ਚੰਡੀਗੜ੍ਹ:ਬੀਤੇ ਸਮੇਂ ਦੌਰਾਨ ਪੂਰੀ ਦੁਨੀਆਂ ਉੱਤੇ ਕਹਿਰ ਬਣ ਕੇ ਲੱਖਾਂ ਲੋਕਾਂ ਦੀ ਜਾਨ ਲੈਣਾ ਵਾਲਾ ਕੋਰੋਨਾ ਹੁਣ ਮੁੜ ਤੋਂ ਚਰਚਾ ਵਿੱਚ ਹੈ। ਇਸ ਵਾਰ ਕੋਰੋਨਾ ਦਾ ਇੱਕ ਹੋਰ ਨਵਾਂ ਰੂਪ ਜਿਸ ਨੂੰ ਸਬਸਟਰੇਨ ਜੇਐਨ.1 ਦਾ ਨਾਮ ਦਿੱਤਾ ਗਿਆ ਹੈ ਲਗਾਤਾਰ ਭਾਰਤ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਬੀਤੇ ਦਿਨ ਜਿੱਥੇ ਕੇਂਦਰੀ ਸਿਹਤ ਮੰਤਰੀ (Union Health Minister) ਵੱਲੋਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਰੋਨਾ ਦੇ ਨਵੇਂ ਰੂਪ ਤੋਂ ਬਚਣ ਦੀ ਸਲਾਹ ਦਿੱਤੀ ਗਈ ਸੀ ਉੱਥੇ ਹੀ ਹੁਣ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਇਸ ਨੂੰ ਲੈਕੇ ਚੌਕਸ ਹੋ ਗਿਆ ਹੈ।
Corona New Variant: ਕੋਰੋਨਾ ਦੇ ਨਵੇਂ ਵੇਰੀਏਂਟ ਨੂੰ ਲੈਕੇ ਚੌਕਸ ਹੋਇਆ ਚੰਡੀਗੜ੍ਹ ਪ੍ਰਸ਼ਾਸਨ, ਲੋਕਾਂ ਨੂੰ ਮਾਸਕ ਪਹਿਨਣ ਦੀ ਦਿੱਤੀ ਗਈ ਹਦਾਇਤ - Advice on wearing a mask
New Variant of Corona: ਕੋਰੋਨਾ ਦੇ ਨਵੇਂ ਰੂਪ ਸਬਸਟਰੇਨ ਜੇਐਨ.1 ਨੇ ਹੁਣ ਭਾਰਤ ਵਿੱਚ ਪੈਰ ਪਸਾਰ ਨੇ ਸ਼ੁਰੂ ਕਰ ਦਿੱਤੇ ਹਨ, ਇਸ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਚੌਕਸੀ ਵਰਤਦਿਆਂ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਉੱਤੇ ਜਾਣ ਸਮੇਂ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।
Published : Dec 21, 2023, 6:43 AM IST
ਮਾਸਕ ਦੀ ਮੁੜ ਵਾਪਸੀ:ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੇ ਨਵੇਂ ਰੂਪ ਨੂੰ ਦੇਖਦੇ ਹੋਏ ਵੱਡਾ ਫੈਸਲਾ ਲਿਆ ਅਤੇ ਚੰਡੀਗੜ੍ਹ ਸ਼ਹਿਰ ਵਿੱਚ ਮਾਸਕ (Masks in Chandigarh city) ਦੀ ਮੁੜ ਵਾਪਸੀ ਹੋਈ। ਪ੍ਰਸ਼ਾਸਨ ਨੇ ਲੋਕਾਂ ਨੂੰ ਭੀੜ ਵਾਲੇ ਇਲਾਕਿਆਂ ਵਿੱਚ ਮਾਸਕ ਪਹਿਨਣ ਦੀ ਸਲਾਹ (Advice on wearing a mask) ਦਿੱਤੀ ਹੈ ਅਤੇ ਭੀੜ ਵਾਲੀਆਂ ਥਾਵਾਂ ਤੋਂ ਬਚਣ ਲਈ ਵੀ ਹਦਾਇਤਾਂ ਕੀਤੀਆਂ ਹਨ। ਹਸਪਤਾਲ ਜਾਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਮਾਸਕ ਪਹਿਨਣਾ ਜ਼ਰੂਰੀ ਹੈ। ਬੁਖਾਰ, ਜ਼ੁਕਾਮ ਅਤੇ ਸਾਹ ਲੈਣ ਵਿੱਚ ਤਕਲੀਫ਼ ਵਰਗੇ ਲੱਛਣ ਹੋਣ 'ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਜੇਕਰ ਕੋਈ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ 7 ਦਿਨਾਂ ਲਈ ਆਪਣੇ ਆਪ ਨੂੰ ਆਈਸੋਲੇਟ ਕਰਨਾ ਜ਼ਰੂਰੀ ਹੈ।
- ਸਾਲ 2012 ਵਿੱਚ ਦਰਜ 200 ਕਰੋੜ ਦੇ ਡਰੱਗ ਰੈਕੇਟ ਮਾਮਲੇ 'ਚ ਮੁਲਜ਼ਮ ਰਾਜਾ ਕੰਦੋਲਾ ਬਰੀ, ਪੁਲਿਸ ਪੇਸ਼ ਨਹੀਂ ਕਰ ਸਕੀ ਸਬੂਤ
- Amritsar Police Encounter: ਐਨਕਾਊਂਟਰ 'ਚ ਮਾਰੇ ਗਏ ਗੈਂਗਸਟਰ ਦੇ ਪਿਤਾ ਨੇ ਕਿਹਾ- ਪੁੱਤ ਤੋਂ ਤੰਗ ਹੋ ਕੇ ਕੀਤਾ ਸੀ ਉਸ ਨੂੰ ਬੇਦਖਲ
- Lehenga Ban In Gurudwara: ਆਨੰਦ ਕਾਰਜ ਵੇਲੇ ਲਾੜੀ ਦੇ ਲਹਿੰਗਾ ਪਾਉਣ 'ਤੇ ਰੋਕ, ਲਹਿੰਗਾ ਵਪਾਰੀਆਂ ਨੇ ਕਿਹਾ- ਵਪਾਰ 'ਤੇ ਅਸਰ, ਕੈਂਸਲ ਹੋ ਰਹੀਆਂ ਨੇ ਐਡਵਾਂਸ ਬੁਕਿੰਗਾਂ
ਸਿਹਤ ਮੰਤਰੀ ਦੀ ਅਪੀਲ: ਦੱਸ ਦਈਏ ਬੀਤੇ ਦਿਨਸਿਹਤ ਮੰਤਰੀ ਨੇ ਸੂਬਿਆਂ ਨੂੰ ਕੇਂਦਰ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੰਦਿਆਂ ਕਿਹਾ, 'ਸਾਨੂੰ ਘਬਰਾਉਣ ਦੀ ਨਹੀਂ, ਚੌਕਸ ਰਹਿਣ ਦੀ ਲੋੜ ਹੈ।' ਮੰਤਰੀ ਨੇ ਕਿਹਾ ਕਿ ਹਸਪਤਾਲ ਦੀਆਂ ਤਿਆਰੀਆਂ ਲਈ ਮੌਕ ਡਰਿੱਲ ਕਰਵਾਉਣ, ਨਿਗਰਾਨੀ ਵਧਾਉਣ ਅਤੇ ਲੋਕਾਂ ਨਾਲ ਗੱਲਬਾਤ ਕਰਨ ਦੀ ਲੋੜ ਹੈ। ਉਨ੍ਹਾਂ ਸਾਰੇ ਹਸਪਤਾਲਾਂ ਵਿੱਚ ਹਰ ਤਿੰਨ ਮਹੀਨੇ ਬਾਅਦ ਮੌਕ ਡਰਿੱਲ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਨਾਲ ਹੀ ਰਾਜਾਂ ਨੂੰ ਵੀ ਅਪੀਲ ਕੀਤੀ ਕਿ ਤਿਉਹਾਰਾਂ ਤੋਂ ਪਹਿਲਾਂ ਸਰਦੀਆਂ ਦੇ ਮੌਸਮ ਦੌਰਾਨ ਸਾਵਧਾਨੀ ਦੇ ਉਪਾਅ ਯਕੀਨੀ ਬਣਾਏ ਜਾਣ। ਮਾਂਡਵੀਆ ਨੇ ਕਿਹਾ, 'ਸਾਡੀਆਂ ਤਿਆਰੀਆਂ 'ਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਸਿਹਤ ਰਾਜਨੀਤੀ ਦਾ ਖੇਤਰ ਨਹੀਂ ਹੈ। ਕੇਂਦਰੀ ਸਿਹਤ ਮੰਤਰਾਲਾ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹੈ। ਮਾਂਡਵੀਆ ਨੇ ਆਨਲਾਈਨ ਮਾਧਿਅਮ ਰਾਹੀਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਅਤੇ ਵਧੀਕ ਮੁੱਖ ਪ੍ਰਮੁੱਖ ਸਕੱਤਰਾਂ (ਸਿਹਤ) ਨਾਲ ਸਮੀਖਿਆ ਮੀਟਿੰਗ ਕੀਤੀ।