ਚੰਡੀਗੜ੍ਹ: ਸੈਕਟਰ 33 ਟੈਰੇਸ ਗਾਰਡਨ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਬੂਥ ਦੀ ਛੱਤ ਡਿੱਗ ਗਈ, ਜਿਸ ਨਾਲ ਚਾਰ ਮਜ਼ਦੂਰ ਫਸ ਗਏ। ਫਿਲਹਾਲ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ ਹੈ ਪਰ ਇਕ ਵਿਅਕਤੀ ਅਜੇ ਵੀ ਫਸਿਆ ਹੋਇਆ ਹੈ। ਜਿਸ ਨੂੰ ਬਟਾਉਣ ਲਈ ਯਤਨ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਇਹ ਕਰਮਚਾਰੀ ਇਸ (Repair work in the booth) ਬੂਥ ਵਿੱਚ ਮੁਰੰਮਤ ਦਾ ਕੰਮ ਕਰ ਰਹੇ ਸਨ।
Collapse of the booth roof in chandighar: ਚੰਡੀਗੜ੍ਹ ਦੇ ਸੈਕਟਰ 33 'ਚ ਵੱਡਾ ਹਾਦਸਾ, ਬੂਥ ਦੀ ਛੱਤ ਡਿੱਗਣ ਕਾਰਨ 4 ਮਜ਼ਦੂਰ ਦਬੇ - ਬੂਥ ਦੀ ਛੱਤ ਡਿੱਗਣ ਕਾਰਨ ਵੱਡਾ ਹਾਦਸਾ
ਚੰਡੀਗੜ੍ਹ ਦੇ ਸੈਕਟਰ 33 ਨਜ਼ਦੀਕ ਪੈਂਦੇ ਟੈਰੇਸ ਗਾਰਡਨ ਕੋਲ ਇੱਕ ਬੂਥ ਦੀ ਛੱਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਬੂਥ ਦੇ ਮਲਬੇ ਹੇਠ 4 ਮਜ਼ਦੂਰ ਦਬ ਗਏ,ਜਿਨ੍ਹਾਂ ਨੂੰ ਮੁਸ਼ੱਕਤ ਨਾਲ ਬਾਹਰ ਕੱਢਿਆ ਗਿਆ। (major accident due to the fall of the roof )
Published : Oct 4, 2023, 8:37 PM IST
ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ: ਇਸ ਬੂਥ ਵਿੱਚ ਇੱਕ ਕੌਫੀ ਹਾਊਸ ਖੁੱਲ੍ਹਣ ਵਾਲਾ ਸੀ। ਇਸ ਸਬੰਧੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਹਾਦਸਾ ਵਾਪਰ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ (Fire brigade personnel) ਅਤੇ ਆਫਤ ਪ੍ਰਬੰਧਨ ਟੀਮ ਨੇ ਤੁਰੰਤ ਤਿੰਨਾਂ ਮਜ਼ਦੂਰਾਂ ਨੂੰ ਬਾਹਰ ਕੱਢਿਆ। ਜਦੋਂ ਕਿ ਇੱਕ ਮਜ਼ਦੂਰ ਨੂੰ ਮਲਬੇ ਅੰਦਰੋਂ ਤਲਾਸ਼ੀ ਲਈ ਕਾਫੀ ਮੁਸ਼ੱਕਤ ਕਰਨੀ ਪਈ। ਫਿਲਹਾਲ ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
- Gangsters of Bambiha group arrested: ਮੁਹਾਲੀ 'ਚ ਬੰਬੀਹਾ ਗੈਂਗ ਦੇ ਦੋ ਗੁਰਗੇ ਗ੍ਰਿਫ਼ਤਾਰ, ਗੈਰ-ਕਾਨੂੰਨੀ ਅਸਲਾ ਬਰਾਮਦ, ਡੀਜੀਪੀ ਪੰਜਾਬ ਨੇ ਜਾਣਕਾਰੀ ਕੀਤੀ ਸਾਂਝੀ
- Security guards in schools: ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਬਿਆਨ, ਕਿਹਾ-ਸਰਕਾਰੀ ਸਕੂਲਾਂ 'ਚ ਸੁਰੱਖਿਆ ਮੁਲਜ਼ਮ ਤਾਇਨਾਤ, ਪੰਜਾਬ ਅਜਿਹਾ ਕਰਨ ਵਾਲਾ ਪਲੇਠਾ ਸੂਬਾ
- Amritpal Singh And Colleagues On Hunger Strike: ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਭੁੱਖ ਹੜਤਾਲ ਦਾ ਮਸਲਾ, ਡੀਸੀ ਨੂੰ ਮਿਲੀ ਸ਼੍ਰੋਮਣੀ ਕਮੇਟੀ, ਪਰਿਵਾਰ ਨੇ ਵੀ ਜਤਾਏ ਕਈ ਇਤਰਾਜ਼
ਹਾਦਸੇ ਵਾਲੀ ਥਾਂ ਦੀ ਘੇਰਾਬੰਦੀ: ਪੁਲਿਸ ਕੰਟਰੋਲ ਰੂਮ (Police Control Room) ਵਿੱਚ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਡੀਐੱਸਪੀ ਸਾਊਥ ਦਲਬੀਰ ਸਿੰਘ, ਸੈਕਟਰ 34 ਥਾਣੇ ਦੇ ਇੰਚਾਰਜ ਬਲਦੇਵ ਸਿੰਘ ਅਤੇ ਸੈਕਟਰ 31 ਪੁਲਿਸ ਸਟੇਸ਼ਨ ਦੇ ਇੰਚਾਰਜ ਰਾਮ ਰਤਨ ਸ਼ਰਮਾ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ। ਇਸ ਦੌਰਾਨ ਪੁਲਿਸ ਨੇ ਹਾਦਸਾਗ੍ਰਸਤ ਇਲਾਕੇ ਦੀ ਘੇਰਾਬੰਦੀ (Siege of the disaster area) ਕਰ ਲਈ। ਰੋਡ ਵੀ ਜਾਮ ਕਰ ਦਿੱਤਾ ਗਿਆ ਹੈ। ਯਾਤਰੀਆਂ ਲਈ ਰਸਤਾ ਮੋੜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਅਤੇ ਆਫਤ ਪ੍ਰਬੰਧਨ ਅਧਿਕਾਰੀਆਂ ਦੀ ਸਥਾਨਕਵਾਸੀਆਂ ਨੇ ਵੀ ਵਧ-ਚੜ੍ਹ ਕੇ ਮਦਦ ਕੀਤੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਿਆ।