ਪੰਜਾਬ

punjab

ETV Bharat / state

ਨਵਜੋਤ ਸਿੱਧੂ ਨੇ ਜੇਲ੍ਹ ਵਿੱਚ ਕਿੰਨੇ ਪੈਸੇ ਕਮਾਏ, ਜਾਣੋ ਕਿੰਨੀ ਸੀ ਸੈਲਰੀ ? - ਸਿੱਧੂ ਦੀ ਜੇਲ੍ਹ ਅੰਦਰ ਕਮਾਈ ਦਾ ਵੇਰਵਾ

ਨਵਜੋਤ ਸਿੰਘ ਸਿੱਧੂ ਲਗਭਗ ਇੱਕ ਸਾਲ ਜੇਲ੍ਹ ਅੰਦਰ ਸਜ਼ਾ ਕੱਟ ਕੇ ਆ ਰਹੇ ਹਨ ਅਤੇ ਇਸ ਦੌਰਾਨ ਸਿੱਧੂ ਨੇ ਜੇਲ੍ਹ ਵਿੱਚ ਕਲਰਕ ਵਜੋਂ ਨੌਕਰੀ ਵੀ ਕੀਤੀ ਹੈ। ਨਵਜੋਤ ਸਿੱਧੂ ਨੂੰ ਹੁਣ ਰਿਹਾਈ ਮੌਕੇ ਉਨ੍ਹਾਂ ਦੀ ਪ੍ਰਤੀ ਦਿਨ ਦੀ ਦਿਹਾੜੀ ਮੁਤਾਬਿਕ 7 ਮਹੀਨਿਆਂ ਦੇ ਪੈਸੇ ਮਿਲਣਗੇ। ਜੇਲ੍ਹ ਵਿੱਚ ਨਵਜੋਤ ਸਿੱਧੂ ਦੀ ਦਿਹਾੜੀ ਕਿੰਨੀ ਸੀ ਅਤੇ ਉਸ ਨੂੰ ਹੁਣ ਕੁੱਲ੍ਹ ਕਿੰਨੀ ਰਕਮ ਮਿਲੇਗੀ। ਜਾਣਨ ਲਈ ਪੜ੍ਹੋ ਖ਼ਾਸ ਰਿਪੋਰਟ..

How much Navjot Singh Sidhu earned in jail know how much was his salary
ਨਵਜੋਤ ਸਿੱਧੂ ਨੇ ਜੇਲ੍ਹ ਵਿੱਚ ਕਿੰਨੇ ਪੈਸੇ ਕਮਾਏ, ਜਾਣੋ ਕਿੰਨੀ ਸੀ ਸੈਲਰੀ ?

By

Published : Apr 1, 2023, 4:20 PM IST

ਚੰਡੀਗੜ੍ਹ: ਦਿੱਗਜ ਸਿਆਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਰੋਡ ਰੇਜ ਕੇਸ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਕੇ ਹੁਣ ਬਾਹਰ ਆ ਰਹੇ ਨੇ। ਦੱਸ ਦਈਏ ਜੇਲ੍ਹ ਵਿੱਚ ਨਵਜੋਤ ਸਿੱਧੂ ਨੇ ਇੱਕ ਕਲਰਕ ਵਜੋਂ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਕਲਰਕ ਦਾ ਕੰਮ ਕਰਨ ਲਈ ਪਹਿਲਾਂ ਸਪੈਸ਼ਲ ਤਿੰਨ ਮਹੀਨੇ ਦੀ ਟ੍ਰੇਨਿੰਗ ਵੀ ਦਿੱਤੀ ਗਈ। ਦੱਸ ਦਈਏ ਨਵਜੋਤ ਸਿੰਘ ਸਿੱਧੂ ਨੂੰ ਤਿੰਨ ਮਹੀਨੇ ਜੋ ਟ੍ਰੇਨਿੰਗ ਦਿੱਤੀ ਗਈ ਹੈ ਉਸ ਦੇ ਪੈਸੇ ਨਹੀਂ ਮਿਲਣਗੇ ਅਤੇ ਉਸ ਤੋਂ ਮਗਰੋਂ ਨਵਜੋਤ ਸਿੱਧੂ ਨੇ ਜੋ ਵੀ ਕਲਰਕ ਵਜੋਂ ਕੰਮ ਕੀਤਾ ਹੈ ਉਸ ਦੇ ਪੈਸੇ ਨਵਜੋਤ ਸਿੱਧੂ ਨੂੰ ਮਿਲਣਗੇ।

ਕਲਰਕ ਵਜੋਂ ਨੌਕਰੀ:ਦੱਸ ਦਈਏ ਜੇਲ੍ਹ ਅੰਦਰ ਕੈਦੀਆਂ ਨੂੰ ਉਨ੍ਹਾਂ ਦੇ ਕੰਮ ਮੁਤਾਬਿਕ ਪ੍ਰਤੀ ਦਿਨ ਦੇ ਹਿਸਾਬ ਨਾਲ ਦਿਹਾੜੀ ਤੈਅ ਹੁੰਦੀ ਹੈ ਅਤੇ ਇਹ ਦਿਹਾੜੀ ਬਹੁਤ ਜ਼ਿਆਦਾ ਨਹੀਂ ਹੁੰਦੀ। ਜੇਲ੍ਹ ਵਿੱਚ ਨਵਜੋਤ ਸਿੱਧੂ ਨੇ ਭਾਵੇਂ 317 ਦਿਨ ਯਾਨਿ ਕਿ ਲਗਭਗ ਇੱਕ ਸਾਲ ਲਗਾਇਆ ਹੈ, ਪਰ ਉਸ ਨੂੰ ਤਨਖਾਹ 7 ਮਹੀਨੇ ਦੀ ਮਿਲੇਗੀ ਕਿਉਂਕਿ ਤਿੰਨ ਮਹੀਨੇ ਦੀ ਟ੍ਰੇਨਿਗ ਅਤੇ ਬਾਕੀ 2 ਮਹੀਨੇ ਕੈਦੀਆਂ ਨੂੰ ਮਿਲਣ ਵਾਲੀ ਛੁੱਟੀ ਦੇ ਪੈਸੇ ਕੱਟੇ ਜਾਣਗੇ। ਹਾਲਾਂਕਿ ਦੱਸ ਦਈਏ ਨਵਜੋਤ ਸਿੱਧੂ ਨੇ ਆਪਣੀ ਸਜ਼ਾ ਦੌਰਾਨ ਜੇਲ੍ਹ ਵਿੱਚੋਂ ਕੋਈ ਵੀ ਛੁੱਟੀ ਹੁਣ ਤੱਕ ਨਹੀਂ ਲਈ ਹੈ।

ਸਿੱਧੂ ਦੀ ਜੇਲ੍ਹ ਅੰਦਰ ਕਮਾਈ ਦਾ ਵੇਰਵਾ

20 ਮਈ 2022 ਨੂੰ ਜੇਲ੍ਹ ਅਗਸਤ ਤੱਕ ਕੋਈ ਤਨਖਾਹ ਨਹੀਂ

31 ਮਾਰਚ 2023 ਨੂੰ ਬਾਹਰ 7 ਮਹੀਨੇ, ਦਿਹਾੜੀ ਪ੍ਰਤੀ ਦਿਨ 30 ਰੁਪਏ ਤੋਂ 90 ਰੁਪਏ

90 ਰੁਪਏ ਦੇ ਹਿਸਾਬ ਨਾਲ 18 ਹਜ਼ਾਰ ਰੁਪਏ, 7 ਮਹੀਨਿਆਂ ਦੇ

30 ਰੁਪਏ ਦਾ ਹਿਸਾਬ ਨਾਲ 6 ਹਜ਼ਾਰ 300 ਰੁਪਏ, 7 ਮਹੀਨਿਆਂ ਦੇ

ਦੱਸ ਦਈਏ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ 19 ਮਈ ਨੂੰ 1988 ਦੇ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਸਿੱਧੂ ਨੇ 20 ਮਈ ਨੂੰ ਪਟਿਆਲਾ ਦੀ ਹੇਠਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ 26 ਜਨਵਰੀ 2023 ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਬਾਹਰ ਆਉਣ ਦੀ ਸੰਭਾਵਨਾ ਸੀ। 26 ਜਨਵਰੀ ਨੂੰ ਗਣਤੰਤਰ ਦਿਹਾੜੇ ਦੇ ਮੌਕੇ 'ਤੇ 50 ਕੈਦੀ ਰਿਹਾਅ ਕੀਤੇ ਜਾਣੇ ਸਨ, ਜਿਨ੍ਹਾਂ ਵਿਚ ਨਵਜੋਤ ਸਿੱਧੂ ਦਾ ਨਾਂ ਵੀ ਸ਼ਾਮਿਲ ਸੀ। ਉਸ ਸਮੇਂ ਅਧਿਕਾਰੀਆਂ ਨੇ ਦੱਸਿਆ ਸੀ ਕਿ ਚੰਗੇ ਆਚਰਣ ਦੇ ਚੱਲਦਿਆਂ ਨਵਜੋਤ ਸਿੱਧੂ ਨੂੰ ਰਿਹਾਅ ਕੀਤਾ ਜਾ ਰਿਹਾ ਹੈ, ਪਰ ਰਿਹਾਈ ਦੀ ਤਰੀਕ ਤੈਅ ਹੁੰਦਿਆਂ ਹੀ ਪੰਜਾਬ ਦੀ ਸਿਆਸਤ ਗਰਮਾ ਗਈ ਅਤੇ ਇਸ ਸਭ ਵਿਚਕਾਰ ਉਸ ਸਮੇਂ ਨਵਜੋਤ ਸਿੱਧੂ ਦੀ ਰਿਹਾਈ ਰੱਦ ਹੋ ਗਈ ।

ਇਹ ਵੀ ਪੜ੍ਹੋ:Navjot Sidhu Release: ਕੁਝ ਹੀ ਸਮੇਂ ਵਿੱਚ ਜੇਲ੍ਹੋਂ ਬਾਹਰ ਆਉਣਗੇ ਨਵਜੋਤ ਸਿੱਧੂ, ਪਟਿਆਲਾ ਜੇਲ੍ਹ ਬਾਹਰ ਪੈ ਰਹੇ ਨੇ ਭੰਗੜੇ, ਹੋਵੇਗਾ Grand Welcome

ABOUT THE AUTHOR

...view details