ਚੰਡੀਗੜ੍ਹ: ਪੰਜਾਬ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਉੱਤੇ ਕਾਬਿਜ਼ ਹੋਈ ਹੈ ਉਦੋਂ ਤੋਂ ਸਰਕਾਰ ਨੇ ਕਈ ਅਜਿਹੇ ਫੈਸਲੇ ਕੀਤੇ ਹਨ ਜੋ ਪਿਛਲੀਆਂ ਸਰਕਾਰਾਂ ਦੇ ਬਿਲਕੁੱਲ ਉਲਟ ਹਨ। ਅੱਜ ਮੁੜ ਤੋਂ ਪੰਜਾਬ ਵਜ਼ਾਰਤ ਦੀ ਮੀਟਿੰਗ ਵਿੱਚ ਅਜਿਹਾ ਹੀ ਫੈਸਲਾ ਮੀਟਿੰਗ ਦੌਰਾਨ ਲਿਆ ਗਿਆ ਹੈ। ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਮਿਲਣ ਵਾਲੀ ਗ੍ਰਾਂਟ ਵਿੱਚ ਇਸ ਮੀਟਿੰਗ ਦੌਰਾਨ ਹੁਣ ਵੱਡੀ ਕਟੌਤੀ ਕੀਤੀ ਗਈ ਹੈ।
ਗ੍ਰਾਂਟ ਕੋਟੇ ਵਿੱਚ ਲੱਗਿਆ ਵੱਡਾ ਕੱਟ:ਦੱਸ ਦਈਏ ਮੀਟਿੰਗ ਵਿੱਚ ਮੰਤਰੀ ਮੰਡਲ ਨੇ ਵੱਡਾ ਫੈਸਲਾ ਕਰਦਿਆਂ ਮੁੱਖ ਮੰਤਰੀ ਭਗੰਵਤ ਮਾਨ ਦਾ ਅਖਿਤਿਆਰੀ ਗ੍ਰਾਂਟ ਕੋਟਾ 50 ਕਰੋੜ ਤੋਂ ਘਟਾ ਕੇ 37 ਕਰੋੜ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀਆਂ ਦੀ ਗ੍ਰਾਂਟ ਡੇਢ ਕਰੋੜ ਤੋਂ ਘਟਾ ਕੇ ਇੱਕ ਕਰੋੜ ਕਰ ਦਿੱਤੀ ਗਈ ਹੈ। ਮੀਟਿੰਗ 'ਚ ਚਰਚਾ ਤੋਂ ਬਾਅਦ ਇਸ ਫੈਸਲੇ 'ਤੇ ਮੋਹਰ ਲਾਈ ਗਈ ਹੈ। ਜ਼ਿਕਰਯੋਗ ਹੈ ਕਿ ਜਦੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਈ ਸੀ ਤਾਂ ਕੈਬਨਿਟ ਮੰਤਰੀਆਂ ਨੂੰ ਤਿੰਨ ਕਰੋੜ ਰੁਪਏ ਦੀ ਸਾਲਾਨਾ ਗ੍ਰਾਂਟ ਮਿਲਦੀ ਸੀ ਪਰ ਸੀਐੱਮ ਮਾਨ ਦੀ ਸਰਕਾਰ ਨੇ ਇਸ ਨੂੰ ਘਟਾ ਕੇ 1.5 ਕਰੋੜ ਕਰ ਦਿੱਤਾ ਸੀ ਅਤੇ ਹੁਣ ਦੂਜੀ ਵਾਰ ਇਹ ਗ੍ਰਾਂਟ ਕੋਟਾ ਘਟਾ ਕੇ ਇੱਕ ਕਰੋੜ ਕੀਤਾ ਗਿਆ ਹੈ।
- Punjab flood: ਤਰਨਤਾਰਨ 'ਚ ਟੁੱਟੇ ਬੰਨ੍ਹ ਨੂੰ ਲੋਕਾਂ ਨੇ ਜੈਕਾਰਿਆਂ ਦੀ ਗੂੰਜ 'ਚ ਪੂਰਿਆ, 900 ਫੁੱਟ ਦੇ ਕਰੀਬ ਬੰਨ੍ਹ ਨੂੰ ਪਿਆ ਸੀ ਪਾੜ
- Neeraj Chopra Created History: ਸਟਾਰ ਓਲੰਪੀਅਨ ਨੀਰਜ ਚੋਪੜਾ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਪਹਿਲਾ ਸੋਨ ਤਮਗਾ ਜਿੱਤ ਕੇ ਰਚਿਆ ਇਤਿਹਾਸ
- Truth of 'School of Eminence': ਟੀਚਰ ਦੀ ਜਾਨ ਲੈਣ ਵਾਲੇ ਬੱਦੋਵਾਲ ਦੇ ਸਕੂਲ ਨਾਲੋਂ ਵੀ ਬੁਰੇ ਹਾਲਾਤਾਂ 'ਚ ਖੜ੍ਹੇ ਨੇ ਲੁਧਿਆਣਾ ਦੇ ਆਹ 16 ਸਕੂਲ, ਦੇਖੋ ਗਰਾਊਂਡ ਰਿਪੋਰਟ..