ਪੰਜਾਬ

punjab

ETV Bharat / state

ਕੋਰੋਨਾ ਦੇ ਖ਼ਤਰੇ ਵਿਚ ਟਰੇਨ ਅਤੇ ਹਵਾਈ ਸਫ਼ਰ ਕਿੰਨਾ ਕੁ ਸੁਰੱਖਿਅਤ - How safe are train and air travel in the danger of Corona

ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਰੂਪ ਲੈ ਕੇ ਆਈ ਹੈ। ਮੁੱਖ ਮੰਤਰੀਆਂ ਨਾਲ ਬੈਠਕ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਲੋਕ ਇਸ ਵੇਲੇ ਜ਼ਿਆਦਾ ਲਾਪ੍ਰਵਾਹ ਨਜ਼ਰ ਆ ਰਹੇ ਹਨ, ਹਾਲਾਂਕਿ ਇਸ ਕੋਰੋਨਾ ਮਹਾਂਮਾਰੀ ਦੀ ਵਿਚ ਟਰੇਨਾਂ ਕਈ ਸਾਰੀ ਪਾਬੰਦੀਆਂ  ਦੇ ਨਾਲ ਚੱਲ ਰਹੀਆਂ ਹਨ। ਪਰ ਇਸ ਦੌਰਾਨ ਸਫ਼ਰ ਕਰਨ ਵਾਲੇ ਯਾਤਰੀ ਕਿੰਨਾ ਕੁ ਪਰਹੇਜ਼ ਵਰਤ ਰਹੇ ਹਨ।  ਇਸ ਦਾ ਜਾਇਜ਼ਾ ਲਿਆ ਈ ਟੀ ਵੀ ਭਾਰਤ ਦੀ ਟੀਮ ਨੇ । ਚੰਡੀਗੜ੍ਹ ਰੇਲਵੇ ਸਟੇਸ਼ਨ ਤੇ  ਵੱਡੀ ਸੰਖਿਆ ਵਿਚ ਮੁਸਾਫ਼ਿਰ  ਸਫ਼ਰ ਕਰਨ ਵਾਸਤੇ ਪੁੱਜੇ ਹੋਏ ਸਨ  । ਟ੍ਰੇਨ ਦਾ ਹਰ ਡੱਬਾ ਲਗਪਗ ਭਰਿਆ ਹੋਇਆ ਮਿਲਿਆ ,ਮੁਸਾਫ਼ਿਰਾਂ ਨੇ ਕੋਰੋਨਾ ਦਾ ਖਿਆਲ ਰੱਖਦੇ ਹੋਏ, ਆਪਣੇ ਚਿਹਰੇ ਮਾਸਕ ਨਾਲ ਢਕੇ ਹੋਏ ਸਨ।  ਪਰ ਟ੍ਰੇਨ ਤੇ ਸਫ਼ਰ ਕਰਨ ਵਾਲਿਆਂ ਦੀ ਭੀੜ ਜ਼ਿਆਦਾ ਹੋਣ ਕਰਕੇ ਸਮਾਜਿਕ ਦੂਰੀ ਦੀ ਪਾਲਣਾ ਨਾ ਹੋਣ ਕਰਕੇ ਮੁਸਾਫਿਰਾਂ ਦੇ ਮਨ ਵਿੱਚ ਕੋਰੋਨਾ ਫੈਲਣ ਦਾ ਡਰ ਦਿਖਾਇਆ , ਪਰ ਲੋਕਾਂ ਦਾ ਕਹਿਣਾ ਸੀ। ਕਿ ਕੋਰੋਨਾ ਦੇ ਡਰ ਤੋਂ ਕੰਮਕਾਰ ਛੱਡ ਕੇ ਘਰ ਨਹੀਂ ਬੈਠ ਸਕਦੇ  ਜਿਸ ਕਰ ਕੇ ਸਫ਼ਰ ਕਰ ਰਹੇ ਹਾਂ ।

ਕੋਰੋਨਾ ਦੇ ਖ਼ਤਰੇ ਵਿਚ ਟਰੇਨ ਅਤੇ ਹਵਾਈ ਸਫ਼ਰ ਕਿੰਨਾ ਕੁ ਸੁਰੱਖਿਅਤ
ਕੋਰੋਨਾ ਦੇ ਖ਼ਤਰੇ ਵਿਚ ਟਰੇਨ ਅਤੇ ਹਵਾਈ ਸਫ਼ਰ ਕਿੰਨਾ ਕੁ ਸੁਰੱਖਿਅਤ

By

Published : Apr 19, 2021, 7:35 PM IST

Updated : Apr 20, 2021, 3:19 PM IST

ਚੰਡੀਗੜ੍ਹ: ਰੇਲਵੇ ਸਟੇਸ਼ਨ ਤੇ ਵੱਡੀ ਸੰਖਿਆ ਵਿਚ ਮੁਸਾਫ਼ਿਰ ਸਫ਼ਰ ਕਰਨ ਵਾਸਤੇ ਪੁੱਜੇ ਹੋਏ ਸਨ । ਟ੍ਰੇਨ ਦਾ ਹਰ ਡੱਬਾ ਲਗਪਗ ਭਰਿਆ ਹੋਇਆ ਮਿਲਿਆ ,ਮੁਸਾਫ਼ਿਰਾਂ ਨੇ ਕੋਰੋਨਾ ਦਾ ਖਿਆਲ ਰੱਖਦੇ ਹੋਏ ਆਪਣੇ ਚਿਹਰੇ ਮਾਸਕ ਨਾਲ ਢਕੇ ਹੋਏ ਸਨ। ਪਰ ਟ੍ਰੇਨ ਤੇ ਸਫ਼ਰ ਕਰਨ ਵਾਲਿਆਂ ਦੀ ਭੀੜ ਜ਼ਿਆਦਾ ਹੋਣ ਕਰਕੇ ਸਮਾਜਿਕ ਦੂਰੀ ਦੀ ਪਾਲਣਾ ਨਾ ਹੋਣ ਕਰਕੇ ਮੁਸਾਫਿਰਾਂ ਦੇ ਮਨ ਵਿੱਚ ਕੋਰੋਨਾ ਫੈਲਣ ਦਾ ਡਰ ਦਿਖਾਇਆ, ਪਰ ਲੋਕਾਂ ਦਾ ਕਹਿਣਾ ਸੀ ਕਿ ਕੋਰੋਨਾ ਦੇ ਡਰ ਤੋਂ ਕੰਮਕਾਰ ਛੱਡ ਕੇ ਘਰ ਨਹੀਂ ਬੈਠ ਸਕਦੇ ਜਿਸ ਕਰ ਕੇ ਸਫ਼ਰ ਕਰ ਰਹੇ ਹਾਂ ।
ਦੂਜੇ ਪਾਸੇ ਜਦੋਂ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨਾਲ ਰੇਲਵੇ ਸਟੇਸ਼ਨ ਪ੍ਰਬੰਧਾਂ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੈਮਰੇ ਤੇ ਬੋਲਣ ਤੇ ਇਹ ਕਹਿ ਕੇ ਇਨਕਾਰ ਕਰ ਦਿੱਤਾ। ਕੀ ਉਨ੍ਹਾਂ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ ,ਪਰ ਜਦੋਂ ਈਟੀਵੀ ਭਾਰਤ ਦਾ ਕੈਮਰਾ ਰੇਲਵੇ ਸਟੇਸ਼ਨ ਤੇ ਕੋਰੋਨਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਘੁੰਮਿਆ ਤਾਂ ਦੇਖਿਆ ਕਿ ਰੇਲਵੇ ਸਟੇਸ਼ਨ ਤੇ ਇੱਕ ਮਸ਼ੀਨ ਲਗਾਈ ਗਈ ਹੈ। ਜਿਸ ਤੋਂ ਮੁਸਾਫ਼ਿਰ ਮਾਸਕ , ਸੈਨੀਟਾਈਜ਼ਰ ਜਾਂ ਗਲੱਵਜ਼ ਲੈ ਸਕਦੇ ਸਨ, ਪਰ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਮਸ਼ੀਨ ਦੀ ਹਾਲਤ ਖ਼ੁਦ ਖਸਤਾ ਹੋਈ ਪਈ ਸੀ ਅਤੇ ਨਾ ਤਾਂ ਉਸ ਵਿਚ ਮਾਸਕ ਜਾਂ ਸੈਨੀਟਾਈਜ਼ਰ ਮੌਜੂਦ ਸੀ ਅਤੇ ਨਾ ਹੀ ਕੋਈ ਅਧਿਕਾਰੀ ਇਸ ਉੱਪਰ ਜਵਾਬ ਦੇਣ ਨੂੰ ਤਿਆਰ ਸੀ। ਉੱਥੇ ਹੀ ਰੇਲਵੇ ਸਟੇਸ਼ਨ ਦੇ ਐਂਟਰੀ ਗੇਟ ਤੇ ਬੈਗ ਸੇਂਨੇਟਾਈਜ਼ ਕਰਨ ਦੀ ਮਸ਼ੀਨ ਵੀ ਲੱਗੀ ਹੋਈ ਸੀ , ਜੋ ਬੰਦ ਪਈ ਸੀ ,ਮਾਹਿਰ ਮੰਨਦੇ ਹਨ ਕਿ ਮੁਸਾਫਿਰਾਂ ਦੀ ਸਿਹਤ ਦਾ ਖਿਲਾਫ ਰੱਖਣ ਵਾਸਤੇ ਰੇਲਵੇ ਨੂੰ ਪੁੱਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਉੱਥੇ ਹੀ ਸਫ਼ਰ ਦੌਰਾਨ ਕਿਸ ਤਰੀਕੇ ਦੀਆਂ ਸਾਵਧਾਨਿਆ ਵਰਤਣੀਆਂ ਚਾਹੀਦੀਆਂ ਹਨ। ਉਸ ਉੱਪਰ ਵੀ ਉਹਨਾਂ ਨੇ ਚਾਨਣਾ ਪਾਈਆ ।

ਕੋਰੋਨਾ ਦੇ ਖ਼ਤਰੇ ਵਿਚ ਟਰੇਨ ਅਤੇ ਹਵਾਈ ਸਫ਼ਰ ਕਿੰਨਾ ਕੁ ਸੁਰੱਖਿਅਤ
Last Updated : Apr 20, 2021, 3:19 PM IST

ABOUT THE AUTHOR

...view details