ਚੰਡੀਗੜ੍ਹ: ਪੰਜਾਬ 'ਚ ਮੂੰਗੀ ਅਤੇ ਮੱਕੀ ਦੀ ਫ਼ਸਲ ਦਾ ਢੁੱਕਵਾਂ ਰੇਟ ਨਾ ਮਿਲਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਚੰਦੂਮਾਜਰਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੀ ਅਣਗਹਿਲੀ ਕਰਕੇ ਕਿਸਾਨਾਂ ਨੂੰ ਮੱਕੀ ਅਤੇ ਮੂੰਗੀ ਦੀ ਖਰੀਦ ਵਿੱਚ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਮੱਕੀ ਅੱਜ ਮੰਡੀਆਂ 1000 ਤੋਂ 1100 ਰੁਪਏ ਵਿਚ ਚੁੱਕੀ ਜਾ ਰਹੀ ਹੈ ਉੱਥੇ ਹੀ ਮੂੰਗੀ ਵਿੱਚ 11 ਤੋਂ 1500 ਰੁਪਏ ਪ੍ਰਤੀ ਕੁਇੰਟਲ ਦਾ ਘਾਟਾ ਕਿਸਾਨਾਂ ਨੂੰ ਪੈ ਰਿਹਾ ਹੈ ਜੋ ਕਿ ਕਿਸਾਨਾਂ ਨਾਲ ਸਰਾਸਰ ਧੱਕਾ ਹੈ।
ਪੰਜਾਬ ਸਰਾਕਰ ਚੁੱਪ : ਚੰਦੂਮਾਜਰਾ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਪਰ ਸਰਕਾਰ ਚੁੱਪ ਬੈਠੀ ਹੈ। ਸਰਕਾਰ ਇਸ ਮਸਲੇ 'ਤੇ ਬਿਲਕੁਲ ਵੀ ਸੰਜੀਦਗੀ ਨਹੀਂ ਵਿਖਾ ਰਹੀ। ਮੁੱਖ ਮੰਤਰੀ ਕਦੇ ਰਾਜਸਥਾਨ ਕਦੇ ਮੱਧ ਪ੍ਰਦੇਸ਼ ਅਤੇ ਕਰਦੇ ਛੱਤੀਸਗੜ੍ਹ ਦੇ ਚੱਕਰ ਲਗਾ ਕੇ ਵੋਟਾਂ ਬਟੋਰਨ 'ਚ ਲੱਗੇ ਹਨ, ਪਰ ਪੰਜਾਬ ਦੇ ਕਿਸਾਨਾਂ ਲਈ ਸਰਕਾਰ ਕੋਲ ਬੋਲਣ ਨੂੰ ਕੁਝ ਨਹੀਂ। ਜੇਕਰ ਸਰਕਾਰ ਥੋੜ੍ਹਾ ਬਹੁਤ ਵੀ ਸੰਜੀਦਾ ਹੁੰਦੀ ਤਾਂ ਭਰਪਾਈ ਸਕੀਮ ਦੇ ਤਹਿਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਇਆ ਜਾ ਸਕਦਾ ਸੀ। ਇਸ ਸਬੰਧੀ ਪੋਰਟਲ ਦੀ ਜਾਣਕਾਰੀ ਜੇਕਰ ਕਿਸਾਨਾਂ ਨੂੰ ਦਿੱਤੀ ਜਾਂਦੀ ਤਾਂ ਕਿਸਾਨਾਂ ਨੂੰ ਮੁਆਵਜ਼ਾ ਮਿਲ ਜਾਣਾ ਸੀ। ਕਿਸਾਨਾਂ ਨੂੰ ਇਸ ਪੋਰਟਲ ਰਾਹੀਂ ਕਰੋੜਾਂ ਰੁਪਏ ਮੁਆਵਜ਼ਾ ਮਿਲਣਾ ਸੀ।
- ਲੋਕਾਂ ਦੇ ਏਟੀਐਮ ਬਦਲ ਕੇ ਕੱਢ ਲੈਂਦੇ ਸੀ ਪੈਸੇ, ਬਰਨਾਲਾ ਪੁਲਿਸ ਨੇ ਇੱਕ ਮਹਿਲਾ ਸਣੇ ਕੀਤੇ ਚਾਰ ਵਿਅਕਤੀ ਕਾਬੂ
- ਕਿਉਂ ਲਗਾਉਣੀ ਜ਼ਰੂਰੀ ਹੈ ਹਾਈ ਸਿਕਿਉਰਿਟੀ ਨੰਬਰ ਪਲੇਟ? ਇਸ ਤਰ੍ਹਾਂ ਸਮਝੋ ਰਜਿਸਟ੍ਰੇਸ਼ਨ ਤੋਂ ਲੈ ਕੇ ਪਲੇਟ ਜੜ੍ਹਨ ਤੱਕ ਦੀ ਸਾਰੀ ਪ੍ਰਕਿਰਿਆ
- ਆਕਾਸ਼ਦੀਪ ਖੁਦਕੁਸ਼ੀ ਮਾਮਲਾ : ਪ੍ਰਸ਼ਾਸ਼ਨ ਵੱਲੋਂ ਪੀੜਤ ਪਰਿਵਾਰ ਨੂੰ ਦਿੱਤਾ ਗਿਆ 2 ਲੱਖ ਰੁਪਏ ਦਾ ਮੁਆਵਜ਼ਾ, ਪੁਲਿਸ ਕੇਸ ਵਾਪਸ ਲੈਣ ਦੇ ਭਰੋਸੇ ਉਪਰੰਤ ਚੁੱਕਿਆ ਧਰਨਾ