ਚੰਡੀਗੜ੍ਹ ਡੈਸਕ :ਭਾਰਤ ਪਾਕਿਸਤਾਨ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਦੇ ਨਜ਼ਦੀਕ ਬੀਐੱਸਐਫ ਦੇ ਖੇਤਰ ਵਾਲੇ ਇਲਾਕੇ ਪਿੰਡ ਧਨੋਏ ਖੁਰਦ ਤੋਂ ਕਾਊਂਟਰ ਇੰਟੈਲੀਜੈਨਸ ਅੰਮ੍ਰਿਤਸਰ ਦੀ ਵਿਸ਼ੇਸ਼ ਟੀਮ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਬਰਾਮਦ ਕਰਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਹੈਰੋਇਨ ਦੀ ਕੀਮਤ 3 ਕਰੋੜ ਦੱਸੀ ਜਾ ਰਹੀ ਹੈ।
Heroin Recovered: ਭਾਰਤ ਪਾਕਿਸਤਾਨ ਸਰਹੱਦ ਤੋਂ ਤਿੰਨ ਕਰੋੜ ਦੀ ਹੈਰੋਇਨ ਬਰਾਮਦ - Amritsar latest news in Punjabi
ਭਾਰਤ ਪਾਕਿਸਤਾਨ ਸਰਹੱਦ ਲਾਗੇ ਡਰੋਨ ਨਾਲ ਸੁੱਟੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਿਕ ਹੈਰੋਇਨ ਇੱਕ ਬੋਤਲ ਵਿੱਚ ਪਾ ਕੇ ਸੁੱਟੀ ਗਈ ਸੀ।
Published : Aug 31, 2023, 10:27 PM IST
ਡਰੋਨ ਰਾਹੀਂ ਸੁੱਟੀ ਗਈ ਸੀ ਹੈਰੋਇਨ :ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੇ ਇੰਸਪੈਕਟਰ ਇੰਦਰਦੀਪ ਸਿੰਘ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ ਉੱਤੇ ਸਥਿਤ ਭਾਰਤੀ ਪਿੰਡ ਧਨੋਏ ਖੁਰਦ ਦੇ ਸਾਹਮਣੇ ਭਾਰਤ ਵੱਲੋਂ ਲਗਾਈ ਗਈ ਕੰਡਿਆਲੀ ਤਾਰ ਦੇ ਨਜ਼ਦੀਕ ਜਿਥੋਂ ਕਿ ਬੀਐੱਸਐੱਫ ਦੀ ਚੌਂਕੀ ਉੱਤੇ ਸਰਹੱਦੀ ਏਰੀਆ ਪੈਂਦਾ ਹੈ। ਉੱਥੇ ਇਸ ਸਬੰਧੀ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਇੱਥੇ ਹੈਰੋਇਨ ਸੁੱਟੀ ਗਈ ਹੈ।
- Gangster threat to contractor: ਫਿਰੋਜ਼ਪੁਰ 'ਚ ਗੈਗਸਟਰਾਂ ਦੇ ਰਹੇ ਠੇਕੇਦਾਰਾਂ ਨੂੰ ਧਮਕੀਆਂ, ਸਹਿਮੇ ਹੋਏ ਠੇਕੇਦਾਰ ਨੇ ਲਾਈ ਮਦਦ ਦੀ ਗੁਹਾਰ
- Sahil Sofat won the bronze medal: ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਸਾਹਿਲ ਸੋਫਤ ਨੇ ਜਿੱਤਿਆ ਕਾਂਸੀ ਦਾ ਮੈਡਲ
- Chapar Mela : ਵਿਵਾਦਾਂ 'ਚ ਮਾਲਵੇ ਦਾ ਸਭ ਤੋਂ ਵੱਡਾ ਛਪਾਰ ਦਾ ਮੇਲਾ, ਪਿੰਡ ਦੀ ਪੰਚਾਇਤ ਤੇ ਆਮ ਆਦਮੀ ਪਾਰਟੀ ਦਾ ਚੇਅਰਮੈਨ ਆਹਮੋ-ਸਾਹਮਣੇ
ਬੋਤਲ ਵਿੱਚ ਪਾਈ ਗਈ ਸੀ ਹੈਰੋਇਨ :ਉਨ੍ਹਾਂ ਨੇ ਦੱਸਿਆ ਕਿ ਨਿਸ਼ਾਨਦੇਹੀ ਉੱਤੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਸਰਚ ਅਭਿਆਨ ਇਸ ਪਿੰਡ ਦੇ ਖੇਤਰ ਵਿੱਚ ਚਲਾਇਆ ਗਿਆ, ਜਿੱਥੋਂ ਕੁਝ ਸਮੇਂ ਬਾਅਦ ਹੀ ਇੱਕ ਪਲਾਸਟਿਕ ਦੀ ਬੋਤਲ ਮਿਲੀ, ਜਿਸ ਉੱਤੇ ਪਲਾਸਟਿਕ ਦੀ ਟੇਪ ਲਪੇਟੀ ਹੋਈ ਸੀ। ਉਹਨਾਂ ਕਿਹਾ ਕਿ ਬੋਤਲ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ ਵਿੱਚੋਂ ਕਰੀਬ 450 ਗ੍ਰਾਮ ਹੈਰੋਇਨ ਮਿਲੀ ਹੈ, ਜਿਸਦੀ ਕੀਮਤ ਢਾਈ ਤੋਂ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਇੰਸਪੈਕਟਰ ਇੰਦਰਵੀਰ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਸਬ-ਇੰਸਪੈਕਟਰ ਜਗਦੀਪ ਸਿੰਘ ਸਬ-ਇੰਸਪੈਕਟਰ ਸ਼ਿਵਰਾਜ ਸਿੰਘ ਸਬ-ਇੰਸਪੈਕਟਰ ਜਗਜੀਤ ਸਿੰਘ ਵੀ ਹਾਜ਼ਰ ਸਨ।