ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਪਹਿਲਾਂ ਹੀ ਚੀਜ਼ਾਂ ਮਹਿੰਗੇ ਰੇਟ 'ਤੇ ਮਿਲ ਰਹੀਆਂ ਸੀ ਅਤੇ ਹੁਣ ਰਹਿੰਦੀ ਕਸਰ ਮੌਨਸੂਨ ਨੇ ਪੂਰੀ ਕਰ ਦਿੱਤੀ ਹੈ, ਸਬਜ਼ੀਆਂ ਦੇ ਰੇਟ ਅਸਮਾਨ ਛੂ ਰਹੇ ਹਨ। ਸਬਜ਼ੀ ਮੰਡੀ 'ਚ ਸਬਜ਼ੀ ਵੇਚਣ ਵਾਲੇ ਰਾਮ ਲਾਲ ਨੇ ਦੱਸਿਆ ਕਿ ਕੋਰੋਨਾ ਕਰਕੇ ਪਹਿਲਾਂ ਹੀ ਸਬਜ਼ੀਆਂ ਦੇ ਗ੍ਰਾਹਕ ਘੱਟ ਸੀ ਅਤੇ ਹੁਣ ਮੌਨਸੂਨ ਕਰਕੇ ਸਬਜ਼ੀਆਂ ਨੇ ਹੋਰ ਵੀ ਰੇਟ ਵੱਧ ਗਏ ਹਨ।
ਕੋਰੋਨਾ ਤੋਂ ਬਾਅਦ ਮੌਨਸੂਨ ਨੇ ਪੂਰੀ ਕੀਤੀ ਕਸਰ, ਸਬਜ਼ੀਆਂ ਦੇ ਰੇਟ ਚੜ੍ਹੇ ਅਸਮਾਨੀ - ਸਬਜ਼ੀ ਦੇ ਰੇਟ
ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਪਹਿਲਾਂ ਹੀ ਚੀਜ਼ਾਂ ਮਹਿੰਗੇ ਰੇਟ 'ਤੇ ਮਿਲ ਰਹੀਆਂ ਸੀ ਅਤੇ ਹੁਣ ਸਬਜ਼ੀਆਂ ਦੇ ਰੇਟ ਅਸਮਾਨ ਛੂ ਰਹੇ ਹਨ। ਇਸ ਦਾ ਕਾਰਨ ਹੈ ਮੌਨਸੂਨ ਕਰਕੇ ਪਿੱਛੋਂ ਆਉਂਦੀ ਘੱਟ ਸਪਲਾਈ।
ਉਨ੍ਹਾਂ ਦੱਸਿਆ ਕਿ ਜਿੱਥੇ ਆਲੂ ਪਹਿਲਾਂ ਦੱਸ ਤੋਂ ਪੰਦਰਾਂ ਰੁਪਏ ਸੀ ਹੁਣ ਉਹ ਤੀਹ ਤੋਂ ਪੈਂਤੀ ਰੁਪਏ ਹਨ, ਪਿਆਜ਼ ਦਾ ਰੇਟ ਵੀ ਵਧੀਆ ਹੈ ਅਤੇ ਵਧੀਆ ਕੁਆਲਿਟੀ ਦੇ ਟਮਾਟਰ ਸੱਠ ਰੁਪਏ ਪ੍ਰਤੀ ਕਿੱਲੋ ਜਦਕਿ ਠੀਕ-ਠਾਕ ਚਾਲੀ ਰੁਪਏ ਦੇ ਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਮੌਨਸੂਨ ਕਰਕੇ ਪਿੱਛੋਂ ਸਪਲਾਈ ਘਟੀ ਹੈ ਜਿਸ ਕਰਕੇ ਰੇਟਾਂ ਦੇ ਵਿੱਚ ਉਛਾਲ ਆਇਆ ਅਤੇ ਅਗਲੇ ਡੇਢ ਮਹੀਨੇ ਤੱਕ ਇਹੀ ਰੇਟ ਰਹਿਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਜਿਸ ਨਾਲ ਸਪਲਾਈ ਵੀ ਰੁਕੀ ਹੋਈ ਹੈ ਅਤੇ ਇਸ ਦਾ ਅਸਰ ਸਿੱਧੇ ਤੌਰ 'ਤੇ ਸਬਜ਼ੀਆਂ ਦੇ ਰੇਟਾਂ 'ਤੇ ਪੈ ਰਿਹਾ ਹੈ ਜਿਸ ਕਰਕੇ ਆਮ ਲੋਕ ਮਹਿੰਗੀਆਂ ਸਬਜ਼ੀਆਂ ਖਰੀਦਣ ਦੇ ਲਈ ਮਜਬੂਰ ਹਨ।