ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਨੀਪ੍ਰੀਤ ਦੀ ਜ਼ਮਾਨਤ ਅਰਜੀ ਨੂੰ ਖ਼ਾਰਜ਼ ਕਰ ਦਿੱਤਾ ਹੈ, ਜਿਸ ਨਾਲ ਹਨੀਪ੍ਰੀਤ ਨੂੰ ਵੱਡਾ ਝਟਕਾ ਲੱਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਹਨੀਪ੍ਰੀਤ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਬਣੀ ਹੋਈ ਹੈ।
ਹਨੀਪ੍ਰੀਤ ਦਾ ਜੇਲ੍ਹ ਤੋਂ ਬਾਹਰ ਆਉਣਾ ਬਹੁਤ ਹੀ ਔਖਾ ਲੱਗ ਰਿਹਾ ਹੈ ਕਿਉਂਕਿ ਹਨੀਪ੍ਰੀਤ ਨੇ ਇਸ ਤੋਂ ਪਹਿਲਾਂ ਵੀ ਹੇਠਲੀ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਦਿੱਤੀ ਸੀ, ਉਸ ਨੂੰ ਵੀ ਖ਼ਾਰਜ਼ ਕਰ ਦਿੱਤਾ ਗਿਆ ਸੀ।
ਹਨੀਪ੍ਰੀਤ ਨੇ ਹਾਈਕੋਰਟ ਨੇ ਵਿੱਚ ਜ਼ਮਾਨਤ ਅਰਜੀ ਪਾਈ ਸੀ ਜਿਸ ਨੂੰ ਪਿਛਲੀ ਸੁਣਵਾਈ ਦੌਰਾਨ ਕੇਸ ਦੀ ਪੈਰਵੀ ਕਰ ਰਹੇ ਜੱਜ ਸੁਰਿੰਦਰ ਗੁਪਤਾ ਨੇ ਫ਼ਾਇਲ ਦੇਖਦੇ ਸਾਰ ਹੀ ਕੇਸ ਦੀ ਸੁਣਵਾਈ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਸੁਰਿੰਦਰ ਗੁਪਤਾ ਨੇ ਇਸ ਕੇਸ ਨੂੰ ਕਿਸੇ ਹੋਰ ਜੱਜ ਕੋਲ ਸੁਣਵਾਈ ਲਈ ਮੁੱਖ ਜੱਜ ਕੋਲ ਭੇਜ ਦਿੱਤਾ ਸੀ।
ਹਨੀਪ੍ਰੀਤ ਵੱਲੋਂ ਕੇਸ ਲੜ ਰਹੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਜਿਸ ਦੀ ਸੁਣਵਾਈ ਅੱਜ ਹੋਣੀ ਸੀ, ਪਰ ਜੱਜ ਨੇ ਸੁਣਵਾਈ ਤੋਂ ਮਨ੍ਹਾ ਕਰ ਦਿੱਤਾ।
ਹਨੀਪ੍ਰੀਤ ਨੇ ਕਿਹਾ ਪਟੀਸ਼ਨ ਵਿੱਚ ਕਿਹਾ ਕਿ 27 ਅਗਸਤ 2017 ਨੂੰ ਦੰਗਿਆਂ ਦੀ ਸਾਜ਼ਿਸ਼ ਦੇ ਦੋਸ਼ ਅਧੀਨ ਇੱਕ ਸ਼ਿਕਾਇਤ ਦਰਜ ਹੋਈ ਜਿਸ ਵਿੱਚ ਸਿਰਫ਼ ਆਦਿਤਿਆ ਇੰਸਾ ਅਤੇ ਸੁਰਿੰਦਰ ਧੀਮਾਨ ਦਾ ਨਾਂਅ ਹੈ।
ਉਸ ਨੇ ਕਿਹਾ ਮੈਨੂੰ ਇਸ ਕੇਸ ਵਿੱਚ ਝੂਠਾ ਹੀ ਫ਼ਸਾਇਆ ਜਾ ਰਿਹਾ ਹੈ।
ਮੋਦੀ-ਪੁਤਿਨ: ਦੁਵੱਲੀ ਗੱਲਬਾਤ 'ਚ ਭਾਰਤ-ਰੂਸ ਨੇ ਕਈ ਸਮਝੌਤਿਆਂ 'ਤੇ ਕੀਤੇ ਹਸਤਾਖ਼ਰ
ਕੀ ਹੈ ਪੂਰਾ ਮਾਮਲਾ
ਪੰਚਕੂਲਾ ਦੀ ਅਦਾਲਤ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਸਾਧਵੀ ਦਾ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ, ਜਿਸ ਨੂੰ ਲੈ ਕੇ ਡੇਰਾ ਪ੍ਰੇਮੀਆਂ ਨੇ ਦੰਗੇ ਕਰ ਦਿੱਤੇ ਸਨ।
ਹਨੀਪ੍ਰੀਤ ਉੱਤੇ ਦੰਗਿਆਂ ਦੀ ਸਾਜ਼ਿਸ਼ ਦੇ ਦੋਸ਼ ਹਨ ਅਤੇ ਜਿਸ ਦੌਰਾਨ ਦੰਗੇ ਹੋਏ ਉਹ ਡੇਰਾ ਮੁਖੀ ਨਾਲ ਸੀ।