ਪੰਜਾਬ

punjab

ETV Bharat / state

ਔਰਤਾਂ ਲਈ ਹੈਲਮੈਟ ਲੈਣਾ ਹੋਇਆ ਲਾਜ਼ਮੀ - motor vehicle act 2019 latest news

ਮੋਟਰ ਵਹੀਕਲ ਐਕਟ ਦੇ ਬਦਲਾਅ ਵਿੱਚ ਸਭ ਤੋਂ ਵੱਡਾ ਫ਼ੈਸਲਾ ਇਹ ਲਿਆ ਗਿਆ ਹੈ ਕਿ ਹੁਣ ਔਰਤਾਂ ਲਈ ਵੀ ਹੈਲਮੈਟ ਲੈਣਾ ਜ਼ਰੂਰੀ ਹੈ ਤੇ ਇਸੇ ਦੇ ਚਲਦਿਆਂ ਚੰਡੀਗੜ੍ਹ ਦੇ ਹੈਲਮਟ ਵਾਲੇ ਸ਼ੋਅ ਰੂਮਜ਼ 'ਚ ਕਾਫ਼ੀ ਭੀੜ ਦੇਖਣ ਨੂੰ ਮਿਲ ਰਹੀ ਹੈ।

ਫ਼ੋਟੋ

By

Published : Sep 13, 2019, 6:55 PM IST

ਚੰਡੀਗੜ੍ਹ: ਭਾਰਤ ਵਿੱਚ 1 ਸੰਤਬਰ ਨੂੰ ਮੋਟਰ ਵਹੀਕਲ ਐਕਟਵਿੱਚ ਫੇਰ ਬਦਲ ਕੀਤੀ ਗਈ। ਇਸ ਫੇਰ ਬਦਲ ਦੇ ਚਲਦਿਆਂ ਇਸ ਐਕਟ ਵਿੱਚ ਨਿਰਧਾਰਿਤ ਜੁਰਮਾਨਿਆਂ ਵਿੱਚ ਕਾਫ਼ੀ ਵਾਧਾ ਕੀਤਾ ਗਿਆ ਹੈ ਤੇ ਔਰਤਾਂ ਲਈ ਵੀਹੈਲਮੈਟ ਲੈਣਾ ਲਾਜ਼ਮੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਐਕਟ ਵਿੱਚ 4 ਸਾਲ ਤੋਂ ਜ਼ਿਆਦਾ ਉਮਰ ਵਾਲੇ ਬੱਚਿਆਂ ਲਈ ਵੀ ਹੈਲਮੈਟ ਲੈਣਾ ਜ਼ਰੂਰੀ ਹੋ ਗਿਆ ਹੈ। ਇਸ ਐਕਟ ਵਿੱਚ ਤਬਦੀਲੀ ਕਰਨ ਦਾ ਕਾਰਨ ਲੋਕਾਂ ਦੀ ਸੁਰੱਖਿਆ ਹੈ ਤਾਂ ਜੋ ਜ਼ਿਆਦਾ ਸੜਕੀ ਨਿਯਮਾਂ ਦੀ ਉਲੰਘਣਾ ਨਾ ਹੋ ਸਕੇ।

ਵੀਡੀਓ

ਹੋਰ ਪੜ੍ਹੋ: ਮੋਟਰ ਵਹੀਕਲ ਐਕਟ 2019 ਵਿੱਚ ਕੀਤਾ ਗਿਆ ਬਦਲਾਅ

ਇਸੇ ਦੇ ਚਲਦਿਆਂ ਚੰਡੀਗੜ੍ਹ ਵਿੱਚ ਹੈਲਮੈਟ ਦੀ ਭਾਰੀ ਮੰਗ ਹੋ ਗਈ ਹੈ ਤੇ ਹੈਲਮੈਟ ਦੇ ਸ਼ੂਅ ਰੂਮਜ਼ 'ਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਦੁਕਾਨਦਾਰ ਹਰਸ਼ਿਤ ਨੇ ਦੱਸਿਆ ਕਿ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਔਰਤਾਂ ਤੇ ਬੱਚਿਆਂ ਦੇ ਹੈਲਮੈਟਾਂ ਦੀ ਮੰਗ ਸਭ ਤੋਂ ਜ਼ਿਆਦਾ ਹੋ ਗਈ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਹੈਲਮਟ ਰੋਡ ਸਾਈਡ ਤੋਂ ਨਹੀਂ ਖ਼ਰੀਦਦੇ ਕਿਉਂਕਿ ਉਨ੍ਹਾਂ ਦੀ ਕਿਸੇ ਪ੍ਰਕਾਰ ਦੀ ਗਾਰੰਟੀ ਨਹੀਂ ਹੁੰਦੀ ਹੈ।

ਹੋਰ ਪੜ੍ਹੋ: ਪੁਲਿਸ ਮੁਲਾਜ਼ਮ ਨੇ ਗੀਤ ਰਾਹੀਂ ਲੋਕਾਂ ਨੂੰ ਨਵੇਂ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ

ਇਸ ਤੋਂ ਇਲਾਵਾ ਦੁਕਾਨ 'ਤੇ ਹੈਲਮੈਟ ਖ਼ਰੀਦਣ ਆਈਆਂ ਔਰਤਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਕਿਹਾ ਕਿ ਔਰਤਾਂ ਆਪਣੇ ਫੈਸ਼ਨ ਦੇ ਚਲਦਿਆਂ ਹੈਲਮੈਟ ਨਹੀਂ ਲੈਂਦੀਆਂ ਜੋ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਲੋਕਾਂ ਦੀ ਸੁਰੱਖਿਆ ਲਈ ਬਿਲਕੁਲ ਸਹੀ ਹੈ।

ABOUT THE AUTHOR

...view details