ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੀਆਰਸੀ ਭਰਤੀ ਮਾਮਲੇ ਵਿੱਚ ਜਲ ਸਪਲਾਈ ਵਿਭਾਗ ਨੂੰ ਭਰਤੀ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 2016 ਲੋਕਾਂ ਦੀ ਭਰਤੀ ’ਤੇ ਰੋਕ ਲਗਾਈ ਹੋਈ ਸੀ। ਇਸ ਸਬੰਧ ’ਚ ਅਮਨਦੀਪ ਕੰਬੋਜ ਅਤੇ ਦਲਜੀਤ ਕੌਰ ਰੋਪੜ ਨੇ ਮੁੜ ਬਹਾਲੀ ਲਈ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ।
ਇਹ ਵੀ ਪੜੋ: ਬਠਿੰਡਾ ਸ਼ਹਿਰ ਦੀ ਸੁੰਦਰਤਾ ਵਾਸਤੇ ਬਣਾਏ ਜਾਣਗੇ ਪਾਰਕ: ਜੈਜੀਤ ਜੌਹਲ
ਜਾਂਚ ਤੋਂ ਬਾਅਦ ਹਾਈਕੋਰਟ ਨੇ ਲਗਾ ਦਿੱਤੀ ਸੀ ਰੋਕ
ਕਾਬਿਲੇਗੌਰ ਹੈ ਕਿ ਅਸਥਾਈ ਤੌਰ ਤੇ ਕੰਮ ਕਰ ਰਹੇ ਬੀਆਰਸੀ ਦੁਆਰਾ ਦਾਖਿਲ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਚ ਸੁਣਵਾਈ ਹੋਈ। ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਕਤੂਬਰ 2020 ’ਚ ਇਸ ਸਬੰਧ 'ਚ ਜਾਂਚ ਤੋਂ ਬਾਅਦ ਨਿਯੁਕਤੀ ਪੱਤਰ ਜਾਰੀ ਕਰਨ ’ਤੇ ਰੋਕ ਲਗਾ ਦਿੱਤੀ ਸੀ।
ਭਰਤੀ ਜਲਦ ਕੀਤੀਆਂ ਜਾਣ ਪੂਰੀਆਂ- ਹਾਈਕੋਰਟ
ਫਿਲਹਾਲ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜਲ ਸਪਲਾਈ ਵਿਭਾਗ ਨੂੰ ਭਰਤੀ ਪੂਰੀ ਕਰਨ ਦੀ ਆਗਿਆ ਦੇ ਦਿੱਤੀ ਹੈ। ਅਸਥਾਈ ਤੌਰ ’ਤੇ ਰੱਖੇ ਗਏ ਲੋਕਾਂ ਨੇ ਵਿਭਾਗ ਵਿਰੁੱਧ ਆਪਣੀਆਂ ਸੇਵਾਵਾਂ ਨਿਯਮਿਤ ਕਰਨ ਦੀ ਮੰਗ ਕੀਤੀ ਸੀ। ਇਹ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਸੀ। ਬੇਸ਼ਕ ਮਾਮਲਾ ਕਾਫੀ ਲੰਬਾ ਚੱਲਿਆ ਪਰ ਹੁਣ ਹਾਈ ਕੋਰਟ ਦੇ ਇਸ ਫੈਸਲੇ ਨਾਲ ਬੀਆਰਸੀ ’ਤੇ ਕੰਮ ਕਰ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।