍ਰਸ਼ਾਸਨ ਤੇ ਵੀਪੀ ਸਿੰਘ ਬਦਨੌਰ ਨੂੰ ਮਿਲਣਗੇ ਤੇ ਰੀ-ਪ੍ਰੈਜੈਂਟੇਸ਼ਨ ਵੀ ਦੇਣਗੇ ਕਿ ਬਿਨਾ ਕਿਸੇ ਨੋਟਿਸ ਤੋਂ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਜ਼ਮੀਨ ਦੇ ਬਦਲੇ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ।

ABOUT THE AUTHOR

...view details