ਪੰਜਾਬ

punjab

ETV Bharat / state

ਪੰਜਾਬ 'ਚ ਕੋਰੋਨਾ ਵਸ ਤੋਂ ਬਾਹਰ ਹੋਇਆ, ਮੌਤਾਂ ਸੈਂਚੁਰੀ - 51936 ਕੋਰੋਨਾ ਐਕਟਿਵ ਕੇਸ

ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨ ਬ ਦਿਨ ਵਧਦੇ ਜਾ ਰਹੇ ਹਨ। ਇਸ ਦੇ ਚੱਲਦਿਆਂ ਸੂਬਾ ਸਰਕਾਰ ਨੇ ਸਖਤੀ ਵੀ ਹੋਰ ਵਧਾ ਦਿੱਤੀ ਹੈ। ਅੱਜ ਪੰਜਾਬ ਭਰ ਚ ਸ਼ਾਮ ਪੰਜ ਵਜੇ ਤੋਂ ਦੁਕਾਨਾਂ ਬੰਦ ਹੋਈਆਂ ਤੇ ਛੇ ਵਜੇ ਤੋਂ ਨਾਈਟ ਕਰਫਿਊ ਸ਼ੁਰੂ ਹੋ ਗਿਆ। ਪਰ ਸਖਤੀ ਦੇ ਬਾਵਜੂਦ ਮਹਾਮਾਰੀ ਤੇ ਕਾਬੂ ਨਹੀਂ ਪੈ ਰਿਹਾ। ਮੰਗਲਵਾਰ ਪੰਜਾਬ 'ਚ ਕੋਰੋਨਾ ਵਾਇਰਸ ਨਾਲ 100 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਇਸ ਦੇ ਨਾਲ ਹੀ ਅੱਜ 5932 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।

Hundreds of deaths due to corona in Punjab
Hundreds of deaths due to corona in Punjab

By

Published : Apr 27, 2021, 10:46 PM IST

Updated : Apr 28, 2021, 9:45 AM IST

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨ ਬ ਦਿਨ ਵਧਦੇ ਜਾ ਰਹੇ ਹਨ। ਇਸ ਦੇ ਚੱਲਦਿਆਂ ਸੂਬਾ ਸਰਕਾਰ ਨੇ ਸਖਤੀ ਵੀ ਹੋਰ ਵਧਾ ਦਿੱਤੀ ਹੈ। ਅੱਜ ਪੰਜਾਬ ਭਰ ਚ ਸ਼ਾਮ ਪੰਜ ਵਜੇ ਤੋਂ ਦੁਕਾਨਾਂ ਬੰਦ ਹੋਈਆਂ ਤੇ ਛੇ ਵਜੇ ਤੋਂ ਨਾਈਟ ਕਰਫਿਊ ਸ਼ੁਰੂ ਹੋ ਗਿਆ। ਪਰ ਸਖਤੀ ਦੇ ਬਾਵਜੂਦ ਮਹਾਮਾਰੀ ਤੇ ਕਾਬੂ ਨਹੀਂ ਪੈ ਰਿਹਾ। ਮੰਗਲਵਾਰ ਪੰਜਾਬ 'ਚ ਕੋਰੋਨਾ ਵਾਇਰਸ ਨਾਲ 100 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਇਸ ਦੇ ਨਾਲ ਹੀ ਅੱਜ 5932 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।

ਸੂਬੇ 'ਚ ਮੌਜੂਦਾ ਸਮੇਂ ਕੁੱਲ 51936 ਕੋਰੋਨਾ ਐਕਟਿਵ ਕੇਸ ਹਨ। ਸੂਬੇ 'ਚ ਹੁਣ ਤਕ ਕੋਰੋਨਾ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 8,630 ਹੋ ਗਿਆ ਹੈ। ਪੌਜ਼ੇਟਿਵ ਮਰੀਜ਼ਾਂ 'ਚੋਂ 677 ਆਕਸੀਜਨ ਸਪਰੋਟ 'ਤੇ ਹਨ। ਇਸ ਤੋਂ ਇਲਾਵਾ 83 ਅਜਿਹੇ ਹਨ ਜਿੰਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਜੋ ਵੈਂਟੀਲੇਟਰ ਸਪੋਰਟ 'ਤੇ ਹਨ।

ਪੰਜਾਬ 'ਚ ਨਾਈਟ ਕਰਫਿਊ ਲਾਗੂ ਹੋਣ ਦੇ ਬਾਵਜੂਦ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਮਹਾਮਾਰੀ ਦੌਰਾਨ ਆਕਸੀਜਨ ਦਾ ਸੰਕਟ ਵੀ ਗਰਮਾਇਆ ਹੋਇਆ ਹੈ। ਪੰਜਾਬ ਸਰਕਾਰ ਨੇ ਅੱਜ ਸੂਬੇ ਵਿੱਚ ਰਾਤ ਵੇਲੇ ਕਰਫਿਊ ਦੇ ਸਮੇਂ ਵਿੱਚ ਦੋ ਘੰਟੇ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਤਾਲਾਬੰਦੀ ਕੀਤੀ ਜਾਵੇਗੀ।

Last Updated : Apr 28, 2021, 9:45 AM IST

ABOUT THE AUTHOR

...view details