ਪੰਜਾਬ

punjab

ETV Bharat / state

ਸਿੱਖ ਕੌਮ ਦੀ ਮਰਿਆਦਾ ਲੰਗਰ, ਜਾਣੋ ਕੀ ਹੈ ਇਸ ਦੀ ਮਹੱਤਤਾ - langar during covid-19

ਲੰਗਰ ਦੀ ਪ੍ਰਥਾ ਤੋਂ ਹਰ ਕੋਈ ਜਾਣੂ ਹੈ। ਸਿਰਫ਼ ਪੰਜਾਬ ਜਾਂ ਭਾਰਤ ਹੀ ਨਹੀਂ ਸੱਗੋਂ ਸਮੁੱਚੀ ਦੁਨਿਆ 'ਚ ਲੰਗਰ ਨੇ ਸਿੱਖ ਕੌਮ ਨੂੰ ਪਛਾਣ ਦਵਾਈ ਹੈ। ਲੰਗਰ ਦਾ ਅਰਥ, ਇਸ ਦੀ ਸ਼ੁਰੂਆਤ ਅਤੇ ਇਸ ਦੀ ਮਹੱਤਤਾ ਨੂੰ ਜਾਨਣ ਲਈ ਪੜ੍ਹੋ ਪੂਰੀ ਖ਼ਬਰ...

ਫ਼ੋਟੋ
ਫ਼ੋਟੋ

By

Published : Jul 10, 2020, 2:30 PM IST

ਚੰਡੀਗੜ੍ਹ: ਸਿੱਖ ਧਰਮ ਵਿੱਚ ਪ੍ਰਚਲਿਤ ਲੰਗਰ ਦੀ ਪਰੰਪਰਾ ਤੋਂ ਹਰ ਕੋਈ ਜਾਣੂ ਹੈ। ਇਹ ਲੰਗਰ ਮਨੁੱਖਤਾ ਦੀ ਏਕਤਾ ਦਾ ਪ੍ਰਤੀਕ ਹੈ। ਭੋਜਨ ਅਤੇ ਜਾਤੀ ਦੇ ਵਿਤਕਰੇ ਨੂੰ ਇੱਕ ਪਾਸੇ ਕਰ ਇਹ ਮਨੁੱਖਤਾ ਦੀ ਬਰਾਬਰੀ ਦੀ ਗਵਾਹੀ ਭਰਦਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਮਨੁੱਖਤਾ ਸੰਕਟ ਵਿਚੋਂ ਲੰਘੀ ਹੈ, ਤਦ ਸਿੱਖ ਕੌਮ ਅੱਗੇ ਆਈ ਹੈ ਅਤੇ ਲੋਕਾਂ ਨੂੰ ਲੋੜੀਂਦਾ ਸਮਾਨ ਅਤੇ ਭੋਜਨ ਮੁਹੱਈਆ ਕਰਵਾ ਮਨੁੱਖਤਾ ਦਾ ਕੰਮ ਕੀਤਾ ਹੈ। ਗੁਰੂ ਸਾਹਿਬਾਨਾਂ ਵੱਲੋਂ ਸ਼ੁਰੂ ਕੀਤੇ ਗਏ ਲੰਗਰ ਦੀ ਪ੍ਰਥਾ ਨੂੰ ਸਿੱਖ ਕੌਮ ਨੇ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਜਿਸ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਸਾਫ਼ ਦੇਖਿਆ ਜਾ ਸਕਦਾ ਹੈ।

ਵੀਡੀਓ

ਲੰਗਰ ਪ੍ਰਥਾ ਦੀ ਸ਼ੁਰੂਆਤ

ਲੰਗਰ ਪ੍ਰਥਾ ਦੀ ਸ਼ੁਰੂਆਤ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 20 ਰੁਪਏ 'ਚ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਕੇ ਕੀਤੀ ਸੀ। ਸਿੱਖਾਂ ਦੇ ਬਾਕੀ ਗੁਰੂਆਂ ਨੇ ਇਸ 'ਚ ਵਿਸ਼ਥਾਰ ਕਰ ਇਸ ਪ੍ਰਥਾ ਨੂੰ ਜਾਰੀ ਰੱਖਿਆ। ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਨੇ ਲੰਗਰ ਦੇ ਨਾਲ ਪੰਗਤ ਸ਼ਬਦ ਦੀ ਵਰਤੋਂ ਵੀ ਕੀਤੀ। ਅਸਲ 'ਚ ਜਾਤ ਪਾਤ ਦੇ ਵਿਤਕਰੇ ਨੂੰ ਦੂਰ ਕਰਨ ਲਈ ਸਾਂਝੀਵਾਲਤਾ ਦਾ ਸੁਨੇਹਾ ਦੇਣ ਲਈ ਲੰਗਰ ਪ੍ਰਥਾ ਚਲਾਈ ਗਈ ਸੀ।

ਸਿੱਖ ਮਾਹਿਰਾਂ ਦਾ ਕਹਿਣਾ ਹੈ ਕਿ ਲੰਗਰ ਸਿੱਖ ਕੌਮ ਦੀ ਮਰਿਆਦਾ ਹੈ। ਇਸ ਲੰਗਰ ਦੀ ਪ੍ਰਥਾ ਨੇ ਸਿੱਖ ਕੌਮ ਨੂੰ ਨਾ ਸਿਰਫ ਪੰਜਾਬ ਅਤੇ ਭਾਰਤ ਬਲਕਿ ਸਮੂੱਚੀ ਦੁਨੀਆ 'ਚ ਮਸ਼ਹੂਰ ਕੀਤਾ ਹੈ। ਪਿਛਲੇ ਦਿਨੀਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਅਮਰੀਕਾ 'ਚ ਸਿੱਖਾਂ ਵੱਲੋਂ ਲਾਏ ਗਏ ਲੰਗਰ ਦੀ ਸ਼ਲਾਘਾ ਕੀਤੀ ਸੀ।

ਕੋਰੋਨਾ ਮਹਾਂਮਾਰੀ ਅਤੇ ਹੋਰ ਮੁਸੀਬਤਾਂ ਸਮੇਂ ਲੰਗਰ ਦੀ ਸੇਵਾ

ਪੂਰੀ ਦੁਨੀਆ 'ਚ ਜਿੱਥੇ ਵੀ ਲੋਕ ਭੁੱਖੇ ਹਨ ਕਿਸੇ ਕੁਦਰਤੀ ਆਪਦਾ ਦਾ ਸਾਹਮਣਾ ਕਰਦੇ ਹਨ ਉੱਥੇ ਖ਼ਾਲਸਾ ਏਡ ਵਰਗੀਆਂ ਕਈ ਸੰਸਥਾਵਾਂ ਲੋੜਵੰਦਾਂ ਦੀ ਮਦਦ ਲਈ ਪਹੁੰਚ ਜਾਂਦੀਆਂ ਹਨ। ਭਾਵੇਂ ਗੁਜਰਾਤ 'ਚ ਭੂਚਾਲ ਹੋਵੇ, ਉੜੀਸਾ 'ਚ ਹੜ੍ਹ ਹੋਣ, ਦੱਖਣੀ ਭਾਰਤ ਮੌਨਸੂਨ ਹੋਵੇ ਸਿੱਖ ਕੌਮ ਨੇ ਵੱਧ ਚੜ੍ਹ ਕੇ ਅੱਗੇ ਆ ਮਨੁੱਖਤਾ ਦੀ ਸੇਵਾ ਕੀਤੀ ਹੈ।

ਕੋਰੋਨਾ ਮਹਾਂਮਾਰੀ ਦੌਰਾਨ ਸਿੱਖ ਭਾਈਚਾਰੇ ਦੀ ਸੇਵਾ ਸਾਫ਼ ਦੇਖੀ ਜਾ ਸਕਦੀ ਹੈ। ਭਾਵੇ ਅਮਰੀਕਾ 'ਚ ਕੋਰੋਨਾ ਨਾਲ ਲੋਕ ਮਰ ਰਹੇ ਹੋਣ, ਉੱਥੇ ਸਿੱਖਾਂ ਨੇ ਲੰਗਰ ਲਾ ਕੇ ਬਾਖ਼ੂਬੀ ਸੇਵਾ ਨਿਭਾਈ ਹੈ। ਭਾਰਤ ਚ ਕੋਰੋਨਾ ਕਾਰਨ ਜਦੋਂ ਸਾਰੀਆਂ ਦੁਕਾਨਾਂ, ਧਾਰਮਿਕ ਸਥਾਨ ਬੰਦ ਕਰ ਦਿੱਤੇ ਗਏ ਅਤੇ ਲੋਕ ਲੋੜਵੰਦ ਚੀਜ਼ਾਂ ਅਤੇ ਰੋਟੀ ਲਈ ਤਰਸਨ ਲੱਗੇ ਤਾਂ ਗੁਰਦੁਆਰੇ ਅਤੇ ਸਿੱਖ ਕੌਮ ਅੱਗੇ ਆਈ ਅਤੇ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਦੇ ਨਾਲ ਨਾਲ ਹੋਰ ਜ਼ਰੂਰੀ ਵਸਤਾਂ ਅਤੇ ਭੋਜਨ ਮੁਹੱਈਆ ਕਰਵਾਇਆ।

ਮਨੁੱਖਤਾ ਅਤੇ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਲੰਗਰ ਸਿੱਖ ਕੌਮ ਵੱਲੋਂ ਸਮੁੱਚੀ ਦੁਨੀਆ 'ਚ ਅੱਜ ਵੀ ਜਾਰੀ ਹੈ। ਇਸ ਤਰ੍ਹਾਂ ਗੁਰੂ ਸਾਹਿਬਾਨਾਂ ਵੱਲੋਂ ਜਾਰੀ ਲੰਗਰ ਦੀ ਪ੍ਰਥਾ ਨੂੰ ਸਿੱਖ ਕੌਮ ਨੇ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ।

ABOUT THE AUTHOR

...view details