ਚੰਡੀਗੜ : ਸ਼ੂਟਰ ਖਿਡਾਰੀ ਵਿਸ਼ਵਜੀਤ ਸਿੰਘ ਦੀ ਪਿਛਲੇ ਸਾਲਾਂ ਦੇ ਖੇਡ ਕੋਚ ਤੋਂ ਐਚ ਸੀ ਦੀ ਚੋਣ ਹੋਈ ਸੀ ਪਰ ਆਈਐਸਐਸ ਅਸ਼ੋਕ ਨਾਟਕ ਨੇ ਵਿਸ਼ਵਜੀਤ ਦੇ ਸਪੋਰਟਸ ਗਰੇਡਿਸ਼ਨ ਸਰਟੀਫਿਕੇਟ 'ਤੇ ਸਵਾਲ ਉਠਾਏ ਸੀ। ਇਸਤੋਂ ਬਾਅਦ ਸਰਕਾਰ ਨੇ ਵਿਸ਼ਵਜੀਤ ਦੇ ਨਿਯੁਕਤੀ ਪੱਤਰ ਤੇ ਰੋਕ ਲਗਾ ਦਿੱਤੀ ਸੀ। ਸਰਕਾਰ ਦੇ ਇਸ ਕਦਮ ਤੇ ਵਿਸ਼ਵਜੀਤ ਨੇ ਹਾਈਕੋਰਟ ਵਿੱਚ ਚਣੌਤੀ ਦਿੱਤੀ ਸੀ। 29 ਜਨਵਰੀ ਨੂੰ ਹਾਈਕੋਰਟ ਦੀ ਏਕਲ ਬੈਂਚ ਨੇ ਵਿਸ਼ਵਜੀਤ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦਾ ਹੁਕਮ ਦਿੰਦੇ ਹੋਏ ਖੇਮਕਾ ਤੇ ਪ੍ਰਤੀਕੂਲ ਟਿੱਪਣੀ ਦਿੱਤੀ ਸੀ।
ਇਸ ਤੇ ਹਾਈਕੋਰਟ ਦੇ ਜਸਟਿਸ ਅਜਯ ਤਿਵਾਰੀ ਤੇ ਅਧਾਰਿਤ ਡਿਵੀਜ਼ਨ ਬੈਂਚ ਨੇ ਅਪੀਲ ਤੇ ਸੁਣਵਾਈ ਕਰਦੇ ਹੋਏ ਹਰਿਆਣਾ ਸਰਕਾਰ ਨੂੰ 20 ਅਪ੍ਰੈਲ ਦੇ ਲਈ ਨੋਟਿਸ ਜਾਰੀ ਕਰ ਜਵਾਬ ਤਲੱਬ ਕੀਤਾ ਹੋਇਆ ਸੀ। ਹਾਈਕੋਰਟ ਨੇ ਪੁਛਿਆ ਸੀ ਕਿ ਕਿਉਂ ਨਾ ਉਹ ਏਕਲ ਬੈਂਚ ਦੁਆਰਾ ਕੀਤੀ ਗਈ ਟਿੱਪਣੀ ਤੇ ਰੋਕ ਲਗਾ ਦਿੱਤੀ ਜਾਵੇ। ਆਪਣੀ ਅਪੀਲ ਵਿੱਚ ਖੇਮਕਾ ਨੇ ਕਿਹਾ ਸੀ ਕਿ ਸਿੰਗਲ ਬੈਂਚ ਦੀ ਤਲਖ ਟਿੱਪਣੀ ਪੂਰੀ ਤਰ੍ਹਾਂ ਨਾਲ ਨਿਰਧਾਰਤ ਤੇ ਪ੍ਰਤੀਕੂਲ ਨਿਆਯ ਦੇ ਸਿਧਾਂਤਾਂ ਦਾ ਉਲੰਘਣਾ ਕਰਦੀ ਹੈ। 29 ਜਨਵਰੀ 2021 ਨੂੰ ਆਪਣੇ ਆਦੇਸ਼ ਵਿਚ ਹਾਈਕੋਰਟ ਦੇ ਜਸਟਿਸ ਰਾਜਵੀਰ ਸਿੰਘ ਸਹਿਰਾਵਤ ਨੇ ਵਿਸ਼ਵਜੀਤੀ ਦੇ ਮਾਮਲੇ ਵਿਚ ਖੇਮਕਾ ਦੇ ਖਿਲਾਫ ਕੁਝ ਅਪਮਾਨਜਨਕ ਟਿੱਪਣੀ ਕੀਤੀ ਸੀ ਵਿਸ਼ਵਜੀਤ ਸਿੰਘ ਮਾਮਲੇ ਵਿੱਚ ਖੇਮਕਾ ਨੂੰ ਬਿਨ੍ਹਾਂ ਪ੍ਰਤੀਕ੍ਰਿਆ ਬਣਾਇਆ ਉਸਦਾ ਪੱਖ ਜਾਣੇ ਬਗੈਰ ਉਸਦੇ ਪ੍ਰਤੀ ਨਕਾਰਾਤਮਕ ਅਤੇ ਅਪਮਾਨਜਨਕ ਟਿਪਣੀ ਕੀਤੀ ਸੀ।
ਇਹ ਕੇਸ ਜਿਸਟਸ ਸ਼ੇਰਾਵਤ ਨੇ ਸ਼ੂਟਰ ਵਿਸ਼ਵਜੀਤ ਸਿੰਘ ਨੂੰ ਖੇਡ ਕੋਟਾ ਦੇ ਤਹਿਤ ਰਾਜ ਸਿਵਿਲ ਸੇਵਾ ਵਿੱਚ ਨਿਯੁਕਤੀ ਦਾ ਹੁਕਮ ਦਿੱਤਾ ਸੀ। ਐੱਚਸੀਐੱਸ ਅਧਿਕਾਰੀ ਦੇ ਰੂਪ ਵਿੱਚ ਸ਼ਾਮਿਲ ਕਰਨ ਦੇ ਲਈ ਹਾਈਕੋਰਟ ਵਿੱਚ ਪਟੀਸ਼ਨ ਦਰਜ ਕਰਵਾਈ ਸੀ ਕਿਉਂਕਿ ਖੇਮਕਾ ਨੇ ਵਿਸ਼ਵਜੀਤ ਨੂੰ ਜਾਰੀ ਕੀਤੇ ਗਏ ਖੇਡ ਗ੍ਰੇਡਿਸ਼ਨ ਸਰਟੀਫਿਕੇਟ ਤੇ ਸਵਾਲ ਉਠਾਇਆ ਸੀ। ਇਸ ਯਾਚਿਕਾ ਤੇ ਸੁਣਵਾਈ ਦੇ ਦੌਰਾਨ ਸਿੰਗਲ ਬੈਂਚ ਨੇ ਖੇਮਕਾ ਦੇ ਖਿਲਾਫ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਖੇਮਕਾ ਦੁਆਰਾ ਖੇਡ ਗ੍ਰੇਡਸ਼ਨ ਸਰਟੀਫਿਕੇਟ ਤੇ ਉਠਾਏ ਸਵਾਲ ਖੇਡ ਗਤੀਵਿਧੀਆਂ ਦੇ ਬਾਰੇ ਵਿੱਚ ਉਨ੍ਹਾਂ ਦੀ ਅਗਿਆਨਤਾ ਦਿਖਾਉਂਦਾ ਹੈ। ਇਹ ਸਭ ਸਿਕਾਇਤਾਂ ਦਾ ਕਾਰਨ ਸ਼ਿਕਾਇਤ ਕਰਤਾ ਅਤੇ ਯਾਚਿਕਾ ਕਰਤਾ ਦੇ ਪਿਤਾ ਦੇ ਵਿੱਚ ਕੈਡਰ ਪ੍ਰਤਿਨਿਧਤਾ ਹੈ। ਸਿੰਗਲ ਬਾਂਚ ਨੇ ਵੀ ਕਿਹਾ ਕਿ ਅਸ਼ੋਕ ਖੇਮਕਾ ਨੇ ਇਸ ਤਰ੍ਹਾਂ ਦੀ ਰਣਨੀਤੀ ਵਰਤਣ ਵਾਲੇ ਵਿਭਾਗ ਦੇ ਕਨਿਸ਼ਟ ਅਫ਼ਸਰ ਨੂੰ ਘੇਰੇ ਵਿੱਚ ਲਿਆਉਣ ਦੇ ਲਈ ਕੀਤਾ ਹੋਵੇਗਾ। ਖੇਮਕਾ ਨੇ ਆਪਣੀ ਦਲੀਲ ਵਿੱਚ ਕਿਹਾ ਸੀ ਕਿ ਇਸ ਤਰ੍ਹਾਂ ਦੀ ਹੋਰ ਬਹੁਤ ਟਿੱਪਣੀਆਂ ਵੀ ਉਨ੍ਹਾਂ ਦੇ ਖ਼ਿਲਾਫ ਕੀਤੀਆਂ ਗਈਆਂ ਹਨ ਜੋ ਕਾਨੂੰਨ ਤੌਰ ਤੇ ਸਹੀ ਨਹੀਂ ਹਨ। ਇਲ ਲਈ ਉਨ੍ਹਾਂ ਸਾਰੀਆਂ ਟਿੱਪਣੀਆਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।ਹਰਿਆਣਾ ਕੈਡਰ ਦੀ ਸੀਨੀਅਰ ਆਈਏਐਸ ਅਫਸਰ ਅਸ਼ੋਕ ਖੇਮਕਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਦੀ ਡਿਵੀਜ਼ਨ ਬੈਂਚ ਨੇ ਏਕਲ ਬੈਂਚ ਦੁਆਰਾ ਉਨ੍ਹਾਂ ਦੇ ਖਿਲਾਫ਼ ਕੀਤੀ ਗਈ ਪ੍ਰਤੀਕੂਲ ਟਿੱਪਣੀ ਤੇ ਰੋਕ ਲਗਾ ਦਿੱਤੀ ਹੈ। ਸ਼ੂਟਰ ਖਿਡਾਰੀ ਵਿਸ਼ਵਜੀਤ ਸਿੰਘ ਦੇ ਮਾਮਲੇ ਵਿੱਚ ਹਾਈ ਕੋਰਟ ਦੀ ਏਕਲ ਬੈਂਚ ਦੁਆਰਾ ਦਿੱਤੀ ਗਈ ਪ੍ਰਤੀਕੂਲ ਟਿੱਪਣੀ ਨੂੰ ਅਸ਼ੋਕ ਖੇਮਕਾ ਨੇ ਡਿਵੀਜ਼ਨ ਬੈਂਚ ਵਿੱਚ ਚਣੌਤੀ ਦਿੱਤੀ ਸੀ।