ਚੰਡੀਗੜ੍ਹ:ਆਖਿਰਕਾਰ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋ ਗਈਆਂ ਹਨ।ਹਿਮਾਚਲ ਅਤੇ ਗੁਜਰਾਤ ਦੇ ਚੋਣ ਨਤੀਜਿਆਂ (Election results of Himachal and Gujarat declared) ਦਾ ਐਲਾਨ ਹੋ ਚੁੱਕਾ ਹੈ। ਇਹਨਾਂ ਚੋਣ ਨਤੀਜਿਆਂ ਦੀ ਕਈ ਸਿਆਸੀ ਪੰਡਿਤਾਂ ਨੇ ਭਵਿੱਖਬਾਣੀ ਕੀਤੀ।ਕਈ ਐਗਜ਼ਿਟ ਪੋਲ ਸਾਹਮਣੇ ਆਏ ਕਈ ਕਿਆਸਅਰਾਈਆਂ ਲੱਗੀਆਂ।ਤੇ ਅੱਜ ਈ. ਵੀ. ਐਮ. ਮਸ਼ੀਨਾਂ ਚੋਂ ਹਿਮਾਚਲ ਅਤੇ ਗੁਜਰਾਤ ਦੀ ਸਰਕਾਰ ਤੈਅ ਹੋ ਗਈ।
ਇਨਕਲਾਬ ਅਤੇ ਪੰਜਾਬ ਵਿਚ ਹੋਏ ਬਦਲਾਅ ਦੀਆਂ ਦੁਹਾਈਆਂ ਦੇਣ ਵਾਲੀ ਆਮ ਆਦਮੀ ਪਾਰਟੀ ਗੁਜਰਾਤ ਵਿਚ ਆਪਣਾ ਖਾਤਾ ਤਾਂ ਖੋਲ ਸਕੀ।ਪਰ ਸਰਕਾਰ ਬਣਾਉਣ ਦਾ ਸੁਪਨਾ ਅਧੂਰਾ ਰਹਿ ਗਿਆ।ਹਿਮਾਚਲ ਦੇ ਗੱਲ ਕੀਤੀ ਜਾਵੇ ਤਾਂ ਹਿਮਾਚਲੀਆਂ ਨੇ ਕਾਂਗਰਸ ਦੇ ਹੱਕ ਵਿਚ ਫਤਵਾ ਸੁਣਾਇਆ ਅਤੇ ਆਮ ਆਦਮੀ ਪਾਰਟੀ 0 ਤੱਕ ਹੀ ਸੀਮਤ ਰਹੀ।ਆਪ ਦੇ ਵੱਲੋਂ ਦੋਵਾਂ ਸੂਬਿਆਂ ਵਿਚੋਂ ਭਾਜਪਾ ਦਾ ਸਫ਼ਾਇਆ ਕਰਨ ਦਾ ਦਾਅਵਾ ਕੀਤਾ ਗਿਆ ਪਰ ਇਹ ਦਾਅਵੇ ਹਕੀਕਤ ਵਿਚ ਨਹੀਂ ਬਦਲ ਸਕੇ।ਇਨਕਲਾਬ ਅਤੇ ਬਦਲਾਅ ਦੀਆਂ ਦਲੀਲਾਂ ਦੋਵਾਂ ਸੂਬਿਆਂ ਵਿਚ ਕੰਮ ਨਹੀਂ ਆਈਆਂ ਅਤੇ ਰਾਸ਼ਟਰੀ ਪਾਰਟੀ ਬਣਨ ਦਾ ਸੁਪਨਾ ਵੀ ਧਰਿਆ ਦਾ ਧਰਿਆ ਰਹਿ ਗਿਆ।
ਹੁਣ ਇਸ ਹਾਰ ਅਤੇ ਜਿੱਤ ਨਾਲ ਸਿਆਸੀ ਗਲਿਆਰਿਆਂ ਵਿਚ ਨਵੀਆਂ ਚਰਚਾਵਾਂ ਛਿੜ ਗਈਆਂ ਹਨ।ਕੁਝ ਹਾਰ ਦੀ ਸਮੀਖਿਆ ਵਿਚ ਲੱਗ ਗਏ ਹਨ ਅਤੇ ਕੁਝ ਜਿੱਤ ਦਾ ਜਸ਼ਨ ਮਨਾ ਰਹੇ ਹਨ।ਇਸ ਹਾਰ ਜਿੱਤ ਦੇ ਸਮੀਕਰਨ ਕੀ ਕਹਿ ਰਹੇ ਹਨ ਅਤੇ ਪੰਜਾਬ ਵਿਚ ਇਹਨਾਂ ਚੋਣ ਨਤੀਜਿਆਂ ਦਾ ਕੀ ਅਸਰ ਪਵੇਗਾ? ਇਹ ਸਵਾਲ ਵੀ ਆਪ ਮੁਹਾਰੇ ਮਨ ਵਿਚ ਉੱਠ ਰਿਹਾ ਹੈ।
ਇਹਨਾਂ ਚੋਣ ਨਤੀਜਿਆਂ ਦਾ ਪੰਜਾਬ ਵਿਚ ਕੀ ਅਸਰ ਪਵੇਗਾ ?: ਸਿਆਸੀ ਮਾਹਿਰਾਂ ਅਤੇ ਸੀਨੀਅਰ ਪੱਤਰਕਾਰਾਂ ਦੀਆਂ ਟਿੱਪਣੀਆਂ ਵੀ ਇਹਨਾਂ ਚੋਣ ਨਤੀਜਿਆਂ ਤੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਈਟੀਵੀ ਭਾਰਤ ਵੱਲੋਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਦੇ ਨਾਲ ਖਾਸ ਗੱਲਬਾਤ ਕੀਤੀ ਗਈ।ਸਿਆਸੀ ਪਾਰਟੀਆਂ ਦੀ ਸਥਿਤੀ, ਚੋਣ ਨਤੀਜਿਆਂ ਦੀ ਪੜਚੋਲ (Examining election results) ਤੇ ਖਾਸ ਗੱਲਬਾਤ ਕੀਤੀ ਗਈ।
ਭਾਜਪਾ ਅਜੇਤੂ ਪਾਰਟੀ ਨਹੀਂ:ਹਿਮਾਚਲ ਅਤੇ ਗੁਜਰਾਤ ਦੇ ਚੋਣ ਨਤੀਜਿਆਂ (Election results of Himachal and Gujarat declared) ਤੇ ਗੱਲਬਾਤ ਕਰਦਿਆਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਚੋਣ ਨਤੀਜੇ ਸੂਬੇ ਤੋਂ ਸੂਬੇ ਨਾਲ ਸਿੱਧਾ ਸਾਰੋਕਾਰ ਰੱਖਦੇ ਹਨ।ਉਹਨਾਂ ਆਖਿਆ ਕਿ ਇਹਨਾਂ ਚੋਣ ਨਤੀਜਿਆਂ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਭਾਜਪਾ ਨੂੰ ਅਜੇਤੂ ਪਾਰਟੀ ਮੰਨਿਆ ਜਾਂਦਾ ਹੈ।ਪਰ ਅਜੋਕੇ ਚੋਣ ਨਤੀਜੇ ਦੱਸ ਰਹੇ ਹਨ ਕਿ ਭਾਜਪਾ ਦਾ ਮੁਕਾਬਲਾ ਵੀ ਸੌਖਿਆਂ ਹੀ ਕੀਤਾ ਜਾ ਸਕਦਾ ਹੈ।ਫਿਰ ਭਾਵੇਂ ਉਹ ਦਿੱਲੀ ਐਮਸੀਡੀ ਦੀਆਂ ਚੋਣਾਂ ਹੋਣ ਜਾਂ ਫਿਰ ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ (Himachal and Gujarat Legislative Assembly) ਦੀਆਂ ਚੋਣਾਂ।
'ਆਪ' ਕੇਡਰ ਨਹੀਂ ਹਵਾ ਬਣਾਉਂਦੀ: ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਦਾਅਵੇ ਇਹਨਾਂ ਚੋਣ ਨਤੀਜਿਆਂ ਵਿਚ ਹਵਾ ਹੋ ਗਏ ਜਿਸ ਬਾਰੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਦੇ ਵੀ ਕੇਡਰ ਨਹੀਂ ਬਣਾਉਂਦੀ ਹਮੇਸ਼ਾ ਹਵਾ ਬਣਾਉਂਦੀ ਹੈ। ਮੁਫ਼ਤ ਦੇ ਵਾਅਦੇ ਬਿਜਲੀ ਪਾਣੀ ਅਤੇ ਫਰੀ ਰਾਸ਼ਨ ਵਰਗੇ ਵਾਅਦੇ ਆਮ ਆਦਮੀ ਪਾਰਟੀ ਨੇ ਗੁਜਰਾਤ ਅਤੇ ਹਿਮਾਚਲ ਵਿਚ ਕੀਤੇ।
ਗੁਜਰਾਤ ਵਿਚ ਹਿੰਦੂਤਵੀ ਰਾਜਨੀਤੀ ਹਾਵੀ ਰਹੀ: ਉਹਨਾਂ ਆਖਿਆ ਕਿ ਗੁਜਰਾਤ ਵਿਚ ਹਮੇਸ਼ਾ ਹਿੰਦੂਤਵੀ ਰਾਜਨੀਤਿਕ ਹਾਵੀ ਰਹੀ ਹੈ ਇਸੇ ਲਈ ਭਾਜਪਾ ਦੀ ਵੋਟ ਪ੍ਰਤੀਸ਼ਤਤਾ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ ਵੀ ਵੱਧ ਰਹੀ।2002 ਤੋਂ ਬਾਅਦ ਗੁਜਰਾਤ ਭਾਜਪਾ ਦੀ ਟੈਸਟ ਸਟੇਟ ਰਹੀ। ਪ੍ਰਧਾਨ ਮੰਤਰੀ ਵੱਲੋਂ 50 ਕਿਲੋਮੀਟਰ ਦਾ ਰੋਡ ਸ਼ੋਅ ਵੀ ਆਪਣੇ ਆਪ ਵਿਚ ਮਾਇਨੇ ਰੱਖਦਾ ਹੈ।ਹਿਮਾਚਲ ਵਿਚ ਹਮੇਸ਼ਾ ਐਂਟੀਕੰਬੈਂਸੀ ਕੰਮ ਕਰਦੀ ਰਹੀ ਭਾਜਪਾ ਦੀ ਹਾਰ ਦੇ ਦੋ ਮੁੱਖ ਕਾਰਨ ਇਹ ਵੀ ਰਹੇ ਇਕ ਅਗਨੀਪਥ ਯੋਜਨਾ ਅਤੇ ਪੈਨਸ਼ਨ ਸਕੀਮ (Agneepath Yojana and Pension Scheme) ਦੇਣ ਦਾ ਵਾਅਦਾ ਕੀਤਾ ਪਰ ਪੂਰਾ ਨਹੀਂ ਹੋਇਆ।ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਹਿਮਾਚਲ ਨੇ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਇਕ ਤੋਂ ਬਾਅਦ ਦੂਜੀ ਰਿਵਾਇਤੀ ਪਾਰਟੀ ਪਰਖੀ ਜਾਂਦੀ ਹੈ।
ਪੰਜਾਬ ਨੇ ਇਨਕਲਾਬ ਨਹੀਂ ਬਦਲ ਨੂੰ ਵੋਟ ਪਾਈ:ਪੱਤਰਕਾਰ ਹਮੀਰ ਸਿੰਘ ਨੇ ਹਵਾਲਾ ਦਿੱਤਾ ਕਿ ਪੰਜਾਬ ਵਿਚ ਕਿਸੇ ਇਨਕਲਾਬ ਨੂੰ ਵੋਟ ਨਹੀਂ ਕੀਤੀ ਗਈ ਬਲਕਿ ਅਤੇ ਅਕਾਲੀ ਦਲ ਅਤੇ ਕਾਂਗਰਸ ਜੋ ਰਿਵਾਇਤੀ ਪਾਰਟੀਆਂ ਸਨ ਉਹਨਾਂ ਨੇ ਪੰਜਾਬ ਵਾਸੀਆਂ ਦੇ ਮਸਲੇ ਹੱਲ ਨਹੀਂ ਕੀਤੇ।ਇਹਨਾਂ ਰਿਵਾਇਤੀ ਪਾਰਟੀਆਂ ਨੂੰ ਨਕਾਰ ਕੇ ਨਵੇਂ ਨੂੰ ਮੌਕਾ ਦਿੱਤਾ ਗਿਆ ਸੀ। ਜੇਕਰ ਆਪ ਸਰਕਾਰ ਦੀ 8 ਮਹੀਨਿਆਂ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਡੇਢ ਮਹੀਨੇ ਤੋਂ ਸਰਕਾਰ ਹਿਮਾਚਲ ਅਤੇ ਗੁਜਰਾਤ ਬੈਠੀ ਹੈ।ਪੰਜਾਬ ਦੇ ਗੰਭੀਰ ਮੁੱਦੇ ਆਪ ਸਰਕਾਰ ਵੱਲੋਂ ਗੰਭੀਰਤਾ ਨਾਲ ਨਹੀਂ ਲਏ ਗਏ।ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਪਾਣੀਆਂ ਦਾ ਮੁੱਦਾ, ਰਾਜਧਾਨੀ ਦਾ ਮੁੱਦਾ, ਪੰਜਾਬ ਦੇ ਫਾਈਨਾਂਸ ਦਾ ਮੁੱਦਾ ਕਿਸੇ ਵੀ ਮੁੱਦੇ ਤੇ ਪੰਜਾਬ ਦੀ ਆਪ ਸਰਕਾਰ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰ ਸਕੀ।ਜਿਸਦਾ ਜਵਾਬ ਸੰਗਰੂਰ ਜ਼ਿਮਨੀ ਚੋਣਾਂ (Sangrur by elections) ਦੌਰਾਨ ਪੰਜਾਬ ਵਾਸੀਆਂ ਨੇ ਆਪ ਸਮੇਤ ਸਾਰੀਆਂ ਪਾਰਟੀਆਂ ਨੂੰ ਦੇ ਦਿੱਤਾ ਸੀ।
ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਪੰਜਾਬ ਤੇ ਕੀ ਹੋਵੇਗਾ ਅਸਰ ?: 2024 ਲੋਕ ਸਭਾ ਚੋਣਾਂ (2024 Lok Sabha Elections) ਦੌਰਾਨ ਪੰਜਾਬ ਦੇ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਦਾ ਕੀ ਅਸਰ ਹੋਵੇਗਾ ? ਇਸ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਕੋਈ ਬਹੁਤ ਜ਼ਿਆਦਾ ਅਸਰ ਨਹੀਂ ਹੋਵੇਗਾ। ਕਿਉਂਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦਾ ਦਾਇਰਾ ਵੱਖ- ਵੱਖ ਹੁੰਦਾ ਹੈ।ਪਰ ਕਾਂਗਰਸ ਲਈ ਇਕ ਸ਼ੁਭ ਸੰਕੇਤ ਜ਼ਰੂਰ ਮੰਨਿਆ ਜਾ ਸਕਦਾ ਹੈ।ਕਾਂਗਰਸ ਉਤਸ਼ਾਹ ਵਧਾ ਸਕਦੀ ਹੈ ਕਿ ਹਿਮਾਚਲ ਤੋਂ ਬਾਅਦ ਪੰਜਾਬ 'ਚ ਜ਼ੋਰ ਲਗਾਇਆ ਜਾ ਸਕਦਾ ਹੈ। ਭਾਜਪਾ ਪੰਜਾਬ ਵਿਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਵਾਸੀ ਅਜੇ ਭਾਜਪਾ ਦਾ ਪ੍ਰਭਾਵ ਨਹੀਂ ਕਬੂਲ ਰਹੇ।ਸੱਤਾ ਧਿਰ ਆਪ ਦੀਆਂ ਨੀਤੀਆਂ ਤੋਂ ਪੰਜਾਬ ਦੇ ਲੋਕ ਬਹੁਤੇ ਸੰਤੁਸ਼ਟ ਨਹੀਂ।ਅਕਾਲੀ ਦਲ ਇਤਿਹਾਸ ਵਿਚੋਂ ਅਜੇ ਕੋਈ ਸਬਕ ਨਹੀਂ ਸਿੱਖ ਰਹੀ।
ਇਹ ਵੀ ਪੜ੍ਹੋ:ਵਿਧਾਨ ਸਭਾ ਚੋਣ ਨਤੀਜੇ: ਗੁਜਰਾਤ 'ਚ ਦਿਖਿਆ ਮੋਦੀ 'ਅਸਰ', ਪਰ ਹਿਮਾਚਲ 'ਚ ਰਿਹਾ 'ਬੇਅਸਰ'