ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਵਿਧਾਨ ਸਭਾ 'ਚ ਆਪਣਾ ਪਹਿਲਾ ਪੂਰਨ ਬਜਟ ਪੇਸ਼ ਪੇਸ਼ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਸਰਕਾਰੀ ਆਪਣੇ ਬਹੁਤ ਸਾਰੇ ਵਾਅਦੇ ਅਤੇ ਗਾਰੰਟੀਆਂ ਪੂਰੀਆਂ ਕਰਨ ਜਾ ਰਹੀ ਹੈ। ਦੌਰਾਨ ਚੀਮਾ ਨੇ ਕਿਹਾ ਕਿ ਵਿੱਤੀ ਸਾਲ 2023-24 ਲਈ ਪੰਜਾਬ ਦਾ ਬਜਟ 1 ਲੱਖ, 96 ਹਜ਼ਾਰ, 462 ਕਰੋੜ ਰੁਪਏ ਦਾ ਹੋਵੇਗਾ। ਨਾਲ ਹੀ ਇਹ ਵੀ ਕਿਹਾ ਕਿ ਇਸ ਵਾਰ ਦੇ ਬਜਟ ਵਿਚ ਪਿਛਲੇ ਸਾਲ ਤੋਂ 26 ਫ਼ੀਸਦੀ ਜ਼ਿਆਦਾ ਹੈ। ਸਾਲ 2022-23 'ਚ ਪੰਜਾਬ ਦਾ ਕੁੱਲ ਬਜਟ ਇਕ ਲੱਖ 55 ਹਜ਼ਾਰ, 860 ਕਰੋੜ ਰੁਪਏ ਦਾ ਸੀ। ਚੀਮਾ ਨੇ ਦਾਅਵਾ ਕੀਤਾ ਕਿ ਆਪ ਸਰਕਾਰ ਦਾ ਸਭ ਤੋਂ ਜ਼ਿਆਦਾ ਫੋਕਸ ਸਿੱਖਿਆ ਤੇ ਸਿਹਤ ਸੈਕਟਰ 'ਤੇ ਹੈ।
ਖ਼ਰਚਿਆਂ ਦਾ ਜ਼ਿਕਰ :ਸਾਲ 2023-24 ਦੌਰਾਨ ਵਿੱਤ ਮੰਤਰੀ ਨੇ ਬਜਟ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਰਕਾਰ ਦਾ ਇਕ ਸਾਲ ਪੂਰਾ ਹੋਣ ਤੇ ਸਮੂਹ ਆਪ ਵਰਕਰਾਂ ਨੂੰ ਵਧਾਈ ਦਿੱਤੀ। ਇਹ ਬਜਟ ਡਿਜੀਟਲ ਰੂਪ ਵਿਚ ਪੇਸ਼ ਕੀਤਾ ਗਿਆ।ਉਹਨਾਂ ਆਖਿਆ ਕਿ ਆਪ ਸਰਕਾਰ ਰੰਗਲੇ ਪੰਜਾਬ ਲਈ ਅਣਥੱਕ ਯਤਨ ਕਰਦੀ ਰਹੇਗੀ। ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ ਜ਼ਿਆਦਾਤਰ ਨਿੱਜੀ ਖੇਤਰ ਵਿਚ ਨੌਕਰੀਆਂ ਪੈਦਾ ਕਰਨ ਦਾ ਹੀਲਾ ਕੀਤਾ ਜਾਵੇਗਾ। ਉਹਨਾਂ ਆਪਣੀ ਸਰਕਾਰ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਗਿਣਵਾਈਆਂ ਆਪਣੇ ਸ਼ੁਰੂਆਤੀ ਭਾਸ਼ਣ ਵਿਚ ਉਹਨਾਂ ਨੇ ਪੰਜਾਬ ਲਈ ਕਈ ਕੀਤੇ ਅਹਿਮ ਐਲਾਨ ਕੀਤੇ। ਵਿੱਤ ਮੰਤਰੀ ਵੱਲੋਂ ਵਿੱਤੀ ਸਾਲ 2023- 24 ਲਈ ਪੰਜਾਬ ਦੇ ਅਨੁਮਾਨਿਤ ਖ਼ਰਚਿਆਂ ਦਾ ਜ਼ਿਕਰ ਕੀਤਾ ਗਿਆ।
ਪੰਜਾਬ ਦਾ ਅਨੁਮਾਨਿਤ ਜੀਐਸਡੀਪੀ :ਆਪਣੇ ਭਾਸ਼ਣ ਵਿਚ ਵਿੱਤ ਮੰਤਰੀ ਨੇ ਪੰਜਾਬ ਦੇ ਜੀਐਸਡੀਪੀ ਬਾਰੇ ਅਨੁਮਾਨਿਤ ਐਲਾਨ ਕਰਦਿਆਂ ਜੀਐਸਡੀਪੀ ਦੇ ਅੰਕੜੇ ਪ੍ਰਧਾਨ ਕੀਤੇ। ਜਿਹਨਾਂ ਅਨੁਸਾਰ ਸਾਲ 2023-24 ਲਈ ਪੰਜਾਬ ਦਾ ਜੀਐਸਡੀਪੀ 6, 98, 635 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਜੀਐਸਡੀਪੀ ਵਿਚ ਸਰਵਿਸ ਸੈਕਟਰ ਦਾ ਯੋਗਦਾਨ 45.91 ਪ੍ਰਤੀਸ਼ਤ, ਖੇਤੀਬਾੜੀ ਦਾ ਯੋਗਦਾਨ 28.94 ਪ੍ਰਤੀਸ਼ਤ ਅਤੇ ਉਦਯੋਗਿਕ ਖੇਤਰ ਦਾ ਯੋਗਦਾਨ 25. 15 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ।
ਟੈਕਸ ਦੀ ਜਾਂਚ ਕਰਨ ਲਈ ਮਾਹਿਰਾਂ ਦੀ ਨਿਯੁਕਤੀ :ਵਿੱਤ ਮੰਤਰੀ ਨੇ ਦੱਸਿਆ ਕਿ ਸਾਲ 2023-24 ਲਈ ਸਰਕਾਰ ਟੈਕਸ ਇੰਟੈਲੀਜੈਂਸ ਯੂਨਿਟ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਅਧਿਸੂਚਿਤ ਹੈ।ਟੈਕਸਾਂ ਦੇ ਸਮੁੱਚੇ ਰੂਪ ਵਿਚ ਜਾਂਚ ਕਰਨ ਲਈ ਮਾਹਿਰਾਂ ਦਾ ਗਠਨ ਕੀਤਾ ਜਾਵੇਗਾ। ਇਸਦੇ ਨਾਲ ਹੀ ਵਿੱਤੀ ਸਾਲ 2023- 24 ਲਈ ਏਕੀਕ੍ਰਿਤ ਸੀਕਿੰਗ ਫੰਡ ਵਿਚ 3000 ਕਰੋੜ। ਉਹਨਾਂ ਦੱਸਿਆ ਕਿ ਪਿਛਲੀ ਸਰਕਾਰ ਨੇ 5 ਸਾਲਾਂ ਵਿਚ 2988 ਕਰੋੜ ਦਾ ਯੋਗਦਾਨ ਪਾਇਆ।
ਸਾਲ 2023-24 ਲਈ ਰੱਖਿਆ ਪ੍ਰਸਤਾਵ :ਪੰਜਾਬ ਸਰਕਾਰ ਵੱਲੋਂ ਸਾਲ 2023-24 ਲਈ ਕੁੱਲ 1,96,462 ਕਰੋੜ ਰੁਪਏ ਦੇ ਬਜਟ ਦਾ ਪ੍ਰਸਤਾਵ ਰੱਖਿਆ ਗਿਆ। ਜੋ ਕਿ ਸਾਲ 2022-23 ਤੋਂ 26 ਪ੍ਰਤੀਸ਼ਤ ਜ਼ਿਆਦਾ ਹੈ। ਵਿੱਤ ਮੰਤਰੀ ਨੇ ਪਭਾਵੀ ਵਿੱਤੀ ਘਾਟਾ ਅਤੇ ਮਾਲੀਆ ਘਾਟਾ ਕ੍ਰਮਵਾਰ 3.32 ਪ੍ਰਤੀਸ਼ਤ ਅਤੇ 4.98 ਪ੍ਰਤੀਸ਼ਤ ਰੱਖਿਆ। ਜਿਸ ਵਿਚ ਮਾਲੀਆ ਖਰਚੇ ਦਾ ਅੰਦਾਜਨ 1, 23, 441 ਕਰੋੜ ਵਿੱਤੀ ਸਾਲ 2022-23 ਦੇ ਮੁਕਾਬਲੇ 22 ਪ੍ਰਤੀਸ਼ਤ ਜ਼ਿਆਦਾ ਹੈ।
ਕੋਰਪੋਰੇਟ ਸੈਕਟਰ ਲਈ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਐਲਾਨ :ਆਪਣੇ ਭਾਸ਼ਣ ਦੀ ਸ਼ੁਰੂਆਤ ਵਿਚ ਵਿੱਤ ਮੰਤਰੀ ਕੋਰਪੋਰੇਟ ਸੈਕਟਰ ਲਈ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਵੇਰਵਾ ਦਿੱਤਾ। ਉਹਨਾਂ ਦੱਸਿਆ ਕਿ ਬਟਾਲਾ ਸ਼ੂਗਰ ਮਿਲ ਦੀ ਸਥਾਪਨਾ ਲਈ ਸਰਕਾਰ ਵੱਲੋਂ 75 ਕਰੋੜ ਰੁਪਏ ਮੁਹੱਈਆ ਕਰਵਾਏ ਗਏ ਅਤੇ ਬਾਕੀ ਲੰਬਿਤ ਕੰਮਾਂ ਨੂੰ ਪੂਰਾ ਕਰਨ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ। ਮਿਲਕਫੈਡ ਨੂੰ ਪਿੰਡਾਂ ਵਿਚ ਆਪਣਾ ਨੈਟਵਰਕ ਵਧਾਉਣ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ।6 ਗੁਦਾਮ ਮਾਰਚ 2023 ਤੱਕ ਪੂਰੇ ਕਰਨ ਦਾ ਟੀਚਾ ਮਿੱਥਿਆ ਗਿਆ ਹੈ।