ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਬਲੈਂਕਟ ਬੇਲ ਮਿਲ ਗਈ ਹੈ। ਜਿਸ 'ਚ ਹੁਣ ਪੁਲਿਸ ਸੈਣੀ ਨੂੰ ਕਿਸੇ ਵੀ ਕੇਸ 'ਚ ਬਿਨਾ ਇੱਕ ਹਫਤੇ ਦਾ ਨੋਟਿਸ ਦਿੱਤਿਆਂ ਗ੍ਰਿਫਤਾਰ ਨਹੀਂ ਕਰ ਸਕਦੀ।
ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਬਲੈਂਕਟ ਬੇਲ ਮਿਲ ਗਈ ਹੈ। ਜਿਸ 'ਚ ਹੁਣ ਪੁਲਿਸ ਸੈਣੀ ਨੂੰ ਕਿਸੇ ਵੀ ਕੇਸ 'ਚ ਬਿਨਾ ਇੱਕ ਹਫਤੇ ਦਾ ਨੋਟਿਸ ਦਿੱਤਿਆਂ ਗ੍ਰਿਫਤਾਰ ਨਹੀਂ ਕਰ ਸਕਦੀ।
ਅਦਾਲਤ ਨੇ ਸੈਣੀ ਨੂੰ ਸਰਵਿਸ ਦੌਰਾਨ ਸਾਰੇ ਮਾਮਲਿਆਂ ਵਿੱਚ ਬਲੈਂਕੇਟ ਬੇਲ ਦੇ ਦਿੱਤੀ ਹੈ। ਇਸ ਨਾਲ ਉਸ ਤੋਂ ਗ੍ਰਿਫਤਾਰੀ ਦਾ ਖਤਰਾ ਟਲ ਗਿਆ ਹੈ। ਸੈਣੀ ਖਿਲਾਫ ਕਈ ਮਾਮਲੇ ਹਨ ਜਿਸ ਕਰਕੇ ਉਸ ਨੂੰ ਗ੍ਰਿਫਤਾਰੀ ਦਾ ਡਰ ਸੀ।
ਦੱਸਦੇਈਏ ਕਿ ਸੁਪਰੀਮ ਕੋਰਟ ਤੋਂ ਮੁਲਤਾਨੀ ਕੇਸ ਵਿੱਚ ਮਿਲੀ ਆਰਜ਼ੀ ਜ਼ਮਾਨਤ ਮਗਰੋਂ ਪੰਜਾਬ ਪੁਲਿਸ ਨੇ ਸੈਣੀ ਖਿਲਾਫ ਮੁੜ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਸੀ। ਸੈਣੀ ਨੂੰ ਨੋਟਿਸ ਜਾਰੀ ਕਰਕੇ ਅੱਜ ਬੁੱਧਵਾਰ ਨੂੰ ਮਟੌਰ ਥਾਣੇ ਵਿੱਚ ‘ਐਸ.ਆਈ.ਟੀ’ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਪਰ ਸੈਣੀ ਵੱਲੋਂ ਹਾਜ਼ਰ ਨਾ ਹੋਣ ਕਰਕੇ ਐਸ.ਆਈ.ਟੀ ਟੀਮ ਨੂੰ ਵਾਪਸ ਮੁੜਨਾ ਪਿਆ।