ਚੰਡੀਗੜ੍ਹ: ਤਰਨਤਾਰਨ ਹਮਲੇ ਦੀ ਜਾਂਚ ਬਾਰੇ ਜਾਣਕਾਰੀ ਦਿੰਦਿਆਂ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਤਰਨਤਾਰਨ ਪੀਐਸ ਹਮਲੇ ਬਾਰੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਆਰਪੀਜੀ ਪਾਕਿਸਤਾਨ ਤੋਂ ਤਸਕਰੀ ਕੀਤੀ ਗਈ ਸੀ, ਹਾਲਾਂਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਆਈ.ਜੀ.ਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਰੇ ਖ਼ੁਲਾਸੇ ਸਾਹਮਣੇ ਆ ਜਾਣਗੇ। ਮੈਂ ਇਹ ਗੱਲ ਪੂਰੀ ਦ੍ਰਿੜਤਾ ਨਾਲ ਕਹਿ ਰਿਹਾ ਹਾਂ, ਅਸੀਂ ਪੂਰੇ ਮਾਮਲੇ ਦਾ ਖੁਲਾਸਾ ਕਰ ਦਿੱਤਾ ਹੈ, ਜੋ ਅਸੀਂ ਜਲਦੀ ਹੀ ਪੇਸ਼ ਕਰਾਂਗੇ।
ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀ ਜਾਂਚ ਕਰ ਰਹੇ ਹਨ, ਅਸੀਂ 4 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ, ਜਿਨ੍ਹਾਂ ਨੇ ਲੌਜਿਸਟਿਕਸ 'ਚ ਮਦਦ ਕੀਤੀ ਸੀ। ਹਮਲੇ ਨੂੰ ਅੰਜਾਮ ਦੇਣ ਵਾਲੇ 2 ਹੋਰ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਜਾਵੇਗਾ। ਸਾਡੀ ਜਾਂਚ ਸਹੀ ਰਸਤੇ 'ਤੇ ਹੈ। 2-3 ਦਿਨਾਂ ਦੇ ਅੰਦਰ ਅਸੀਂ ਤਰਨਤਾਰਨ PS ਹਮਲੇ ਬਾਰੇ ਵੇਰਵੇ ਜ਼ਾਹਰ ਕਰਾਂਗੇ।